Home » ਪੰਜਾਬ » ਸੀਨੀਅਰ ਪੱਤਰਕਾਰ ਮਹੇਸ਼ ਸ਼ਰਮਾ ਦੇ ਅਚਾਨਕ ਦੇਹਾਂਤ ‘ਤੇ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਐਲਮਨਾਈ ਐਸੋਸੀਏਸ਼ਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਸੀਨੀਅਰ ਪੱਤਰਕਾਰ ਮਹੇਸ਼ ਸ਼ਰਮਾ ਦੇ ਅਚਾਨਕ ਦੇਹਾਂਤ ‘ਤੇ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਐਲਮਨਾਈ ਐਸੋਸੀਏਸ਼ਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

Facebook
X
WhatsApp
Email

ਆਰ ਜੀ ਰਾਏਕੋਟੀ
ਰਾਏਕੋਟ, 16 ਜੁਲਾਈ —ਦਿ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਮਹੇਸ਼ ਸ਼ਰਮਾ ਦੇ ਅਚਾਨਕ ਦੇਹਾਂਤ ਦੀ ਖ਼ਬਰ ਨੇ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਦੇ ਐਲਮਨਾਈ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਐਸੋਸੀਏਸ਼ਨ ਦੇ ਆਰਗੇਨਾਈਜ਼ਿੰਗ ਸਕੱਤਰ ਬ੍ਰਿਜ ਭੂਸ਼ਣ ਗੋਇਲ ਨੇ ਦੱਸਿਆ ਕਿ ਮਹੇਸ਼ ਸ਼ਰਮਾ ਵਿਦਿਆਰਥੀ ਜੀਵਨ ਤੋਂ ਹੀ ਸਮਾਜਿਕ, ਸੱਭਿਆਚਾਰਕ ਅਤੇ ਵਿਗਿਆਨਕ ਵਿਸ਼ਿਆਂ ‘ਤੇ ਨਿਰਪੱਖ, ਤੱਥਾਂ-ਆਧਾਰਿਤ ਅਤੇ ਸੰਵੇਦਨਸ਼ੀਲ ਲੇਖਣੀ ਲਈ ਜਾਣੇ ਜਾਂਦੇ ਸਨ। ਕਾਲਜ ਮੈਗਜ਼ੀਨ “ਦਿ ਸਤਲੁਜ” ਦੇ ਵਿਦਿਆਰਥੀ ਸੰਪਾਦਕ ਵਜੋਂ ਉਹ ਸੰਪਾਦਕੀ ਮੰਡਲ ਦਾ ਅਹਿਮ ਹਿੱਸਾ ਰਹੇ ਅਤੇ ਆਪਣੀ ਲੇਖਣੀ ਨਾਲ ਵਿਦਿਆਰਥੀਆਂ ਵਿੱਚ ਵੱਖਰੀ ਪਛਾਣ ਬਣਾਈ। ਪ੍ਰੋ. ਆਈ.ਪੀ.ਸੇਤੀਆ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਮਹੇਸ਼ ਸ਼ਰਮਾ ਸੱਚਾਈ, ਇਮਾਨਦਾਰੀ ਅਤੇ ਨਿਮਰ ਸੁਭਾਅ ਦੇ ਮਾਲਕ ਸਨ। ਹਾਈ ਕੋਰਟ ਦੇ ਵਕੀਲ ਗੁਰਿੰਦਰ ਸਿੰਘ ਨੇ ਕਿਹਾ ਕਿ ਮਹੇਸ਼ ਉਨ੍ਹਾਂ ਦੇ ਜਮਾਤੀ ਸਨ ਅਤੇ ਉਨ੍ਹਾਂ ਵਰਗੀ ਸ਼ਖ਼ਸੀਅਤ ਸਮਾਜ ਵਿੱਚ ਬਹੁਤ ਹੀ ਵਿਰਲੀ ਹੁੰਦੀ ਹੈ। ਪ੍ਰੋ.ਸਰਿਤਾ ਤਿਵਾੜੀ, ਜੋ ਦੂਰਦਰਸ਼ਨ ਜਲੰਧਰ ਦੀ ਪ੍ਰਸਿੱਧ ਕਲਾਕਾਰ ਵੀ ਹਨ, ਨੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਮਹੇਸ਼ ਸ਼ਰਮਾ ਦੀ ਇਲਾਕੇ ਦੀ ਹਰ ਖ਼ਬਰ ਅਤੇ ਜ਼ਮੀਨੀ ਰਿਪੋਰਟਿੰਗ ਨੂੰ ਬੜੀ ਦਿਲਚਸਪੀ ਨਾਲ ਪੜ੍ਹਦੇ ਰਹਿੰਦੇ ਸਨ।, ਗੋਇਲ ਨੇ ਇਹ ਵੀ ਕਿਹਾ ਕਿਹਾ ਕਿ ਮਹੇਸ਼ ਸ਼ਰਮਾ ਨੇ ਅਹਿਮਦਗੜ੍ਹ ਮੰਡੀ, ਮਾਲੇਰਕੋਟਲਾ, ਰਾਏਕੋਟ, ਜਗਰਾਉਂ ਅਤੇ ਆਲੇ-ਦੁਆਲੇ ਦੇ ਵਿਸ਼ਾਲ ਖੇਤਰ ਵਿੱਚ ਵਿਕਾਸ ਨਾਲ ਜੁੜੇ ਮਸਲਿਆਂ ਨੂੰ ਜ਼ਮੀਨੀ ਪੱਧਰ ਤੋਂ ਨਿਰਪੱਖ ਅਤੇ ਤੱਥਾਂ-ਅਧਾਰਿਤ ਰਿਪੋਰਟਿੰਗ ਰਾਹੀਂ ਲੋਕਾਂ ਅਤੇ ਪ੍ਰਸ਼ਾਸਨ ਤੱਕ ਪਹੁੰਚਾਇਆ। ਉਨ੍ਹਾਂ ਦੇ ਵਿਛੋੜੇ ਨਾਲ ਨਿਰਪੱਖ ਅਤੇ ਜ਼ਮੀਨੀ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਵੱਡਾ ਖਾਲੀਪਣ ਪੈਦਾ ਹੋ ਗਿਆ ਹੈ, ਜਿਸ ਦੀ ਭਰਪਾਈ ਕਰਨਾ ਆਸਾਨ ਨਹੀਂ ਹੋਵੇਗਾ। ਰਾਮ ਗੋਪਾਲ ਰਾਏਕੋਟੀ (ਪੱਤਰਕਾਰ), ਪ੍ਰੋ. ਪੀ. ਕੇ. ਸ਼ਰਮਾ, ਡਾ. ਜੇ. ਐਸ.ਆਨੰਦ , ਸ਼੍ਰੀਮਤੀ ਜਸਪਾਲ ਕੌਰ ਅਤੇ ਜਗਰਾਜ (ਯੂ.ਕੇ.) ਨੇ ਵੀ ਆਪਣੇ ਸ਼ੋਕ ਸੰਦੇਸ਼ ਭੇਜਦਿਆਂ ਮਹੇਸ਼ ਸ਼ਰਮਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories