–ਸ਼ਰਾਬ ਤੇ ਠੇਕੇ ਵਿਰੁੱਧ ਪੰਚਾਇਤੀ ਮਤਾ ਪਾ ਕੇ ਵਿਧਾਇਕ ਅਤੇ ਐਸਡੀਐਮ ਨੂੰ ਅਪੀਲ ਕਰਨ ਬਾਦ ਵੀ ਨਹੀਂ ਹੋਈ ਕਾਰਵਾਈ : ਪਿੰਡ ਵਾਸੀ
–ਧਰਨਾਕਾਰੀਆ ਦੇ ਹੱਕ ਵਿੱਚ ਪਹੁੰਚੇ ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੱਲੋਂ ਵੱਡੇ ਸੰਘਰਸ਼ ਦਾ ਅਲਟੀਮੇਟਮ
ਟੀ. ਕੇ. ਸ਼ਰਮਾ
ਨਾਭਾ, 9 ਜੂਨ– ਵਿਧਾਨ ਸਭਾ ਹਲਕਾ ਨਾਭਾ ਦੇ ਨੇੜਲੇ ਪਿੰਡ ਦੰਦਰਾਲਾ ਢੀਂਡਸਾ ਵਿਖੇ ਰਿਹਾਇਸ਼ੀ ਇਲਾਕੇ ਅਤੇ ਧਾਰਮਿਕ ਸਥਾਨਾਂ ਨੇੜੇ ਸਰਾਬ ਦਾ ਠੇਕਾ ਖੋਲੇ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਧਰਨਾਕਾਰੀਆ ਦੀ ਹਮਾਇਤ ਲਈ ਪੁੱਜੇ ਸਤਵਿੰਦਰ ਸਿੰਘ ਟੌਹੜਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਸਰਕਾਰ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਨਾਲ ਵੱਡੇ ਖਰਚਿਆ ਨਾਲ ਵੱਡੇ ਬੋਰਡ ਲਗਾ ਕੇ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਕਰਦੀ ਹੈ ਜਦਕਿ ਦੂਜੇ ਪਾਸੇ ਰਿਹਾਇਸੀ ਇਲਾਕਿਆਂ ਵਿੱਚ ਸਰਾਬ ਦੇ ਨਵੇਂ ਠੇਕੇ ਖੋਲ ਕੇ ਨਸ਼ੇ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਵੀ ਕਰ ਰਹੀ ਹੈ। ਟੌਹੜਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ ਦੰਦਰਾਲਾ ਢੀਡਸਾ ਵਿਖੇ ਰਿਹਾਇਸ਼ੀ ਇਲਾਕੇ ਅਤੇ ਧਾਰਮਿਕ ਅਸਥਾਨਾਂ ਦੇ ਨੇੜੇ ਲਗਾਏ ਸ਼ਰਾਬ ਦੇ ਠੇਕੇ ਨੂੰ ਤੁਰੰਤ ਹਟਾਇਆ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਇਲਾਕੇ ਦੇ ਲੋਕਾਂ ਦਾ ਵੱਡਾ ਇਕੱਠ ਕਰਕੇ ਵੱਡੇ ਸੰਘਰਸ਼ ਵੱਲ ਰੁੱਖ ਕਰਨਾ ਪਵੇਗਾ।
Read More
ਸੰਜੀਤ ਸਿੰਘ ਸੰਨੀ ਗਿੱਲ ਨੇ ਸਰਕਲ ਚੜਿੱਕ ਦੇ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਪੰਚਾਇਤ ਵੱਲੋਂ ਮਤਾ ਪਾ ਕੇ ਹਲਕਾ ਵਿਧਾਇਕ ਗੁਰਦੇਵ ਸਿੰਘ, ਐਸਡੀਐਮ ਨਾਭਾ ਅਤੇ ਸਬੰਧਿਤ ਵਿਭਾਗ ਨੂੰ ਸਰਾਬ ਦਾ ਠੇਕਾ ਹਟਾਉਣ ਸਬੰਧੀ ਲਿਖ ਕੇ ਦੇ ਚੁੱਕੇ ਹਾਂਪ੍ਰੰਤੂ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਹਨਾਂ ਕਿਹਾ ਕਿ ਜਿਸ ਜਗ੍ਹਾ ‘ਤੇ ਠੇਕਾ ਖੋਲਿਆ ਗਿਆ ਹੈ, ਇਸੇ ਜਗ੍ਹਾ ਤੇ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਮੌਕੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਗਾਏ ਜਾਂਦੇ ਹਨ ਅਤੇ ਹੋਰ ਧਾਰਮਿਕ ਅਸਥਾਨ, ਬੱਚਿਆਂ ਦੇ ਖੇਡਣ ਦਾ ਗਰਾਊਂਡ ਨੇੜੇ ਹੋਣ ਕਾਰਨ ਸਾਡੇ ਬੱਚਿਆਂ ਤੇ ਮਾੜਾ ਪ੍ਰਭਾਵ ਪਵੇਗਾ। ਉਹਨਾਂ ਕਿਹਾ ਕਿ ਇਸੇ ਰਸਤੇ ਰਾਹੀਂ ਹੀ ਦੂਸਰੇ ਪਿੰਡਾਂ ਤੋਂ ਸਕੂਲ ਵਿੱਚ ਪੜ੍ਹਨ ਲਈ ਬੱਚੇ ਅਤੇ ਬੱਚੀਆਂ ਆਉਂਦੀਆਂ ਹਨ ਅਤੇ ਬਹੁਤ ਸਾਰੀਆਂ ਧੀਆਂ ਭੈਣਾਂ ਸਵੇਰੇ ਸ਼ਾਮ ਸੈਰ ਕਰਨ ਆਉਂਦੀਆਂ ਹਨ। ਠੇਕਾ ਹੋਣ ਕਰਕੇ ਸ਼ਰਾਬੀਆਂ ਦਾ ਆਉਣ ਜਾਣ ਹਮੇਸ਼ਾ ਇਥੇ ਬਣਿਆ ਰਹਿਣ ਕਾਰਨ ਕਿਸੇ ਸਮੇਂ ਵੀ ਸਾਡੇ ਬੱਚੇ ਬੱਚੀਆਂ ਨਾਲ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ।
ਉਹਨਾਂ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਰਾਬ ਦੇ ਠੇਕੇ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ ਤਾਂ ਜੋ ਸਾਡੇ ਆਉਣ ਵਾਲੇ ਬੱਚੇ ਬੱਚੀਆਂ ਦੀ ਸੁਰੱਖਿਆ ਯਕੀਨੀ ਹੋ ਸਕੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਕਿਸਾਨ ਮਜ਼ਦੂਰ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸਬੰਧਤ ਸਰਕਾਰੀ ਨੁਮਾਇੰਦਿਆ ਅਤੇ ਸਬੰਧਤ ਵਿਭਾਗ ਦੇ ਅਫਸਰਾਂ ਦੇ ਘਰਾਂ ਨੂੰ ਵੀ ਘੇਰਾਂਗੇ। ਇਸ ਮੌਕੇ ਸੰਦੀਪ ਸਿੰਘ ਸਰਪੰਚ, ਰਣਜੀਤ ਸਿੰਘ ਸਾਬਕਾ ਸਰਪੰਚ, ਪਿਆਰਾ ਸਿੰਘ ਸਾਬਕਾ ਸਰਪੰਚ ਮੋਹਲਗਵਾਰਾ, ਨਾਜਰ ਸਿੰਘ ਸਾਬਕਾ ਪੰਚ, ਚਰਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਮਲਕੀਤ ਸਿੰਘ ਕੈਸ਼ੀਅਰ ਗੁ: ਪ੍ਰਬੰਧਕ ਕਮੇਟੀ, ਜਥੇਦਾਰ ਅੰਮ੍ਰਿਤਸਰ ਸਿੰਘ, ਸੁਖਬੀਰ ਸਿੰਘ, ਰਣਜੀਤ ਸਿੰਘ ਕਾਲਾ, ਮਹਿੰਦਰ ਸਿੰਘ, ਰਣਜੋਧ ਸਿੰਘ, ਗੁਰਜੰਟ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਪਿੰਡ ਵਾਸੀ ਹਾਜ਼ਰ ਸਨ।
- 0
- 0
- 0
- 0















