Home » ਪੰਜਾਬ » ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਜ਼ਿਲ੍ਹਾ ਵਲੰਟੀਅਰਿੰਗ ਪ੍ਰੋਗਰਾਮ ਦੇ ਪਾਇਲਟ ਪੜਾਅ ਦੀ ਸ਼ੁਰੂਆਤ

ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਜ਼ਿਲ੍ਹਾ ਵਲੰਟੀਅਰਿੰਗ ਪ੍ਰੋਗਰਾਮ ਦੇ ਪਾਇਲਟ ਪੜਾਅ ਦੀ ਸ਼ੁਰੂਆਤ

Facebook
X
WhatsApp
Email
–ਵਿਦਿਆਰਥੀਆਂ ਲਈ ਵਲੰਟੀਅਰਿੰਗ, ਇੰਟਰਨਸ਼ਿਪ ਅਤੇ ਅਨੁਭਵੀ ਸਿੱਖਿਆ ਨੂੰ ਮਿਲੇਗਾ ਨਵਾਂ ਢਾਂਚਾ –ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ
ਟਾਈਮਜ਼ ਆਫ਼ ਪੰਜਾਬ ਬਿਊਰੋ
ਲੁਧਿਆਣਾ, 1 ਸਤੰਬਰ:– ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਅੱਜ ਜ਼ਿਲ੍ਹਾ ਵਲੰਟੀਅਰਿੰਗ ਪ੍ਰੋਗਰਾਮ ਦੇ ਪਾਇਲਟ ਪੜਾਅ ਦੀ ਸ਼ੁਰੂਆਤ ਕੀਤੀ ਗਈ। ਇਸ ਪਹਿਲ ਦਾ ਮੁੱਖ ਉਦੇਸ਼ ਐਨ.ਈ.ਪੀ. 2020, ਐਨ.ਏ.ਏ.ਸੀ., ਐਨ.ਆਈ.ਆਰ.ਐਫ., ਸੀ.ਬੀ.ਐਸ.ਈ. ਅਤੇ ਪੰਜਾਬ ਸਰਕਾਰ ਦੀਆਂ ਸੰਬੰਧਿਤ ਪਹਿਲਕਦਮੀਆਂ ਦੇ ਅਨੁਕੂਲ ਵਿਦਿਆਰਥੀਆਂ ਲਈ ਵਲੰਟੀਅਰਿੰਗ, ਇੰਟਰਨਸ਼ਿਪ ਅਤੇ ਅਨੁਭਵੀ ਸਿੱਖਿਆ ਦਾ ਇੱਕ ਢਾਂਚਾਗਤ ਅਤੇ ਪ੍ਰਭਾਵਸ਼ਾਲੀ ਮਾਡਲ ਤਿਆਰ ਕਰਨਾ ਹੈ। ਇਸ ਪਹਿਲ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਦੇ 100 ਤੋਂ ਵੱਧ ਫੈਕਲਟੀ ਮੈਂਬਰਾਂ ਦੀ ਸ਼ਮੂਲੀਅਤ ਵਾਲੀ ਵਰਕਸ਼ਾਪ ਦੌਰਾਨ ਪੇਸ਼ ਕੀਤਾ ਗਿਆ।
ਪਾਇਲਟ ਪੜਾਅ ਤਹਿਤ ‘ਅਰਥ ਕ੍ਰਾਂਤੀ’ 60-ਘੰਟੇ ਵਿੱਤੀ ਸਾਖਰਤਾ ਇੰਟਰਨਸ਼ਿਪ ਅਤੇ ‘ਦਾਨ ਉਤਸਵ ਅੰਬੈਸਡਰ’ 30-ਘੰਟੇ ਵਲੰਟੀਅਰਿੰਗ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ।
ਅਰਥ ਕ੍ਰਾਂਤੀ—60 ਘੰਟੇ ਵਿੱਤੀ ਸਾਖਰਤਾ ਇੰਟਰਨਸ਼ਿਪ
60 ਘੰਟੇ ਦਾ ਵਿੱਤੀ ਸਾਖਰਤਾ ਇੰਟਰਨਸ਼ਿਪ ਪ੍ਰੋਗਰਾਮ ਸ੍ਰੀ ਅੰਬਰ ਬੰਦੋਪਾਧਿਆਏ, ਡੀ.ਡੀ.ਪੀ.ਓ., ਲੁਧਿਆਣਾ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਤਹਿਤ ਭਾਗ ਲੈਣ ਵਾਲੀਆਂ ਸੰਸਥਾਵਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਾਮਜ਼ਦ ਕਰਨਗੀਆਂ, ਜਿਨ੍ਹਾਂ ਨੂੰ ਵਿੱਤੀ ਸਾਖਰਤਾ ਟ੍ਰੇਨਰ ਅਤੇ ਕੋਆਰਡੀਨੇਟਰ ਵਜੋਂ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਪ੍ਰਾਪਤ ਵਿਦਿਆਰਥੀ ਲੁਧਿਆਣਾ ਜ਼ਿਲ੍ਹੇ ਦੇ 150 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਛੇ ਹਫ਼ਤਿਆਂ ਦਾ ਵਿੱਤੀ ਸਾਖਰਤਾ ਪ੍ਰੋਗਰਾਮ ਚਲਾਉਣਗੇ ਅਤੇ ਵਿਦਿਆਰਥੀਆਂ ਨੂੰ ਵਿੱਤੀ ਜਾਗਰੂਕਤਾ, ਬੱਚਤ ਅਤੇ ਵਿਹਾਰਕ ਪੈਸਾ-ਪ੍ਰਬੰਧਨ ਸਬੰਧੀ ਗਿਆਨ ਪ੍ਰਦਾਨ ਕਰਨਗੇ।
ਸਿਟੀਨੀਡਜ਼ ਨੂੰ ਐਲ.ਐਮ.ਐਸ., ਕੋਰਸ ਸਮੱਗਰੀ, ਦਾਖਲਾ ਪ੍ਰਕਿਰਿਆ, ਵਿਦਿਆਰਥੀ ਟਰੈਕਿੰਗ ਅਤੇ ਸਮੁੱਚੇ ਤਾਲਮੇਲ ਲਈ ਲਾਗੂਕਰਨ ਭਾਈਵਾਲ ਬਣਾਇਆ ਗਿਆ ਹੈ। ਡੂ ਗੁੱਡ ਫਾਊਂਡੇਸ਼ਨ ਅਤੇ ਇਨੀਸ਼ੀਏਟਰਜ਼ ਆਫ਼ ਚੇਂਜ ਐਨ.ਜੀ.ਓ. ਭਾਈਵਾਲ ਵਜੋਂ ਸੰਸਥਾਵਾਂ ਨਾਲ ਤਾਲਮੇਲ, ਰੋਸਟਰ ਪ੍ਰਬੰਧਨ ਅਤੇ ਫੀਲਡ ਸੁਪਰਵਿਜ਼ਨ ਵਿੱਚ ਸਹਿਯੋਗ ਕਰਨਗੇ। 60 ਘੰਟਿਆਂ ਦੀ ਇੰਟਰਨਸ਼ਿਪ ਸਫਲਤਾਪੂਰਵਕ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ, ਲੁਧਿਆਣਾ ਦੇ ਦਫ਼ਤਰ ਵੱਲੋਂ ਪ੍ਰਮਾਣਿਤ ਕੀਤਾ ਜਾਵੇਗਾ।
ਸੰਸਥਾਵਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. ਨੇ ਸਕੂਲਾਂ ਅਤੇ ਕਾਲਜਾਂ ਨੂੰ ਯੋਗ ਵਿਦਿਆਰਥੀਆਂ ਦੀ ਨਾਮਜ਼ਦਗੀ ਕਰਕੇ ਇਸ ਪਹਿਲ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਦਾਨ ਉਤਸਵ ਅੰਬੈਸਡਰ—30 ਘੰਟੇ ਵਲੰਟੀਅਰਿੰਗ ਪ੍ਰੋਗਰਾਮ
ਦੂਜਾ ਪਾਇਲਟ ਪ੍ਰੋਗਰਾਮ ‘ਦਾਨ ਉਤਸਵ ਅੰਬੈਸਡਰ’ ਇੱਕ ਢਾਂਚਾਗਤ 30-ਘੰਟੇ ਵਲੰਟੀਅਰਿੰਗ ਪ੍ਰੋਗਰਾਮ ਹੈ, ਜਿਸ ਨੂੰ ਨਗਰ ਨਿਗਮ ਲੁਧਿਆਣਾ ਵੱਲੋਂ ਪ੍ਰਮਾਣਿਤ ਅਤੇ ਸਿਟੀਨੀਡਜ਼ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ। ਸਿਟੀਨੀਡਜ਼ ਪਿਛਲੇ ਪੰਜ ਸਾਲਾਂ ਤੋਂ ਲੁਧਿਆਣਾ ਵਿੱਚ ਦਾਨ ਉਤਸਵ ਦਾ ਆਯੋਜਨ ਕਰ ਰਿਹਾ ਹੈ।
