Home » ਪੰਜਾਬ » ਖ਼ਸਤਾ ਹਾਲਤ ਵਿੱਚ ਪੁੱਜਿਆ ਨਾਭਾ ਦਾ ਇਕਲੌਤਾ ਰੇਲਵੇ ਕਰਾਸਿੰਗ ਪੁੱਲ

ਖ਼ਸਤਾ ਹਾਲਤ ਵਿੱਚ ਪੁੱਜਿਆ ਨਾਭਾ ਦਾ ਇਕਲੌਤਾ ਰੇਲਵੇ ਕਰਾਸਿੰਗ ਪੁੱਲ

Facebook
X
WhatsApp
Email

–ਦੇਖਭਾਲ ਨਾ ਹੋਣ ਕਾਰਨ ਬਾਹਰ ਨਿਕਲੇ ਪੁੱਲ ਦੇ ਲੋਹੇ ਦੇ ਏਂਗਲ ਹਾਦਸਿਆਂ ਨੂੰ ਦੇਣ ਲੱਗੇ ਸੱਦਾ

ਟੀ. ਕੇ. ਸ਼ਰਮਾ
ਨਾਭਾ, 09 ਸਤੰਬਰ– ਹਲਕਾ ਨਾਭਾ ਦਾ ਇਕਲੌਤਾ ਰੇਲਵੇ ਕਰਾਸਿੰਗ ਪੁੱਲ ਖਸਤਾ ਹਾਲਤ ਵਿੱਚ ਪੁੱਜਣ ਕਾਰਨ ਚਰਚਾਵਾਂ ਵਿੱਚ ਆ ਗਿਆ ਹੈ। ਦੱਸਣਯੋਗ ਹੈ ਕਿ ਹਲਕਾ ਨਾਭਾ ਦਾ ਇਹ ਇਕਲੌਤਾ ਰੇਲਵੇ ਕਰਾਸਿੰਗ ਪੁੱਲ ਨਾਭਾ ਵਿਚੋ ਲੰਘਦੇ ਰੇਲਵੇ ਦੇ ਬਠਿੰਡਾ ਅੰਬਾਲਾ ਦੇ ਡਬਲ ਟਰੇਨ ਟਰੈਕ ਉਪਰੋ ਉਸਾਰਿਆ ਗਿਆ ਸੀ ਜੋਂ ਕਿ ਵਾਇਆ ਨਾਭਾ ਤੋਂ ਚੰਡੀਗੜ੍ਹ, ਪਟਿਆਲਾ, ਸੰਗਰੂਰ, ਬਠਿੰਡਾ, ਸੁਨਾਮ, ਧੂਰੀ ਅਤੇ ਮਾਨਸਾ ਆਦਿ ਅੱਧੀ ਦਰਜਨ ਸ਼ਹਿਰਾਂ ਅਤੇ ਨਾਭਾ ਦੇ ਦਰਜਨਾਂ ਪਿੰਡਾਂ ਦੀ ਆਵਾਜਾਈ ਨੂੰ ਤਾਂ ਜੋੜਦਾ ਹੀ ਹੈ ਬਲਕਿ ਅਨਾਜ ਦੀਆਂ ਸਪੈਸ਼ਲਾਂ ਅਤੇ ਇੰਡੇਨ ਗੈਸ ਪਲਾਂਟ ਦੀਆਂ ਸੈਂਕੜੇ ਗੱਡੀਆਂ ਸਮੇਤ ਨਿਊ ਜਿਲ੍ਹਾ ਜੇਲ੍ਹ ਅਤੇ ਫੋਕਲ ਪੁਆਇੰਟ ਦਾ ਲਾਂਘਾਂ ਵੀ ਹੈ।

