Trending
Home » ਪੰਜਾਬ » ਨਾਭਾ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਿਸ਼ੇਸ਼ ਇਜਲਾਸ ਸਫਲਤਾਪੂਰਵਕ ਸੰਪੂਰਨ

ਨਾਭਾ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਿਸ਼ੇਸ਼ ਇਜਲਾਸ ਸਫਲਤਾਪੂਰਵਕ ਸੰਪੂਰਨ

Facebook
X
WhatsApp
Email

–ਇਜਲਾਸ ਦੌਰਾਨ ਨਾਭਾ ਬਲਾਕ ਦੀ ਵੀਂ ਇਲਾਕਾ ਕਮੇਟੀ ਚੁਣੀ ਗਈ

ਟੀ. ਕੇ. ਸ਼ਰਮਾ
ਨਾਭਾ, 9 ਜੂਨ– ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਨਾਭਾ ਇਲਾਕੇ ਦਾ ਮਹੱਤਵਪੂਰਨ ਇਜਲਾਸ ਅੱਜ ਡੇਰਾ ਸ੍ਰੀ ਗੁਰੂ ਰਵਿਦਾਸ ਅਤੇ ਡਾ. ਅੰਬੇਡਕਰ ਕਮਿਊਨਿਟੀ ਹਾਲ ਨਾਭਾ ਵਿਖੇ ਸਫਲਤਾਪੂਰਵਕ ਸੰਪੂਰਨ ਹੋਇਆ। ਇਜਲਾਸ ਵਿੱਚ ਪਿਛਲੇ ਸਮੇਂ ਦੌਰਾਨ ਕੀਤੇ ਗਏ ਵੱਖ-ਵੱਖ ਕਾਰਜਾਂ ਦੀ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ ਗਈ। ਇਜਲਾਸ ਵਿੱਚ ਭਾਗ ਲੈਣ ਵਾਲੇ ਮੈਂਬਰਾਂ ਨੇ ਪਿਛਲੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਅਤੇ ਉਨ੍ਹਾਂ ਤੋਂ ਲਏ ਗਏ ਸਬਕਾਂ ਨੂੰ ਭਵਿੱਖ ਦੀ ਰਣਨੀਤੀ ਲਈ ਅਪਣਾਉਣ ਦਾ ਫੈਸਲਾ ਲਿਆ।

ਇਸ ਮੌਕੇ ਬੋਲਦਿਆਂ ਕਮੇਟੀ ਪ੍ਰਧਾਨ ਮੁਕੇਸ਼ ਮਲੌਦ, ਭਰਾਤਰੀ ਜਥੇਬੰਦੀਆਂ ਡੈਮੋਕਰੇਟਿਕ ਟੀਚਰ ਫਰੰਟ ਦੇ ਆਗੂ ਰਾਮਸਰਨ, ਪੰਜਾਬ ਸਟੂਡੈਂਟ ਯੂਨੀਅਨ ਆਗੂ ਗੁਰਧਿਆਨ ਹਰੀਗੜ੍ਹ ਨੇ ਕਿਹਾ ਕਿ ਲੋਕਾਂ ਦੇ ਜਾਇਜ ਹੱਕਾਂ ਲਈ ਲੜਾਈ ਨੂੰ ਲਗਾਤਾਰ ਤੇਜ਼ ਕੀਤਾ ਜਾਵੇ। ਨਵੀਂ ਕਮੇਟੀ ਨੂੰ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕਣ ਦੀ ਨਸੀਅਤ ਦਿੱਤੀ। ਪਿਛਲੇ ਸਾਲਾਂ ਦੌਰਾਨ ਕੀਤੇ ਕਾਰਜਾਂ ਦੀ ਰਿਪੋਰਟ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਪੇਸ਼ ਕੀਤੀ।  ਸਟੇਜ ਸੰਚਾਲਨ ਦੀ ਭੂਮਿਕਾ ਗੁਰਵਿੰਦਰ ਬੌੜਾਂ ਨੇ ਨਿਭਾਈ।

ਇਜਲਾਸ ਵਿੱਚ ਨਵੀਂ ਇਲਾਕਾ ਕਮੇਟੀ ਚੁਣੀ ਗਈ ਜਿਸ ਵਿੱਚ ਬਲਾਕ ਪ੍ਰਧਾਨ ਨਿਰਮਲ ਸਿੰਘ ਨਰਮਾਣਾ, ਮੀਤ ਪ੍ਰਧਾਨ ਕੁਲਵਿੰਦਰ ਕੌਰ ਮਡੌਰ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਪ੍ਰੀਤ, ਖਜਾਨਚੀ ਦਲਜੀਤ ਸਿੰਘ ਮੱਲੇਵਾਲ, ਕਰਤਾਰ ਸਿੰਘ, ਮਿੰਟੂ ਸਿੰਘ, ਸੁਖਵਿੰਦਰ ਕੌਰ, ਮਨਜੀਤ ਕੌਰ, ਸੁਖਪਾਲ ਕੌਰ, ਗੁਰਮੀਤ ਕੌਰ ਆਦਿ ਮੈਂਬਰ ਚੁਣੇ ਗਏ ਅਤੇ ਜੱਥੇਬੰਦੀ ਨੂੰ ਹੋਰ ਮਜ਼ਬੂਤ ਤੇ ਵਿਸਥਾਰਿਤ ਕਰਨ ਲਈ ਠੋਸ ਰਣਨੀਤੀ ਤਿਆਰ ਕੀਤੀ ਗਈ। ਇਜਲਾਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਅਤੇ ਸਮਰਥਕਾਂ ਦਾ ਧੰਨਵਾਦ ਨਵੇਂ ਬਣੇ ਇਲਾਕਾ ਪ੍ਰਧਾਨ ਨਿਰਮਲ ਸਿੰਘ ਨਰਮਾਣਾ ਨੇ ਕਰਦਿਆ ਕਿਹਾ ਕਿ ਉਹ ਸਮੂਹ ਮੈਂਬਰਾਂ ਅਤੇ ਬੁੱਧੀਜੀਵਆਂ ਦੇ ਸਹਿਯੋਗ ਨਾਲ ਜੱਥੇਬੰਦੀ ਨੂੰ ਮਜਬੂਤ ਕਰਨ ਲਈ ਪਾਰਦਰਸ਼ੀ ਭੂਮਿਕਾ ਨਿਭਾਉਣਗੇ।

 

 

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News