ਸੁਲਗਦਾ ਮਣੀਪੁਰ: ਨਸਲੀ ਹਿੰਸਾ, ਸਰਹੱਦੀ ਚੁਣੌਤੀਆਂ ਅਤੇ ਸਥਾਈ ਸ਼ਾਂਤੀ ਦੀ ਤਲਾਸ਼
ਭਾਰਤ ਦਾ ਉੱਤਰ-ਪੂਰਬੀ ਖੇਤਰ ਭੌਗੋਲਿਕ ਅਤੇ ਰਾਜਨੀਤਿਕ ਤੌਰ ‘ਤੇ ਦੇਸ਼ ਦਾ ਸਭ ਤੋਂ ਸੰਵੇਦਨਸ਼ੀਲ ਹਿੱਸਾ ਮੰਨਿਆ ਜਾਂਦਾ ਹੈ। ਪੰਜ ਦੇਸ਼ਾਂ—ਚੀਨ, ਮਿਆਂਮਾਰ, ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਨਾਲ ਘਿਰਿਆ ਇਹ ਖੇਤਰ ਕੇਵਲ ਰਣਨੀਤਿਕ ਹੀ ਨਹੀਂ, ਸਗੋਂ ਆਪਣੀ ਨਸਲੀ ਵਿਭਿੰਨਤਾ ਅਤੇ ਸੱਭਿਆਚਾਰਕ ਜਟਿਲਤਾ ਕਾਰਨ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਨਾਜ਼ੁਕ ਵੀ ਹੈ। ਲੰਬੇ ਸਮੇਂ ਤੋਂ…