ਜਸਵੰਤ ਰਾਏ
ਜਗਰਾਓਂ, 12 ਅਗਸਤ– ਪੁਲਿਸ ਅੱਤਿਆਚਾਰਾਂ ਖਿਲਾਫ ਚਾਰ ਸਾਲਾਂ ਤੋਂ ਸਥਾਨਕ ਥਾਣਾ ਸਿਟੀ ਮੂਹਰੇ ਇਨਸਾਫ ਦੀ ਉਡੀਕ ’ਚ ਧਰਨੇ ’ਤੇ ਬੈਠੇ ਪੀੜ੍ਹਤਾਂ ਦੀ ਸੁਣਵਾਈ ਲਈ ਦੋ ਦਹਾਕਿਆਂ ਤੋਂ ਬਾਅਦ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਿੱਲੀ ਵੱਲੋਂ ਭੇਜੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਜਗਰਾਓਂ ਪਹੁੰਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਮੈਂਬਰੀ ਟੀਮ ਦੀ ਅਗਵਾਈ ਕਮਿਸ਼ਨ ਦਾ ਆਈਪੀਐਸ ਅਧਿਕਾਰੀ ਕਰ ਰਹੇ ਹਨ, ਜਿੰਨਾਂ ਵੱਲੋਂ ਅੱਜ ਦੋਵੇਂ ਪੀੜ੍ਹਤ ਪਰਿਵਾਰਾਂ ਦੇ ਮੈਂਬਰਾਂ ਅਤੇ ਦਰਜਨ ਜੱਥੇਬੰਦੀਆਂ ਦੇ ਆਗੂਆਂ ਨੇ ਟੀਮ ਨਾਲ ਮੁਲਾਕਾਤ ਕਰਕੇ ਨਿਆਂ ਦੇਣ ਦੀ ਮੰਗ ਕੀਤੀ ਹੈ। ਅੱਜ ਪੀੜਤਾਂ ਤਰਫੋਂ ਦਰਜਨ ਗਵਾਹਾਂ ਦੇ ਬਿਆਨ ਦਰਜ ਕਰਵਾਏ ਗਏ।
ਟੀਮ ਵੱਲੋਂ ਪੀੜ੍ਹਤਾਂ ਨੂੰ ਨਾਲ ਲੈ ਕੇ ਡੀਐਸਪੀ ਵੱਲੋਂ ਬਣਾਏ ”ਟਾਰਚਰ ਘਰ”, ਥਾਣੇ ਮੂਹਰੇ ਸਾਢੇ ਚਾਰ ਸਾਲਾਂ ਤੋਂ ਲੱਗੇ ਧਰਨੇ, ਪੁਰਾਣੇ ਸਿਟੀ ਥਾਣੇ ਦਾ ਨਿਰੀਖਣ ਕੀਤਾ ਅਤੇ ਪੀੜ੍ਹਤਾਂ ਦੇ ਮੌਕੇ ’ਤੇ ਵੇਰਵੇ ਦਰਜ ਕੀਤੇ ਗਏ। ਇਸ ਦੋਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ, ਦਿਹਾਤੀ ਮਜ਼ਦੂਰ ਸਭਾ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਯੂਨੀਵਰਸਲ ਹਿਊਮਨ ਰਾਇਟਸ ਆਰਗੇਨਾਈਜ਼ਿੰਗ ਦੇ ਪ੍ਰਧਾਨ ਸਤਨਾਮ ਸਿੰਘ ਲੁਧਿਆਣਾ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ ਤੇ ਬਲਦੇਵ ਸਿੰਘ, ਨਿਹੰਗ ਸਿੰਘ ਜਥੇਬੰਦੀ ਦੇ ਜੱਥੇਦਾਰ ਚੜ੍ਹਤ ਸਿੰਘ ਗਗੜਾ ਨੇ ਵੀ ਬਿਆਨ ਦਰਜ ਕਰਵਾਏ ਅਤੇ ਪੀੜਤਾਂ ਨੂੰ ਨਿਆਂ ਦੇਣ ਦੀ ਮੰਗ ਕੀਤੀ ਹੈ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਆਪਣੇ ਬਿਆਨਾਂ ਵਿੱਚ ਦੋਵੇਂ ਪਰਿਵਾਰਾਂ ਤੇ ਤਸ਼ੱਦਦ ਕਰਨ ਵਾਲੇ ਤੱਤਕਾਲੀ ਕਥਿਤ ਥਾਣਾਮੁਖੀ, ਏਐਸਆਈ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਤੱਤਕਾਲੀ ਕਥਿਤ ਥਾਣਾਮੁਖੀ ਅਤੇ ਏਐਸਆਈ ਨੇ ਸਾਡੇ ਦੋਵੇਂ ਪਰਿਵਾਰਾਂ ਨੂੰ ਜਾਤੀ ਮੰਦਭਾਵਨਾ ਤਹਿਤ ਅਗਵਾ ਕਰਕੇ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਤਸੀਹੇ ਦਿੱਤੇ ਸਨ ਅਤੇ ਭੈਣ ਕੁਲਵੰਤ ਕੌਰ ਨੂੰ ਕਰੰਟ ਲਗਾਇਆ ਸੀ ਤੇ ਭਰਜਾਈ ਮਨਪ੍ਰੀਤ ਕੌਰ ਨੂੰ ਜਿਨਸੀ ਤਸੀਹੇ ਦਿੱਤੇ ਸਨ, ਜਿਸ ਸਬੰਧੀ ਅਨੇਕਾਂ ਸ਼ਿਕਾਇਤਾਂ ਅਤੇ ਦਸਤਾਵੇਜ਼ੀ ਸਬੂਤਾਂ ਦੇ ਬਾਵਜੂਦ ਵੀ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਗਈ ਅਤੇ ਇਨਸਾਫ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਅਤੇ ਨਿਆਂ ਪਸੰਦ ਜੱਥੇਬੰਦੀਆਂ ਲੰਘੇ ਚਾਰ ਸਾਲਾਂ ਤੋਂ ਥਾਣੇ ਮੂਹਰੇ ਧਰਨਾ ਲਗਾ ਕੇ ਬੈਠੀਆਂ ਹਨ ਪੁਲਿਸ ਅਤੇ ਸਿਵਲ ਅਧਿਕਾਰੀਆਂ ਦਾ ਪੱਖਪਾਤੀ ਵਤੀਰਾ ਨਿੰਦਣਯੋਗ ਹੈ। ਦੂਜੇ ਪਾਸੇ ਇਸ ਸਮੇਂ ਪੀੜ੍ਹਤਾ ਸੁਰਿੰਦਰ ਕੌਰ ਰਸੂਲਪੁਰ, ਕਮਲਜੀਤ ਕਥਿਤ ਐਸਐਚਓ ਅਤੇ ਏਐਸਆਈ ਨੇ ਨੌਜਵਾਨ ਅਤੇ ਲੜਕੀ ਕੁਲਵੰਤ ਕੌਰ ਨੂੰ ਕਰੰਟ ਲਗਾਏ, ਪੀੜਤਾ ਮਨਪ੍ਰੀਤ ਕੌਰ ਦਾ ਸ਼ੋਸ਼ਣ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਨਿਰੰਤਰ ਜਾਰੀ ਰਹੇਗਾ।
- 0
- 0
- 0
- 0















