–ਪ੍ਰਵੇਸ਼ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 31 ਜੁਲਾਈ-ਡਿਪਟੀ ਕਮਿਸ਼ਨਰ
–ਮੋਗਾ ਦੇ ਵੱਧ ਤੋਂ ਵੱਧ ਯੋਗ ਬੱਚੇ ਲੈਣ ਇਸ ਮੌਕੇ ਦਾ ਲਾਹਾ-ਡੀ.ਸੀ. ਸਾਗਰ ਸੇਤੀਆ
ਟਾਈਮਜ਼ ਆਫ਼ ਪੰਜਾਬ ਬਿਊਰੋ
ਮੋਗਾ, 09 ਜੁਲਾਈ– ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਵਿੱਚ ਵਿੱਦਿਅਕ ਵਰ੍ਹੇ 2027-28 ਲਈ ਛੇਵੀਂ ਜਮਾਤ ਵਿੱਚ ਦਾਖਲੇ ਲਈ ਦਾਖਲਾ ਪ੍ਰਵੇਸ਼ ਪ੍ਰੀਖਿਆ ਦੇ ਆਨਲਾਈਨ ਫਾਰਮ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ www.cbseitms.rcil.gov.in/nvs ਤੇ ਭਰੇ ਜਾ ਰਹੇ ਹਨ। ਫਾਰਮ ਭਰਨ ਦੀ ਅੰਤਿਮ ਮਿਤੀ 31 ਜੁਲਾਈ, 2026 ਹੈ। ਫਾਰਮ ਭਰਨ ਦੇ ਚਾਹਵਾਨ ਵਿਦਿਆਰਥੀ ਦੀ ਉਮਰ 01.05.2015 ਤੋਂ 31.07.2017 (ਦੋਵੇਂ ਮਿਤੀਆਂ ਸ਼ਾਮਿਲ) ਦੇ ਵਿਚਕਾਰ ਹੋਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਪ੍ਰਾਰਥੀ ਨੇ ਤੀਜੀ, ਚੌਥੀ ਤੇ ਪੰਜਵੀਂ ਜਮਾਤ ਮੋਗਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਤੋਂ ਬਿਨ੍ਹਾਂ ਫੇਲ੍ਹ ਹੋਏ ਪੂਰਾ ਵਿੱਦਿਅਕ ਸੈਸ਼ਨ ਲਾ ਕੇ ਪਾਸ ਕੀਤੀ ਹੋਵੇ ਤੇ ਵਿਦਿਆਰਥੀ ਮੋਗਾ ਜ਼ਿਲ੍ਹਾ ਦਾ ਵਸਨੀਕ ਹੋਣਾ ਚਾਹੀਦਾ ਹੈ। ਵਿਦਿਆਰਥੀ ਦੀ ਪੰਜਵੀ ਜਮਾਤ ਵਿੱਦਿਅਕ ਸੈਸ਼ਨ 2026-27 ਦੇ ਦੌਰਾਨ ਪਾਸ ਹੋਵੇ। ਆਨਲਾਈਨ ਫਾਰਮ ਭਰਨ ਲਈ ਮੋਗਾ ਜ਼ਿਲ੍ਹੇ ਦਾ ਆਧਾਰ ਕਾਰਡ ਜਾਂ ਰਿਹਾਇਸ਼ ਸਰਟੀਫਿਕੇਟ ਹੋਣਾ ਲਾਜਮੀ ਹੈ। ਇਹ ਪ੍ਰਵੇਸ਼ ਪ੍ਰੀਖਿਆ 28.11.2026 ਦਿਨ ਸ਼ਨੀਵਾਰ ਨੂੰ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਕੇਂਦਰਾਂ ਤੇ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਗਾ ਜ਼ਿਲ੍ਹਾ ਦੇ ਯੋਗ ਬੱਚਿਆਂ ਦੇ ਮਾਪੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ ਕਿਉਂਕਿ ਨਵੋਦਿਆ ਵਿੱਚ ਉਚ ਮਿਆਰ ਦੀ ਮੁਫਤ ਸਿੱਖਿਆ ਦੇ ਨਾਲ ਨਾਲ ਮੁਫਤ ਰਿਹਾਇਸ਼, ਕਿਤਾਬਾਂ ਯੂਨੀਫਾਰਮ ਅਤੇ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ।
- 0
- 0
- 0
- 0














