Home » ਪੰਜਾਬ » ਅਮਰਜੀਤ ਕੌਰ ਪੱਤੋ ਅਤੇ ਲਖਵੀਰ ਕੌਰ ਬੁਰਜ ਹਮੀਰਾ ਬਣੇ ਡੀਟੀਐੱਫ ਨਿਹਾਲ ਸਿੰਘ ਵਾਲਾ ਦੇ ਬਲਾਕ ਕਮੇਟੀ ਮੈਂਬਰ

ਅਮਰਜੀਤ ਕੌਰ ਪੱਤੋ ਅਤੇ ਲਖਵੀਰ ਕੌਰ ਬੁਰਜ ਹਮੀਰਾ ਬਣੇ ਡੀਟੀਐੱਫ ਨਿਹਾਲ ਸਿੰਘ ਵਾਲਾ ਦੇ ਬਲਾਕ ਕਮੇਟੀ ਮੈਂਬਰ

Facebook
X
WhatsApp
Email

—11 ਜੁਲਾਈ ਦੀ ਮੋਗਾ ਅਤੇ 17 ਜੁਲਾਈ ਦੀ ਮੁਹਾਲੀ ਰੈਲੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ

ਟਾਈਮਜ਼ ਆਫ਼ ਪੰਜਾਬ ਬਿਊਰੋ 

ਮੋਗਾ/ਨਿਹਾਲ ਸਿੰਘ ਵਾਲਾ,7 ਜੁਲਾਈ –ਬਲਾਕ ਕਮੇਟੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਨਿਹਾਲ ਸਿੰਘ ਵਾਲਾ ਦੀ ਬਲਾਕ ਕਮੇਟੀ ਦੀ ਅਹਿਮ ਮੀਟਿੰਗ ਅਮਨਦੀਪ ਮਾਛੀਕੇ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ| ਜਿਸ ਵਿੱਚ ਭਰਵੀਂ ਗਿਣਤੀ ਵਿੱਚ ਅਧਿਆਪਕ ਹਾਜ਼ਰ ਹੋਏ ।ਮੀਟਿੰਗ ਦੌਰਾਨ ਕੀਤੇ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਬਲਾਕ ਸਕੱਤਰ ਗੁਰਮੀਤ ਸਿੰਘ ਝੋਰੜਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਇੱਕ ਬਲਾਕ ਕਮੇਟੀ ਮੈਂਬਰ ਦੀ ਅਚਾਨਕ ਮੌਤ ਹੋ ਜਾਣ ਕਾਰਨ ਅਤੇ ਇੱਕ ਬਲਾਕ ਕਮੇਟੀ ਮੈਂਬਰ ਦੀ ਬਦਲੀ ਹੋਣ ਕਾਰਨ ਮੈਡਮ ਅਮਰਜੀਤ ਕੌਰ ਪੱਤੋ ਅਤੇ ਮੈਡਮ ਲਖਵੀਰ ਕੌਰ ਬੁਰਜ ਹਮੀਰਾ ਨੂੰ ਬਤੌਰ ਬਲਾਕ ਕਮੇਟੀ ਮੈਂਬਰ ਸਰਬਸੰਮਤੀ ਨਾਲ ਚੁਣ ਲਿਆ ਗਿਆ । ਅਧਿਆਪਕ ਆਗੂਆਂ ਨੇ ਕਿਹਾ ਕਿ ਜਥੇਬੰਦੀ ਵਿੱਚ ਔਰਤ ਭੈਣਾਂ ਦਾ ਆਉਣਾ ਇੱਕ ਸ਼ੁਭ ਸ਼ਗਨ ਹੈ ਅਤੇ ਸਮੇਂ ਦੀ ਅਣਸਰਦੀ ਲੋੜ ਹੈ । ਆਗੂਆਂ ਨੇ ਨਿਹਾਲ ਸਿੰਘ ਵਾਲਾ ਬਲਾਕ ਦੀਆਂ ਸਮੂਹ ਅਧਿਆਪਕਾਂਵਾਂ ਨੂੰ ਜਥੇਬੰਦੀ ਨਾਲ ਜੁੜਨ ਅਤੇ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਬਲਾਕ ਕਮੇਟੀ ਵਲੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ,ਸਾਂਝਾ ਮੁਲਜ਼ਮ ਮੰਚ ਵਲੋਂ 11 ਜੁਲਾਈ ਨੂੰ ਮੋਗਾ ਦੀ ਐਮ. ਐਲ. ਏ. ਅਮਨਦੀਪ ਕੌਰ ਅਰੋੜਾ ਦੇ ਘਰ ਅੱਗੇ ਦਿੱਤੇ ਜਾ ਰਹੇ ਰੋਸ ਧਰਨੇ ਅਤੇ 17 ਜੁਲਾਈ ਨੂੰ ਮੋਹਾਲੀ ਵਿਖੇ ਹੋਣ ਵਾਲੀ ਸੂਬਾ ਪੱਧਰੀ ਮਹਾਂ ਰੈਲੀ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਲਿਆ ਗਿਆ| ਬਲਾਕ ਮੀਤ ਪ੍ਰਧਾਨ ਸੁਖਜੀਤ ਸਿੰਘ ਕੁੱਸਾ, ਵਿੱਤ ਸਕੱਤਰ ਜਸਵੀਰ ਸਿੰਘ ਸੈਦੋਕੇ ਅਤੇ ਬਲਾਕ ਪ੍ਰੈਸ ਸਕੱਤਰ ਹੀਰਾ ਸਿੰਘ ਢਿੱਲੋਂ ਨੇ ਦੱਸਿਆਂ ਕਿ ਕਿ 17 ਜੁਲਾਈ ਦੀ ਸੂਬਾ ਪੱਧਰੀ ਮਹਾਂ ਰੈਲੀ ਲਈ ਬਲਾਕ ਕਮੇਟੀ ਮੈਂਬਰ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਨਗੇ ਅਤੇ ਅਧਿਆਪਕਾਂ ਨੂੰ ਵੱਡੀ ਪੱਧਰ ਤੇ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨਗੇ | ਇਸ ਸਮੇਂ ਬਲਾਕ ਕਮੇਟੀ ਮੈਂਬਰ ਹਰਪ੍ਰੀਤ ਰਾਮਾਂ, ਨਵਦੀਪ ਧੂੜਕੋਟ, ਕਮਲਜੀਤ ਮਾਨ, ਇੰਦਰਜੀਤ ਦੀਦਾਰੇ ਵਾਲਾ, ਕੁਲਵਿੰਦਰ ਚੁੱਘੇ, ਸੰਦੀਪ ਸ਼ਰਮਾ ਸੈਦੋਕੇ, ਜਸਵਿੰਦਰ ਸਿੱਧੂ ਡੀਪੀਈ, ਕਰਮਜੀਤ ਬੁਰਜ ਸੁਖਪ੍ਰੀਤ ਦੌਧਰ,ਬਲਜੀਤ ਅਟਵਾਲ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories