Home » ਪੰਜਾਬ » ਪੂਜਨੀਕ ਸੰਤ ਡਾ ਗੁਰਮੀਤ ਰਾਮ‌ ਰਹੀਮ ਸਿੰਘ ਇੰਸਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਾਧ ਸੰਗਤ ਨੇ ਦਰੱਖਤ ਲਗਾਏ ਦਰੱਖਤ ਲਗਾਏ।

ਪੂਜਨੀਕ ਸੰਤ ਡਾ  ਗੁਰਮੀਤ ਰਾਮ‌ ਰਹੀਮ ਸਿੰਘ ਇੰਸਾਂ  ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਾਧ ਸੰਗਤ ਨੇ ਦਰੱਖਤ ਲਗਾਏ ਦਰੱਖਤ ਲਗਾਏ।

Facebook
X
WhatsApp
Email

— ਵਾਤਾਵਰਣ ਦੀ ਸ਼ੁੱਧਤਾ ਲਈ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਮੁਹਿੰਮ ਸ਼ਲਾਘਾਯੋਗ – ਸਰਪੰਚ ਬਾਦਲ ਹਿੰਮਤਪੁਰਾ

ਸੁਖਮੰਦਰ ਹਿੰਮਤਪੁਰੀ

ਨਿਹਾਲ ਸਿੰਘ ਵਾਲਾ,14 ਅਗਸਤ ਅੱਜ ਬਲਾਕ ਨਿਹਾਲ ਸਿੰਘ ਵਾਲਾ ਦੀ ਸਮੂਹ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਪੂਜਨੀਕ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਜਨਮ ਦੀ ਖੁਸ਼ੀ ਵਿੱਚ ਪੂਰੇ ਬਲਾਕ ਨਿਹਾਲ ਸਿੰਘ ਵਾਲਾ ਚੋ 3000 ਦੇ ਕਰੀਬ ਪੌਦੇ ਲਗਾ ਕੇ ਜਨਮ ਦਿਨ ਮਨਾਇਆ ਗਿਆ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਅਤੇ ਬਲਾਕ ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਪਿੰਡਾਂ ਦੇ ਪ੍ਰੇਮੀ ਸੰਮਤੀਆਂ ਦੇ ਮੈਂਬਰਾਂ ਨੇ ਸਾਝੀਆ ਅਤੇ ਧਾਰਮਿਕ ਥਾਵਾਂ ਤੇ ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਸੱਚੇ ਨਿਮਰ ਸੇਵਾਦਾਰ ਰਕੇਸ਼ ਕੁਮਾਰ, ਬਲਜਿੰਦਰ ਸਿੰਘ ਕਾਕਾ, ਗੁਰਮੇਲ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਬਲਾਕ ਨਿਹਾਲ ਸਿੰਘ ਵਾਲਾ ਦੀ ਸਾਧ ਸੰਗਤ ਨੇ 3000 ਦੇ ਕਰੀਬ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੌਦੇ ਲਗਾਏ ਗਏ।ਪੌਦਾ ਰੋਪਣ ਮੁਹਿੰਮ ਤਹਿਤ ਅੱਜ ਪਿੰਡ ਹਿੰਮਤਪੁਰਾ ਵਿਖੇ ਸਰਪੰਚ ਬਾਦਲ ਸਿੰਘ ਨੇ ਸਾਧ ਸੰਗਤ ਨਾਲ ਪੌਦਾ ਲਗਾਉਂਦੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਵਾਤਾਵਰਣ ਸੰਭਾਲ ਵਿੱਚ ਹਰ ਸਾਲ ਗੁਰੂ ਜੀ ਦੇ ਜਨਮ ਦਿਨ ਤੇ ਪੌਦੇ ਲਗਾਉਣ ਦਾ ਬਹੁਤ ਮਹੱਤਵਪੂਰਨ ਕਾਰਜ ਹੈ ਅਤੇ ਡੇਰਾ ਸੱਚਾ ਸੌਦਾ ਵੱਲੋਂ ਇਹ ਮੁਹਿੰਮ ਸ਼ਲਾਘਾਯੋਗ ਹੈ ।ਇਸ ਮੌਕੇ ਸਰਪੰਚ ਬਾਦਲ ਸਿੰਘ,ਪੰਚ ਸੁਰਜੀਤ ਸਿੰਘ ਜੀਤੀ,ਪੰਚ ਘੋਨਾ  ਸਿੰਘ ਤੋਂ ਇਲਾਵਾ ਪ੍ਰੇਮੀ ਸੰਮਤੀ ਦੇ ਮੈਂਬਰ ਅਵਤਾਰ ਸਿੰਘ ਨੰਬਰਦਾਰ,ਲੱਕੀ ਸਿੰਘ, ਬਲਦੇਵ ਸਿੰਘ ਭੰਗੂ,ਸੁਖਮੰਦਰ ਸਿੰਘ ਸੁੱਖਾ,ਸੰਦੀਪ ਸਿੰਘ ਸੀਪੂ,ਚਮਕੌਰ ਸਿੰਘ ਸਾਬਕਾ ਪੰਚ,ਪ੍ਰੇਮੀ ਸੇਵਕ ਗੁਰਜੰਟ ਸਿੰਘ ਟੇਲਰ, ਮਨਜਿੰਦਰ ਸਿੰਘ,ਜਸਵੰਤ ਸਿੰਘ ਸਾਬਕਾ ਫੌਜੀ,ਮਨਦੀਪ ਸਿੰਘ ਗੱਗੂ,ਪਾਲੀ ਡੇਅਰੀ ਵਾਲਾ,ਸੇਵਕ ਸਿੰਘ,ਦਲਜੀਤ ਸਿੰਘ ਬਿਜਲੀ ਮੁਲਾਜ਼ਮ,ਵੈਟਰਨਰੀ ਡਾਕਟਰ ਤੋਂ ਇਲਾਵਾ ਸਮੂਸਾਧ ਸੰਗਤ ਹਾਜ਼ਿਰ ਸੀ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News