Home » ਪੰਜਾਬ » ਡਿਪਟੀ ਕਮਿਸ਼ਨਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਯਕੀਨੀ ਬਣਾਉਣ ਦੇ ਨਿਰਦੇਸ਼

ਡਿਪਟੀ ਕਮਿਸ਼ਨਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਯਕੀਨੀ ਬਣਾਉਣ ਦੇ ਨਿਰਦੇਸ਼

Facebook
X
WhatsApp
Email
–ਖਾਦ ਕੰਪਨੀਆਂ, ਵਿਕਰੇਤਾਵਾਂ, ਮਾਰਕਫੈਡ, ਸਹਿਕਾਰੀ ਸਭਾਵਾਂ ਤੇ ਖੇਤੀਬਾੜੀ ਅਧਿਕਾਰੀਆਂ ਦੀ ਮੀਟਿੰਗ
–ਕਿਹਾ ! ਖਾਦਾਂ ਨਾਲ਼ ਨਾ ਹੋਵੇ ਵਾਧੂ ਚੀਜ਼ਾਂ ਦੀ ਟੈਗਿੰਗ
ਟਾਈਮਜ਼ ਆਫ਼ ਪੰਜਾਬ ਬਿਊਰੋ
ਮੋਗਾ 12 ਮਈ– ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿ਼ਲ੍ਹੇ ਵਿਚ ਯੂਰੀਆ ਅਤੇ ਡੀ.ਏ.ਪੀ ਵਰਗੀਆਂ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਜਿ਼ਲ੍ਹੇ ਦੇ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ, ਖਾਦ ਹੋਲ ਸੇਲ ਵਿਕਰੇਤਾਵਾਂ, ਡੀ.ਐਮ ਮਾਰਕਫੈਡ, ਡੀ.ਆਰ ਸਹਿਕਾਰੀ ਸਭਾਵਾਂ ਅਤੇ ਖੇਤੀਬਾੜੀ ਅਫਸਰ ਮੋਗਾ ਵਿਸ਼ੇਸ਼ ਮੀਟਿੰਗ ਬੁਲਾਈ।
ਇਸ ਮੀਟਿੰਗ ਦਾ ਮੁੱਖ ਮੰਤਵ ਕਿਸਾਨਾਂ ਨੂੰ ਆਗਾਮੀ ਸੀਜ਼ਨ ਦੌਰਾਨ ਆਪਣੀਆਂ ਫਸਲਾਂ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਜਾਗ੍ਰਿਤ ਕਰਨ ਸਬੰਧੀ ਵਿਭਾਗਾਂ ਨੂੰ ਪਾਬੰਦ ਕਰਨਾ ਸੀ।
ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਖੇਤੀਬਾੜੀ ਅਤੇ ਕੋਆਪ੍ਰੇਟਿਵ ਵਿਭਾਗ ਨੂੰ ਕਿਸਾਨ ਸਿਖਲਾਈ ਕੈਂਪਾਂ ਅਤੇ ਕਿਸਾਨਾਂ ਨਾਲ ਨਿੱਜੀ ਤਾਲਮੇਲ ਕਰਦੇ ਹੋਏ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਨ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ‘ਤੇ ਅਮਲ ਕਰਨ ਲਈ ਜਾਗ੍ਰਿਤ ਕਰਨ ਲਈ ਕਿਹਾ। ਉਨਾਂ ਖਾਦ ਹੋਲ ਸੇਲ ਵਿਕਰੇਤਾਵਾਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਉੱਚ ਮਿਆਰ ਦੀਆਂ ਖਾਦਾਂ ਨਿਰਧਾਰਤ ਮੁੱਲ ‘ਤੇ ਹੀ ਮੁਹੱਈਆ ਕਰਵਾਈਆਂ ਜਾਣ ਅਤੇ ਕਿਸੇ ਵੀ ਤਰ੍ਹਾਂ ਦੇ ਵਾਧੂ ਮਟੀਰੀਅਲ ਦੀ ਵਿਕਰੀ ਖਾਦਾਂ ਦੇ ਨਾਲ ਨਾ ਕੀਤੀ ਜਾਵੇ। ਜੇਕਰ ਕਿਸੇ ਖਾਦ ਕੰਪਨੀ ਜਾਂ ਖਾਦ ਵਿਕਰੇਤਾ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਧਿਆਨ ਵਿਚ ਲਿਆ ਸਕਦਾ ਹੈ ਜਿਸਦੇ ਢੁਕਵੇਂ ਹੱਲ ਲਈ ਪ੍ਰਸ਼ਾਸਨ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਜੇਕਰ ਖਾਦ ਦੀ ਟੈਗਿੰਗ ਜਾਂ ਕਾਲਾ ਬਜ਼ਾਰੀ ਸਬੰਧੀ ਕੋਈ ਸਿ਼ਕਾਇਤ ਆਉਂਦੀ ਹੈ ਤਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੁਰੰਤ ਐਫ.ਸੀ.ਓ 1985 ਦੇ ਅਨੁਸਾਰ ਕਾਰਵਾਈ ਕਰੇ।
ਇਸ ਮੌਕੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਡੀ.ਐਮ ਮਾਰਕਫੈਡ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਖਾਦਾਂ ਦੀ ਲਗਾਤਾਰ ਸਪਲਾਈ ਹੋ ਰਹੀ ਹੈ ਅਤੇ ਖਾਦ ਦੀ ਕੋਈ ਕਮੀ ਨਹੀਂ ਹੈ।
ਇਸ ਮੌਕੇ ਤੇ ਡਾ: ਸੁਖਰਾਜ ਕੌਰ ਖੇਤੀਬਾੜੀ ਅਫਸਰ ਮੋਗਾ, ਡਾ: ਗੁਰਲਵਲੀਨ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ), ਸ੍ਰੀ ਗੁਰਜੋਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਸ੍ਰੀ ਸਚਿਨ ਗਰਗ ਡੀ.ਐਮ. ਮਾਰਕਫੈਡ, ਮੋਗਾ, ਏ.ਆਰ ਸਹਿਕਾਰੀ ਸਭਾਵਾਂ ਤੋਂ ਇਲਾਵਾ ਸਮੂਹ ਹੋਲ ਸੇਲ ਖਾਦ ਵਿਕਰੇਤਾ ਅਤੇ ਖਾਦ ਕੰਪਨੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News