ਜਾਣਕਾਰੀ ਅਨੁਸਾਰ ਇਸ ਰੇਲਵੇ ਕਰਾਸਿੰਗ ਪੁੱਲ ਦੀ ਪ੍ਰਵਾਨਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋ ਦਿੱਤੀ ਗਈ ਸੀ ਜਦਕਿ ਇਸ ਦਾ ਉਦਘਾਟਨ ਤਤਕਾਲੀਨ ਅਕਾਲੀ ਸਰਕਾਰ ਸਮੇਂ ਕੀਤਾ ਗਿਆ ਸੀ। ਆਪਣੀ ਬਣਤਰ ਤੋਂ ਹੁਣ ਤੱਕ ਚੋਣਵੀਂ ਮੁਰੰਮਤ ਦੌਰਾਨ ਇਸ ਰੇਲਵੇ ਕਰਾਸਿੰਗ ਪੁੱਲ ਦੀ ਦੇਖਭਾਲ ਨੂੰ ਲਗਾਤਾਰ ਅੱਖੋ ਪਰੋਖੇ ਕੀਤਾ ਗਿਆ ਜਿਸ ਕਾਰਨ ਹਾਲਤ ਇਹ ਹੋ ਗਏ ਹਨ ਕਿ ਇਹ ਰੇਲਵੇ ਕਰਾਸਿੰਗ ਪੁੱਲ ਵਿੱਚ ਬਾਹਰ ਨਿਕਲ ਰਹੇ ਲੋਹੇ ਦੇ ਏੰਗਲਾਂ ਨੂੰ ਪਾਰ ਕਰਨਾ ਆਮ ਲੋਕਾਂ ਲਈ ਚੁਣੌਤੀ ਬਣਦਾ ਜਾ ਰਿਹਾ ਹੈ ਜਿਨ੍ਹਾਂ ਤੋਂ ਕਿਸੇ ਵੱਡੇ ਹਾਦਸੇ ਦੇ ਵਾਪਰਨ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ। ਬੀਤੇ ਦਿਨੀ ਨਾਭਾ ਵਾਸੀਆਂ ਨੇ ਖਸਤਾ ਹਾਲਤ ਪੁੱਜੇ ਇਸ ਰੇਲਵੇ ਕਰਾਸਿੰਗ ਪੁੱਲ ਸੰਬੰਧੀ ਸਰਕਾਰ ਅਤੇ ਪ੍ਰਸ਼ਾਸਨ ਕਣਤਾਇਆ ਅਤੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਵਾਪਰਨ ਤੋਂ ਪਹਿਲਾਂ ਇਸ ਰੇਲਵੇ ਕਰਾਸਿੰਗ ਪੁੱਲ ਨੂੰ ਸੰਭਾਲੇ ਅਤੇ ਲੋੜੀਂਦੀ ਮੁਰੰਮਤ ਸਮੇਂ ਸਿਰ ਕਰਵਾਵੇ।

ਸ਼ਨੀਵਾਰ ਤੋਂ ਸ਼ੁਰੂ ਹੋਵੇਗੀ ਰੇਲਵੇ ਕਰਾਸਿੰਗ ਪੁੱਲ ਦੀ ਮੁਰੰਮਤ : ਐਕਸੀਅਨ

ਪੀਡਬਲਿਊਡੀ ਨਾਭਾ ਦੇ ਐਕਸੀਅਨ ਗੌਰਵ ਸਿੰਗਲਾ ਨੇ ਸ਼ੋਸ਼ਲ ਮੀਡੀਆ ਰਾਹੀਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਨਾਭਾ ਦੇ ਇਸ ਰੇਲਵੇ ਕਰਾਸਿੰਗ ਪੁੱਲ ਦੀ ਮੁਰੰਮਤ ਸ਼ਨੀਵਾਰ ਤੋਂ ਸ਼ੁਰੂ ਕੀਤੀ ਜਾਵੇਗੀ ਜੋਂ ਕਿ ਲਗਭਗ ਇੱਕ ਹਫਤਾ ਜਾਰੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦੌਰਾਨ ਸੁਨਾਮ, ਮਾਨਸਾ, ਬਠਿੰਡਾ ਅਤੇ ਹੋਰ ਸ਼ਹਿਰਾ ਦੀ ਆਵਾਜਾਈ ਲਈ ਪ੍ਰਸ਼ਾਸਨ ਬਦਲਵੇਂ ਪ੍ਰਬੰਧ ਕਰੇਗਾ ਜਿਸ ਲਈ ਵਿਉਤਬੰਦੀ ਉਲੀਕੀ ਜਾ ਰਹੀ ਹੈ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories