–ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਕੈਸ਼ੀਅਰ ਦੇ ਅਹੁਦਿਆਂ ‘ਤੇ ਹੋਵੇਗਾ ਸਖ਼ਤ ਮੁਕਾਬਲਾ।
ਟੀ.ਕੇ. ਸ਼ਰਮਾ
ਨਾਭਾ, 09 ਸਤੰਬਰ– ਨਾਭਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਵਿੱਚ ਇਸ ਵਾਰ ਸਖ਼ਤ ਕਾਂਟੇਦਾਰ ਟੱਕਰ ਦੇਖਣ ਨੂੰ ਮਿਲੇਗੀ। ਬਾਰ ਦੀਆਂ ਚੋਣਾਂ ਲਈ ਕੁੱਲ 314 ਵਕੀਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਚੋਣਾਂ ਰਿਟਰਨਿੰਗ ਅਧਿਕਾਰੀ ਆਰ ਐਸ ਜੱਸੜ ਅਤੇ ਏ ਆਰ ਸਤਿੰਦਰਪਾਲ ਸਿੰਘ ਰਾਏ ਦੀ ਅਗਵਾਈ ਹੇਠ ਸਥਾਨਕ ਬਾਰ ਐਸੋਸੀਏਸ਼ਨ ਦੇ ਹਾਲ ਵਿਖੇ 11 ਸਤੰਬਰ ਨੂੰ ਸੰਪੰਨ ਹੋਣਗੀਆਂ। ਚੋਣਾਂ ਵਿੱਚ ਦੋ ਧੜੇ ਆਹਮਣੇ ਸਾਹਮਣੇ ਹਨ ਜਿਨਾਂ ਵਿਚੋਂ ਇੱਕ ਧੜੇ ਦੀ ਅਗਵਾਈ ਪਿਛਲੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੁੰਗੋ ਕਰ ਰਹੇ ਹਨ ਜਦਕਿ ਦੂਜੇ ਪਾਸੇ ਸੀਨੀਅਰ ਐਡਵੋਕੇਟ ਇੰਦਰਜੀਤ ਸਿੰਘ ਗੁਰਾਇਆ ਨੇ ਕਮਾਂਡ ਸੰਭਾਲੀ ਹੋਈ ਹੈ।
ਇਸ ਵਾਰ ਬਾਰ ਐਸੋਸੀਏਸ਼ਨ ਨਾਭਾ ਦੀ ਪ੍ਰਧਾਨਗੀ ਲਈ ਐਡਵੋਕੇਟ ਗਿਆਨ ਸਿੰਘ ਮੂੰਗੋ ਅਤੇ ਇੰਦਰਜੀਤ ਸਿੰਘ ਗੁਰਾਇਆ ਵਿਚਕਾਰ ਪ੍ਰਮੁੱਖ ਮੁਕਾਬਲਾ ਹੋਵੇਗਾ ਜਦਕਿ ਮੀਤ ਪ੍ਰਧਾਨ ਲਈ ਸਰਬਜੀਤ ਸਿੰਘ ਕਕਰਾਲਾ ਅਤੇ ਗੁਰਪ੍ਰੀਤ ਇੰਦਰ ਸਿੰਘ (ਬੰਨੀ), ਮੀਤ ਪ੍ਰਧਾਨ (ਮਹਿਲਾ) ਰਿੰਪਲ ਅਰੋੜਾ ਅਤੇ ਸ਼੍ਰਿਸ਼ਟੀ ਸ਼ੁਕਲਾ, ਸਕੱਤਰ ਲਈ ਹਰਜਿੰਦਰ ਸਿੰਘ ਅਤੇ ਲਲਿਤ ਕੁਮਾਰ, ਜੁਆਇੰਟ ਸਕੱਤਰ ਲਈ ਅਰਸ਼ਦੀਪ ਕੌਰ ਚੰਚਲ, ਖਜਾਨਚੀ ਲਈ ਅਤੁੱਲ ਬਾਂਸਲ ਅਤੇ ਸਿਮਰਨਜੀਤ ਸਿੰਘ ਜਵੰਦਾ, ਲਾਇਬ੍ਰੇਰੀਅਨ ਲਈ ਅਸ਼ਵਨੀ ਕੁਮਾਰ ਸੋਨੂੰ ਅਤੇ ਹੇਮੰਤ ਕੁਮਾਰ ਮੋਦਗਿੱਲ ਅਤੇ ਆਡੀਟਰ ਦੇ ਅਹੁਦੇ ਲਈ ਸਤਨਾਮ ਦਾਸ ਅਤੇ ਗਗਨਦੀਪ ਸਿੰਘ ਰੋਹਟਾ ਵਿਚਕਾਰ ਮੁਕਾਬਲਾ ਹੋਵੇਗਾ। ਦੋਨੋਂ ਗਰੁੱਪਾਂ ਵੱਲੋ ਜੋਰਦਾਰ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਦੋਨੋਂ ਗਰੁੱਪਾਂ ਵੱਲੋ ਆਪਣੀ ਜਿੱਤ ਦੇ ਮਜਬੂਤ ਦਾਅਵੇ ਕੀਤੇ ਜਾ ਰਹੇ ਹਨ।
- 0
- 0
- 0
- 0