ਸ੍ਰੀ ਜਸਦੇਵ ਸੇਖੋਂ, ਸਹਾਇਕ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਚਾਰ ਆਰ.ਆਰ.ਆਰ. ਕੇਂਦਰ ਨਿਰਧਾਰਤ ਕੀਤੇ ਗਏ ਹਨ, ਜਿੱਥੇ ਦਾਨ ਉਤਸਵ ਦੌਰਾਨ ਇਕੱਠੀ ਕੀਤੀ ਸਮੱਗਰੀ ਨੂੰ ਸੁਚੱਜੇ ਢੰਗ ਨਾਲ ਪ੍ਰਾਪਤ, ਵੱਖਰਾ, ਸਟੋਰ ਅਤੇ ਵੰਡਿਆ ਜਾਵੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ ਨੇ ਸਕੂਲਾਂ ਨੂੰ ਇਸ ਪਹਿਲ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਉਤਸ਼ਾਹਿਤ ਕਰਦਿਆਂ ਐਨ.ਈ.ਪੀ. 2020 ਦੇ ਤਹਿਤ ਭਾਈਚਾਰਕ ਸ਼ਮੂਲੀਅਤ, ਅਨੁਭਵੀ ਸਿੱਖਿਆ ਅਤੇ ਢਾਂਚਾਗਤ ਇੰਟਰਨਸ਼ਿਪਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਨ੍ਹਾਂ ਦੋਵੇਂ ਪਾਇਲਟ ਪ੍ਰੋਗਰਾਮਾਂ ਦੇ ਨਤੀਜਿਆਂ ਦੇ ਆਧਾਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਹੋਰ ਵਲੰਟੀਅਰਿੰਗ ਪ੍ਰੋਗਰਾਮ ਸ਼ੁਰੂ ਕਰਨ ਅਤੇ ਲੋੜ ਅਨੁਸਾਰ ਵਿਦਿਅਕ ਸੰਸਥਾਵਾਂ ਤੇ ਹੋਰ ਸੰਗਠਨਾਂ ਦੇ ਵਿਸ਼ਾ-ਵਸਤੂ ਮਾਹਿਰਾਂ ਨੂੰ ਵੀ ਸ਼ਾਮਲ ਕਰਨ ’ਤੇ ਵਿਚਾਰ ਕੀਤਾ ਜਾਵੇਗਾ।
ਜ਼ਿਲ੍ਹਾ ਵਲੰਟੀਅਰਿੰਗ ਪ੍ਰੋਗਰਾਮ ਦਾ ਉਦੇਸ਼ ਵਿਦਿਅਕ ਸੰਸਥਾਵਾਂ, ਵਿਦਿਆਰਥੀਆਂ, ਗੈਰ-ਸਰਕਾਰੀ ਸੰਗਠਨਾਂ ਅਤੇ ਮਾਹਿਰਾਂ ਨੂੰ ਇੱਕ ਸਾਂਝੇ ਢਾਂਚੇ ਅਧੀਨ ਲਿਆ ਕੇ ਵਲੰਟੀਅਰਿੰਗ ਨੂੰ ਵਧੇਰੇ ਢਾਂਚਾਗਤ, ਮਾਪਣਯੋਗ ਅਤੇ ਅਰਥਪੂਰਨ ਬਣਾਉਣਾ ਹੈ, ਤਾਂ ਜੋ ਨੌਜਵਾਨਾਂ ਨੂੰ ਅਸਲ ਭਾਈਚਾਰਕ ਲੋੜਾਂ ਨਾਲ ਜੋੜਦਿਆਂ ਉਨ੍ਹਾਂ ਵਿੱਚ ਜ਼ਿੰਮੇਵਾਰੀ, ਸੇਵਾ-ਭਾਵਨਾ ਅਤੇ ਵਿਹਾਰਕ ਹੁਨਰਾਂ ਦਾ ਵਿਕਾਸ ਕੀਤਾ ਜਾ ਸਕੇ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories