Trending
Home » ਪੰਜਾਬ » ਬਟਾਲਾ ਦੀ ਪੋਲੀਟੈਕਨਿਕ ਕਾਲਜ ਦੀ ਗਰਾਊਂਡ ‘ਚ ਮਨਾਏ ਦੁਸਹਿਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਮੜਿਆ ਜਨ ਸੈਲਾਬ

ਬਟਾਲਾ ਦੀ ਪੋਲੀਟੈਕਨਿਕ ਕਾਲਜ ਦੀ ਗਰਾਊਂਡ ‘ਚ ਮਨਾਏ ਦੁਸਹਿਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਮੜਿਆ ਜਨ ਸੈਲਾਬ

Facebook
X
WhatsApp
Email
— ਪੂਰਾ ਸਟੇਡੀਅਮ ਪ੍ਰਭੂ ਸ੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ
— ਬਟਾਲਾ ਵਾਸੀਆਂ ਨੇ ਪਿਛਲੇ 6 ਸਾਲਾਂ ਦਾ ਤੋੜਿਆ ਰਿਕਾਰਡ, ਭਰਵੇਂ ਤੇ ਮਣਾਂ ਮੂੰਹੀ ਦਿੱਤੇ ਪਿਆਰ, ਸਤਿਕਾਰ ਤੇ ਸਹਿਯੋਗ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ- ਵਿਧਾਇਕ ਸ਼ੈਰੀ ਕਲਸੀ
— ਦੁਸਹਿਰੇ ਦਾ ਤਿਉਹਾਰ ਭਾਈਚਾਰਕ ਸਾਂਝ, ਏਕਤਾ ਅਤੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ-ਵਿਧਾਇਕ ਸ਼ੈਰੀ ਕਲਸੀ
— ਬਟਾਲਾ ਸ਼ਹਿਰ ਵਿੱਚ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਪੂਰੇ ਉਤਸ਼ਾਹ, ਧੂਮ-ਧਾਮ ਅਤੇ ਜਾਹੋ ਜਲਾਲ ਨਾਲ ਮਨਾਇਆ
ਟਾਈਮਜ਼ ਆਫ਼ ਪੰਜਾਬ ਬਿਊਰੋ 
ਬਟਾਲਾ, 20 ਅਕਤੂਬਰ — ਬਟਾਲਾ ਸ਼ਹਿਰ ਵਿੱਚ ਦੁਸਹਿਰਾ ਪੂਰੇ ਉਤਸ਼ਾਹ, ਧੂਮ ਧਾਮ ਅਤੇ ਜਾਹੋ ਜਲਾਲ ਨਾਲ ਮਨਾਇਆ ਗਿਆ,ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀਆਂ, ਆਸ ਪਾਸ ਦੇ ਵਸਨੀਕਾਂ ਨੇ ਹੁੰਮ ਹੁੰਮਾ ਕੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਸਥਾਨਕ ਪੋਲੀਟੈਕਨਿਕ ਕਾਲਜ ਦੇ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਮਹਾਂਵੀਰ ਦੁਸਹਿਰਾ ਕਮੇਟੀ ਵਲੋਂ ਕਰਵਾਏ ਦੁਸਹਿਰਾ ਸਮਾਗਮ ਵਿਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਮਹੰਤ ਅਮਿਤ ਸ਼ਾਹ ਜੀ, ਗਗਨ ਮਹੰਤ ਜੀ ਅਤੇ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਤੇ ਸਮਾਜ ਸੇਵੀ ਸਖਸ਼ੀਅਤਾਂ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਦੁਸਹਿਰਾ ਦਾ ਤਿਉਹਾਰ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਵਲੋਂ ਲੰਕਾ ’ਤੇ ਜਿੱਤ ਦੇ ਸੰਦਰਭ ਵਿੱਚ ਮਨਾਇਆ ਜਾਂਦਾ ਦੁਸਹਿਰਾ ਸਾਨੂੰ ਚੰਗਿਆਈ ਅਤੇ ਉੱਚ ਕਦਰਾਂ-ਕੀਮਤਾਂ ’ਤੇ ਚੱਲਣ ਦੀ ਸੇਧ ਦਿੰਦਾ ਹੈ। ਇਹ ਤਿਉਹਾਰ ਸਾਰੇ ਧਰਮਾਂ ਤੋਂ ਉਪਰ ਉੱਠ ਕੇ ਲੋਕਾਂ ਨੂੰ ਭਾਈਚਾਰਕ ਸਾਂਝ, ਏਕਤਾ ਅਤੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਉਨਾਂ ਸ਼ਹਿਰ ਵਾਸੀਆਂ ਵਲੋਂ ਵੱਡੀ ਗਿਣਤੀ ਵਿੱਚ ਦੁਸਹਿਰੇ ਦੇ ਪਾਵਨ ਤਿਉਹਾਰ ਵਿੱਚ ਸ਼ਿਰਕਤ ਕਰਨ, ਡਰਾਮਾਟਿਕ ਕਲੱਬਾਂ ਅਤੇ ਦੁਸਹਿਰਾ ਕਮੇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਤੋਂ ਲਗਾਤਾਰ ਇਕੋ ਸਥਾਨ ਪੌਲੀਟੈਕਨਿਕ ਕਾਲਜ ਦੀ ਗਰਾਊਂਡ ਵਿਖੇ ਦੁਸਹਿਰਾ ਮਨਾਇਆ ਜਾ ਰਿਹਾ ਹੈ ਅਤੇ ਇਸ ਵਾਰ ਵੀ ਦੁਸਹਿਰਾ ਕਮੇਟੀ ਬਟਾਲਾ ਵਲੋਂ ਸਾਰਿਆਂ ਦੇ ਸਹਿਯੋਗ ਨਾਲ ਪੂਰੇ ਉਤਸ਼ਾਹ ਅਤੇ ਧੂਮਧਾਮ ਨਾਲ ਦੁਸਹਿਰਾ ਮਨਾਇਆ ਗਿਆ। ਰਾਵਣ ਦਹਿਣ ਮੌਕੇ ਬਟਾਲਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਨ ਸੇਲਾਬ ਉਮੜਿਆ ਅਤੇ ਪੂਰਾ ਸਟੇਡੀਅਮ ਪ੍ਰਭੂ ਸ੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਮੌਕੇ ਵਿਧਾਇਕ ਕਲਸੀ ਨੇ ਬਟਾਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ 6 ਸਾਲਾਂ ਦੇ ਰਿਕਾਰਡ ਨੂੰ ਤੋੜਿਆ ਹੈ ਅਤੇ ਅੱਜ ਭਰਵਾਂ, ਮਣਾਂ ਮੂੰਹੀ ਪਿਆਰ, ਸਤਿਕਾਰ ਤੇ ਸਹਿਯੋਗ ਦਿੱਤਾ ਹੈ, ਜਿਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਰਾਮ ਲੀਲਾ ਕਮੇਟੀਆਂ ਵਿੱਚੋਂ ਪਹਿਲੇ ਸਥਾਨ ‘ਤੇ ਰਹੀ ਝਾਕੀ ਨੂੰ 1 ਲੱਖ ਰੁਪਏ, ਦੂਸਰੇ ਸਥਾਨ ‘ਤੇ ਰਹੀ ਝਾਕੀ ਨੂੰ 51 ਹਜ਼ਾਰ ਰੁਪਏ ਅਤੇ ਤੀਸਰੇ ਸਥਾਨ ‘ਤੇ ਰਹੀ ਝਾਕੀ ਨੂੰ 31 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ, ਇੰਪਰੂਵਮੈਂਟ ਟਰੱਸਟ ਬਟਾਲਾ ਦੇ ਚੇਅਰਮੈਨ ਯਸ਼ਪਾਲ ਚੌਹਾਨ, ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ, ਮਾਰਕਿਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ, ਆਸ਼ੂ ਗੋਇਲ, ਸਮਾਜ ਸੇਵੀ ਅਮਨ ਸ਼ਿੰਗਾਰੀ, ਅੰਕੁਸ਼ ਮਹਿਤਾ ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਚੇਅਰਮੈਨ ਕਿਰਪਾਲ ਸਿੰਘ ਉਦੋਵਾਲੀ, ਚੇਅਰਮੈਨ ਹਰਸ ਮਹਾਜਨ, ਸੀਨੀਅਰ ਆਗੂ ਪਰਦੀਪ ਕੁਮਾਰ, ਮਿੱਤਰਮਾਨ ਸਿੰਘ, ਰੋਹਿਤ ਸਹਿਦੇਵ,ਮਹਿਲਾ ਵਿੰਗ ਪ੍ਰਧਾਨ ਕੰਚਨ ਚੌਹਾਨ, ਆਜਾਦਵਿੰਦਰ ਸਿੰਘ, ਵਿਜੇ ਸੋਨੀ, ਆਸ਼ੂ ਸਚਦੇਵਾ, ਧੀਰਜ ਕੁਮਾਰ, ਲਾਇਨ ਰਾਜੀਵ ਵਿੱਗ, ਪ੍ਰਧਾਨ ਵੀਨੂੰ ਕਾਹਲੋਂ, ਕਰਨ ਦਾਸ ਸੰਧੂ, ਸਤੀਸ਼ ਕੁਮਾਰ, ਵਰੁਣ ਸ਼ਰਮਾ, ਅਤੁਲ ਮਹਾਜਨ, ਚੰਦਰ ਸ਼ੇਖਰ, ਸੋਨੂੰ ਭਗਤ, ਦੀਪਕ ਕੁਮਾਰ, ਸੁਨੀਲ ਕੁਮਾਰ ਨੀਟਾ, ਪ੍ਰਭਜੀਤ ਸਿੰਘ, ਸੰਜੀਵ ਕੁਮਾਰ, ਰਜਿੰਦਰ ਚੌਹਾਨ, ਅਮਰੀਕ ਸਿੰਘ ਲੰਬੜਦਾਰ, ਗੁਰਜੀਤ ਸਿੰਘ ਸੁੰਦਰ ਨਗਰ, ਲਾਟੀ ਜੀ, ਸੈਮੀ ਜੀ, ਮਨਜਿੰਦਰ ਚੌਹਾਨ, ਕੁਨਾਲ ਸ਼ਰਮਾ ਸਮੇਤ ਸ਼ਹਿਰ ਦੀਆਂ ਵੱਖ ਵੱਖ ਸਖਸੀਅਤਾ ਵੱਖ-ਵੱਖ ਰਾਮ ਲੀਲ੍ਹਾ ਕਮੇਟੀਆਂ ਦੇ ਅਹੁਦੇਦਾਰਾਂ, ਧਾਰਮਿਕ, ਸਮਾਜਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧ ਮੌਜੂਦ ਸਨ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories