Home » ਪੰਜਾਬ » ਭਾਜਪਾ ਵੱਲੋਂ ਮੋਹਨਜੀਤ ਸਿੰਘ ਸ਼ੇਰੋਂ ਉੱਪਰ ਹੋਏ ਅੱਤਿਆਚਾਰ ਅਤੇ ਗੁਲਜ਼ਾਰ ਸਿੰਘ ਦੀ ਹੋਈ ਕਥਿਤ ਮੌਤ ਖ਼ਿਲਾਫ਼ ਰੋਸ਼ ਪ੍ਰਦਰਸ

ਭਾਜਪਾ ਵੱਲੋਂ ਮੋਹਨਜੀਤ ਸਿੰਘ ਸ਼ੇਰੋਂ ਉੱਪਰ ਹੋਏ ਅੱਤਿਆਚਾਰ ਅਤੇ ਗੁਲਜ਼ਾਰ ਸਿੰਘ ਦੀ ਹੋਈ ਕਥਿਤ ਮੌਤ ਖ਼ਿਲਾਫ਼ ਰੋਸ਼ ਪ੍ਰਦਰਸ

Facebook
X
WhatsApp
Email

ਬੌਬੀ ਸਹਿਜ਼ਲ

 ਜਗਰਾਓਂ, 9 ਸਤੰਬਰ — ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਦੀ ਅਗਵਾਈ ਹੇਠ ਗੇਜਾ ਰਾਮ ਸੂਬਾ ਮੀਤ ਪ੍ਰਧਾਨ ਸਮੇਤ ਭਾਜਪਾਈਆਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜ਼ਾਲਮ ਮਾਨ ਸਰਕਾਰ ਵੱਲੋਂ ਪਿੰਡ ਸ਼ੇਰੋ ਵਿੱਚ ਨਸ਼ੇ ਦੇ ਖ਼ਿਲਾਫ਼ ਸੱਚ ਬੋਲਣ ਲਈ ਮੋਹਨਜੀਤ ਤੇ ਹੋਏ ਅੱਤਿਆਚਾਰ ਅਤੇ ਗੁਲਜ਼ਾਰ ਸਿੰਘ ਦੀ ਮੌਤ ਦੇ ਕਥਿਤ ਜ਼ਿੰਮੇਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ ਭਾਜਪਾ ਮੰਡਲ ਜਗਰਾਓਂ ਸ਼ਹਿਰੀ ਅਤੇ ਮੰਡਲ ਮੰਡੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਡਾ: ਰਜਿੰਦਰ ਸ਼ਰਮਾ ਸਮੇਤ ਭਾਜਪਾ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਿਆਸੀ ਦਬਾਅ ਦੇ ਚੱਲਦਿਆਂ ਖ਼ੁਦਕੁਸ਼ੀ ਲਈ ਮਜਬੂਰ ਹੋਏ ਗੁਲਜ਼ਾਰ ਸਿੰਘ ਦੀ ਹੋਈ ਮੌਤ ਅਤੇ ਮੋਹਨਜੀਤ ਨਾਲ ਪੁਲਿਸ ਹਿਰਾਸਤ ਵਿੱਚ ਹੋਏ ਅਣਮਨੁੱਖੀ ਅੱਤਿਆਚਾਰ ਨੇ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ਼ਤਿਹਾਰਾਂ ਵਿੱਚ ‘ਰੰਗਲਾ ਪੰਜਾਬ’ ਦੇ ਵਾਅਦੇ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਪੰਜਾਬ ਦੀ ਕਾਨੂੰਨ-ਵਿਵਸਥਾ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਲੋਕਾਂ ਦੀ ਸੁਰੱਖਿਆ ਅਤੇ ਇਨਸਾਫ਼ ਦੀ ਗਾਰੰਟੀ ਦੇਣ ਵਿੱਚ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ਼ਤਿਹਾਰਾਂ ਦੀ ਨਹੀਂ, ਇਨਸਾਫ਼ ਅਤੇ ਜਵਾਬਦੇਹੀ ਵਾਲੀ ਸੂਬਾ ਸਰਕਾਰ ਦੀ ਜ਼ਰੂਰਤ ਹੈ। ਉਨ੍ਹਾਂ ਲੁਧਿਆਣਾ ਵਿਖੇ ਡਾ: ਅੰਬੇਡਕਰ ਦੀ ਤਸਵੀਰ ਨਾਲ ਬੇਅਦਬੀ ਕਰਨ ਦੀ ਹੋਈ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਦਲਿਤ ਹਿਤੈਸ਼ੀ ਦੱਸਣ ਵਾਲੀ ਮਾਨ ਸਰਕਾਰ ਦੇ ਕਾਰਜਕਾਲ ਵਿਚ ਡਾ: ਅੰਬੇਡਕਰ ਦੀ ਤਸਵੀਰ ਨਾਲ ਬੇਅਦਬੀ ਕਰਨ ਘਟਨਾ ਪਹਿਲੀ ਨਹੀਂ ਬਲਕਿ ਦਰਜਨ ਦੇ ਕਰੀਬ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਹੋਣ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਜ਼ਿਲ੍ਹਾ ਕੈਸ਼ੀਅਰ ਰਾਜ ਵਰਮਾ, ਸੁਰੇਸ਼ ਗਰਗ, ਜ਼ਿਲ੍ਹਾ ਮੀਤ ਪ੍ਰਧਾਨ ਕ੍ਰਿਸ਼ਨ ਕੁਮਾਰ ਇੰਦੋਰਾ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਪੱਪੂ, ਡਾ: ਨਿਰਮਲ ਭੁੱਲਰ, ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਟੋਨੀ ਵਰਮਾ ਤੇ ਨਵਨੀਤ ਗੁਪਤਾ ਸ਼ਿਸ਼ੂ, ਸਰਕਲ ਜਨਰਲ ਸਕੱਤਰ ਅਨਿਲ ਕੁਮਾਰ ਸੈਂਟੀ ਤੇ ਗੌਰਵ ਗੁਪਤਾ, ਨਵੀਨ ਜੈਨ, ਪੁਲਕਿਤ ਲੂੰਬਾ, ਹਰਸ਼ ਸਿੰਗਲਾ, ਰਾਜਵੀਰ ਵਿਰਦੀ, ਰਾਜਪਾਲ ਜੈਨ, ਕਪਿਲ ਪ੍ਰਜਾਪਤੀ, ਮਹਿੰਦਰ ਵਰਮਾ, ਰਾਕੇਸ਼ ਹੈਪੀ, ਰਾਜ ਵਰਮਾ, ਸ਼ੰਮੀ ਮਹਿਤਾ, ਗੁਰਦਿਆਲ ਸਿੰਘ ਗਾਲਿਬ, ਦੀਪਕ ਅਰੋੜਾ, ਭੁਪਿੰਦਰ ਸਿੰਘ ਗਾਲਿਬ, ਅਨੁਜ ਸ਼ਰਮਾ, ਦੀਨ ਦਿਆਲ, ਹਰਦੀਪ ਸਿੰਘ ਆਦਿ ਹਾਜ਼ਰ ਸਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories