–ਬੀਬੀ ਪ੍ਰਨੀਤ ਕੌਰ ਕਰਨਗੇ ਹਲਕਾ ਨਾਭਾ ਦੀਆਂ ਆਊਟਰ ਕਾਲੋਨੀਆਂ ਦਾ ਦੌਰਾ : ਬਰਿੰਦਰ ਬਿੱਟੂ
ਟੀ. ਕੇ. ਸ਼ਰਮਾ
ਨਾਭਾ, 14 ਜੁਲਾਈ-– ਹਲਕਾ ਨਾਭਾ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾ ਸੰਬੰਧੀ ਸਰਗਰਮ ਨੌਜਵਾਨ ਭਾਜਪਾ ਆਗੂ ਬਰਿੰਦਰ ਬਿੱਟੂ ਵੱਲੋ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਪਰਨੀਤ ਕੌਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਹਲਕਾ ਨਾਭਾ ਦੀਆਂ ਆਊਟਰ ਕਾਲੋਨੀਆਂ, ਸਫਾਈ ਦੇ ਮਾੜੇ ਪ੍ਰਬੰਧਾਂ ਅਤੇ ਥੂਹੀ ਰੋਡ ‘ਤੇ ਫਲਾਈ ਓਵਰ ਪੁੱਲ ਬਣਾਉਣ ਆਦਿ ਸਮੱਸਿਆਵਾ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਬਰਿੰਦਰ ਬਿੱਟੂ ਨੇ ਦੱਸਿਆ ਕਿ ਰਿਆਸਤੀ ਅਤੇ ਵਿਰਾਸਤੀ ਪਿਛੋਕੜ ਨਾਲ ਭਰਪੂਰ ਹਲਕਾ ਨਾਭਾ ਨੂੰ ਵਿਕਾਸ ਪੱਖੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੀ ਕਾਂਗਰਸ ਸਰਕਾਰ ਨੇ ਹਲਕੇ ਦੇ ਵਿਕਾਸ ਨੂੰ ਗੰਭੀਰਤਾ ਨਾਲ ਲਿਆ ਉਥੇ ਮੌਜੂਦਾ ਆਪ ਸਰਕਾਰ ਵੱਲੋਂ ਅੱਜ ਤੱਕ ਨਾਭਾ ਵਿਖੇ ਕੋਈ ਵਿਕਾਸ ਕਾਰਜ ਤਾ ਕੀ ਕਰਨਾ ਸੀ ਬਲਕਿ ਪੰਚਾਇਤਾਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਦਬਾਅ ਹੇਠ ਲਿਆ ਕੇ ਕਾਨੂੰਨ ਵਿਵਸਥਾ ਦੇ ਨਾਲ ਹਲਕੇ ਦੇ ਭਾਈਚਾਰਕ ਮਾਹੌਲ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਸਥਾਪਿਤ ਲੱਖਾ ਦੀ ਲਾਗਤ ਨਾਲ ਤਿਆਰ ਵਾਟਰ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਨਾਭਾ ਸਿਵਲ ਹਸਪਤਾਲ ਵਿਖੇ ਤਿਆਰ ਜੱਚਾ ਬੱਚਾ ਹਸਪਤਾਲ ਦੀਆਂ ਬਿਲਡਿੰਗਾਂ ਸਫੈਦ ਹਾਥੀ ਬਣ ਕੇ ਰਹਿ ਗਈਆਂ ਹਨ। ਇਸ ਦੇ ਨਾਲ ਹੀ ਹਲਕੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ, ਇਤਿਹਾਸਿਕ ਇਮਾਰਤਾਂ ਦੀ ਸੁਰੱਖਿਆ, ਤਕਨੀਕ ਤੋਂ ਬਿਨਾ ਇੰਟਰਲਕਿੰਗ ਸੜਕਾ ਦਾ ਨਿਰਮਾਣ, ਸਹੂਲਤਾਂ ਤੋਂ ਸੱਖਣਾ ਬੱਸ ਸਟੈਂਡ ਅਤੇ ਵਿਗੜਦੀ ਜਾ ਰਹੀ ਟਰੈਫਿਕ ਸਥਿਤੀ ਜਿਹੀਆਂ ਸਮਸਿਆਵਾਂ ਦਿਨੋ ਦਿਨ ਗੰਭੀਰ ਹੋ ਰਹੀਆਂ ਹਨ ਪ੍ਰੰਤੂ ਸਾਢੇ ਚਾਰ ਸਾਲਾਂ ਵਿੱਚ ਹਲਕੇ ਦੇ ਵਿਕਾਸ ਲਈ ਨਾ ਹੀ ਕੋਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਅਤੇ ਨਾ ਹੀ ਉਪਰੋਕਤ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੋਈ ਵਿਉਤਬਦੀ ਉਲੀਕੀ ਹੈ। ਉਪਰੋਕਤ ਸਥਿਤੀ ਨੂੰ ਧਿਆਨ ਨਾਲ ਸੁਣਦਿਆਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਨੌਜਵਾਨ ਆਗੂ ਬਰਿੰਦਰ ਬਿੱਟੂ ਦੀ ਹੋਸਲਾ ਅਫਜ਼ਾਈ ਕਰਦਿਆ ਭਰੋਸਾ ਦਿੱਤਾ ਕਿ ਉਹ ਜਲਦ ਹੀ ਹਲਕਾ ਨਾਭਾ ਦਾ ਵਿਸ਼ੇਸ਼ ਦੌਰਾ ਕਰਨਗੇ ਅਤੇ ਮੁਸ਼ਕਿਲਾਂ ਨਾਲ ਸਮਾਂ ਹੰਡਾ ਰਹੇ ਆਊਟਰ ਕਾਲੋਨੀਆਂ ਦੇ ਵਾਸੀਆਂ ਨਾਲ ਵਿਸ਼ੇਸ਼ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਭਾਜਪਾ ਲੀਡਰਸ਼ਿਪ ਅਤੇ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਪੁਖਤਾ ਹੱਲ ਕਰਾਉਣਗੇ।
- 0
- 0
- 0
- 0














