— ਪਿੰਡਾਂ ਵਿਚ ਐੱਸ.ਡੀ.ਐਮ ਅਤੇ ਡੀ.ਐੱਸ.ਪੀ. ਦੀ ਅਗਵਾਈ ਹੇਠ ਟੀਮਾਂ ਵਲੋਂ ਕੀਤੀ ਜਾ ਰਹੀ ਹੈ ਕਾਰਵਾਈ*
— ਸੁੰਨੀਆਂ ਥਾਵਾਂ ਉੱਤੇ ਸਫਾਈ ਦੇ ਨਾਲ ਨਾਲ ਸਟਰੀਟ ਲਾਈਟਾਂ, ਚਾਰਦੀਵਾਰੀ, ਸੀਸੀਟੀਵੀ ਕੈਮਰੇ ਲਾਉਣ ਦਾ ਅਮਲ ਜਾਰੀ*
ਟਾਈਮਜ਼ ਆਫ਼ ਪੰਜਾਬ ਬਿਊਰੋ
ਬਠਿੰਡਾ, 26 ਅਕਤੂਬਰ :– ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਨਸ਼ਿਆਂ ਤੋਂ ਵਧੇਰੇ ਪ੍ਰਭਾਵਿਤ ਹੋਟਸਪੌਟ ਦੀ ਸ਼ਨਾਖ਼ਤ ਕਰਨ ਮਗਰੋਂ ਇਨ੍ਹਾਂ ਦੇ ਨੂੰ ਸਾਫ-ਸੁਥਰਾ ਅਤੇ ਆਮ ਜਨਤਾ ਦੀ ਲੋੜ ਅਨੁਸਾਰ ਵਰਤਣ ਯੋਗ ਬਣਾਉਣ ਦਾ ਕੰਮ ਜਾਰੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ 20 ਹੋਟਸਪੌਟ ਥਾਵਾਂ ਦੀ ਪਛਾਣ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਇਨ੍ਹਾਂ ਇਲਾਕਿਆਂ ਵਿਚ ਨਸ਼ਿਆਂ ਦੇ ਖਾਤਮੇ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਇਨ੍ਹਾਂ ਥਾਵਾਂ ਉੱਤੇ ਬਠਿੰਡਾ ਪੁਲੀਸ ਵਲੋਂ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਨਾਲ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਇਨ੍ਹਾਂ ਥਾਵਾਂ ਦਾ ਦੌਰਾ ਕਰਕੇ ਸਫ਼ਾਈ ਕਰਵਾਈ ਜਾ ਰਹੀ ਹੈ। ਜਿੱਥੇ ਚਾਰਦੀਵਾਰੀ ਦੀ ਲੋੜ ਹੈ ਉਥੇ ਚਾਰਦੀਵਾਰੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਅਤੇ ਲੋੜ ਅਨੁਸਾਰ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਭੁੱਚੋ ਮੰਡੀ ਅਤੇ ਮਲੂਕਾ ਪਿੰਡ ‘ਚ ਸਫ਼ਾਈ ਕਰਵਾਈ ਗਈ ਅਤੇ ਨਾਲ ਹੀ ਖੇਡ ਮੈਦਾਨਾਂ ਸਬੰਧੀ ਕੰਮ ਕੀਤਾ ਗਿਆ ।
ਇਸੇ ਤਰ੍ਹਾਂ ਜਿੰਨ੍ਹਾਂ ਪਿੰਡਾਂ ਵਿੱਚ ਖੇਡ ਮੈਦਾਨ, ਖੇਡ ਕਿੱਟਾਂ ਜਾਂ ਹੋਰ ਖੇਡਾਂ ਸਬੰਧੀ ਬੁਨਿਆਦੀ ਢਾਂਚੇ ਦੀ ਘਾਟ ਹੈ ਉਨ੍ਹਾਂ ਥਾਵਾਂ ਉੱਤੇ ਜ਼ਿਲ੍ਹਾ ਖੇਡ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਬਹੁਤ ਹੀ ਜਲਦ ਇਨ੍ਹਾਂ ਪਿੰਡਾਂ ਦੇ ਆਪਸੀ ਵਾਲੀਬਾਲ ਅਤੇ ਕ੍ਰਿਕਟ ਦੇ ਟੂਰਨਾਮੈਂਟ ਕਰਵਾਏ ਜਾਣਗੇ।
ਇਸ ਮੌਕੇ ਉਹਨਾਂ ਕਿਹਾ ਕਿ ਸੁੰਨੀਆਂ ਥਾਵਾਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਥਾਵਾਂ ਦੀ ਵਰਤੋਂ ਨਸ਼ਾ ਕਰਨ ਵਾਲਿਆਂ ਵਲੋਂ ਨਾ ਕੀਤੀ ਜਾ ਸਕੇ।
- 0
- 0
- 0
- 0














