Trending
Home » ਪੰਜਾਬ » ਮੋਗਾ ਨੇੜਲੇ ਪਿੰਡ ਡਾਲਾ ਦੇ ਵਿਅਕਤੀ ਵੱਲੋਂ ਅਮਰੀਕਾ ਵਿਖੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ

ਮੋਗਾ ਨੇੜਲੇ ਪਿੰਡ ਡਾਲਾ ਦੇ ਵਿਅਕਤੀ ਵੱਲੋਂ ਅਮਰੀਕਾ ਵਿਖੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ

Facebook
X
WhatsApp
Email

— ਪਤੀ-ਪਤਨੀ ਦਾ ਆਪਸ ਵਿੱਚ ਤਲਾਕ ਨੂੰ ਲੈ ਕੇ ਚੱਲ ਰਿਹਾ ਸੀ ਝਗੜਾ 

— ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਉਸ ਨੂੰ ਅੱਗ ਲਗਾ ਕੇ ਸਾੜ ਦਿੱਤਾ

ਟਾਈਮਜ਼ ਆਫ਼ ਪੰਜਾਬ ਬਿਊਰੋ 

ਕੈਲੀਫੋਰਨੀਆ/ਮੋਗਾ,19 ਅਕਤੂਬਰ: — ਅਮਰੀਕਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਮੋਗਾ ਦੇ ਨਾਲ ਲੱਗਦੇ ਪਿੰਡ ਡਾਲਾ ਦੇ ਇੱਕ ਵਿਅਕਤੀ ਵੱਲੋਂ ਅਮਰੀਕਾ ਵਿਖੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਉਸ ਨੂੰ ਅੱਗ ਲਗਾ ਕੇ ਸਾੜ ਦਿੱਤਾ । ਮ੍ਰਿਤਕ ਜੈਸਮੀਨ ਗਿੱਲ ਦਾ ਵਿਆਹ ਢਾਈ ਸਾਲ ਪਹਿਲਾਂ ਪਿੰਡ ਡਾਲਾ ਦੇ ਵਸਨੀਕ ਗੁਰਿੰਦਰ ਸਿੰਘ ਗਿੱਲ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਸੱਤ ਮਹੀਨੇ ਦਾ ਬੱਚਾ ਵੀ ਹੈ । ਗੁਰਵਿੰਦਰ ਸਿੰਘ ਗਿੱਲ ਅਤੇ ਉਸ ਦੀ ਪਤਨੀ ਜੈਸਮੀਨ ਗਿੱਲ ਅਮਰੀਕਾ ਵਿਖੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਇਲਾਕੇ ਵਿੱਚ ਰਹਿ ਰਹੇ ਸਨ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਤੀ-ਪਤਨੀ ਦਾ ਆਪਸ ਵਿੱਚ ਤਲਾਕ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।

ਜੈਸਮੀਨ ਦੇ ਚਚੇਰੇ ਭਰਾ ਵੱਲੋਂ ਅਮਰੀਕਾ ਦੀ ਪੁਲਿਸ ਨੂੰ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਜਾਂਚ ਦੌਰਾਨ ਪੁਲਿਸ ਨੇ ਉਸ ਦੇ ਪਤੀ ਗੁਰਵਿੰਦਰ ਗਿੱਲ ਨੂੰ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਪਤੀ ਗੁਰਿੰਦਰ ਗਿੱਲ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਸ ਨੂੰ ਅੱਗ ਲਗਾ ਦਿੱਤੀ ਸੀ। ਮ੍ਰਿਤਕਾ ਜੈਸਮੀਨ ਡੀ.ਐਮ.ਸੀ. ਹਸਪਤਾਲ ਲੁਧਿਆਣਾ ਦੀ ਸੇਵਾ ਮੁਕਤ ਸੁਖਵਿੰਦਰ ਕੌਰ ਰਾਣੀ ਦੀ ਸਪੁੱਤਰੀ ਹੈ ਅਤੇ ਉੱਘੇ ਕਵੀ ਪਾਸ਼ ਆਜ਼ਾਦ ਦੀ ਭੈਣ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਜਸਮੀਨ ਗਿੱਲ ਦੀਆਂ ਅਸਥੀਆਂ ਅਮਰੀਕਾ ਤੋਂ ਪੰਜਾਬ ਮੰਗਵਾਈਆਂ ਜਾ ਰਹੀਆਂ ਹਨ  ਅਤੇ ਫਿਲਹਾਲ ਉਸ ਦੇ ਸੱਤ ਸਾਲਾ ਬੇਟੇ ਦੀ ਦੇਖਭਾਲ ਅਮਰੀਕਾ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।  ਡੀ.ਐਮ.ਸੀ. ਹਸਪਤਾਲ ਦੇ ਮੁਲਾਜ਼ਮ ਆਗੂ ਦਰਸ਼ਨ ਮੈਥਿਊ, ਪਰਮਿੰਦਰ ਸਿੰਘ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਦੋਸੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories