Home » ਦੇਸ਼ » ਹੈਟਸ-ਅੱਪ’ ਵੱਲੋਂ ਨਿਰਮਲ ਜੌੜਾ ਤੇ ਗੁਰਮੀਤ ਸਾਜਨ ਨਾਲ ਰੂ-ਬ-ਰੂ ਤੇ ਸਨਮਾਨ ਕੀਤਾ

ਹੈਟਸ-ਅੱਪ’ ਵੱਲੋਂ ਨਿਰਮਲ ਜੌੜਾ ਤੇ ਗੁਰਮੀਤ ਸਾਜਨ ਨਾਲ ਰੂ-ਬ-ਰੂ ਤੇ ਸਨਮਾਨ ਕੀਤਾ

Facebook
X
WhatsApp
Email

ਟਾਈਮਜ਼ ਆਫ ਪੰਜਾਬ ਬਿਊਰੋ 

ਜਗਸੀਰ ਸ਼ਰਮਾ ਬਿਲਾਸਪੁਰ 
ਬਰੈਂਪਟਨ,6 ਅਗਸਤ :–  ਬੀਤੀ ਰਾਤ ਪੰਜਾਬੀ ਰੰਗਕਰਮੀ/ਨਾਟਕਕਾਰ ਡਾ ਨਿਰਮਲ ਜੌੜਾ ਤੇ ਫ਼ਿਲਮੀ ਅਦਾਕਾਰ/ਨਿਰਦੇਸ਼ਕ ਸ੍ਰੀ ਗੁਰਮੀਤ ਸਾਜਣ ਨਾਲ ‘ਹੈਟਸਅੱਪ’ ਟੋਰਾਂਟੋ ਦੀ ਨਾਟਕ ਟੀਮ ਵੱਲੋਂ ਕਲਾਕਾਰ ਮਿਲਣੀ ਦਾ ਆਯੋਜਨ ਕੀਤਾ ਗਿਆ। ਨਾਟ-ਨਿਰਦੇਸ਼ਕ ਡਾ ਹੀਰਾ ਰੰਧਾਵਾ ਨੇ ਸ੍ਰੀ ਜੌੜਾ ਅਤੇ ਸ੍ਰੀ ਸਾਜਣ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਦੋਹਾਂ ਮਹਿਮਾਨਾਂ ਨੇ ਗੱਲਬਾਤ ਦੌਰਾਨ ਕਲਾਕਾਰਾਂ ਸਵਾਲਾਂ ਜੁਆਬ ਦਿੱਤੇ। ਡਾ ਜੌੜਾ ਦੇ ਪੀ.ਐਚ.ਡੀ. ਦੇ ਗਾਈਡ ਡਾ ਦਵਿੰਦਰ ਲਿੱਧੜ ਨੇ ਡਾ ਜੌੜਾ ਨਾਲ ਬਿਤਾਏ ਸਮੇਂ ਬਾਰੇ ਵੇਰਵੇ ਨਾਲ ਦੱਸਿਆ। ਇਸ ਮੌਕੇ ਸ਼ਿੰਗਾਰਾ ਸਮਰਾ, ਅਮਨ ਗਿੱਲ, ਪਰਮਜੀਤ ਦਿਓਲ, ਭੁਪਿੰਦਰ ਆਦਿ ਨੇ ਆਪਣੇ ਗੀਤ ਗਾ ਕੇ ਚੰਗਾ ਰੰਗ ਬੰਨਿਆ।
ਇਸ ਮੌਕੇ ਸ੍ਰੀ ਜੌੜਾ ਨੂੰ ‘ਪੰਜਾਬੀਅਤ ਦਾ ਉੱਚਾ ਸ਼ਮਲਾ’ ਤੇ ਗੁਰਮੀਤ ਸਾਜਣ ਨੂੰ ‘ਪੰਜਾਬੀ ਸਿਨੇਮੇ ਦਾ ਮਾਣ’ ਦੀਆਂ ਪਲੇਕਸ ਦੇਕੇ ਸਨਮਾਨਿਤ ਕੀਤਾ ਗਿਆ। ਹੋਰਾਂ ਤੋਂ ਬਿਨਾਂ ਇਸ ਮੌਕੇ ਡਾ ਵਰਿਆਮ ਸੰਧੂ-ਰਾਜਵੰਤ ਸੰਧੂ, ਸ਼ਿੰਗਾਰਾ ਸਮਰਾ, ਪਰਮਜੀਤ ਦਿਓਲ, ਬਲਜੀਤ ਰੰਧਾਵਾ, ਸੁਰਿੰਦਰ ਸੰਨੀ-ਡਿੰਪੀ ਕੌਰ ਜੋੜਾ, ਭੁਪਿੰਦਰ ਟੋਨੀ-ਡੌਲੀ ਕੌਰ ਜੋੜਾ, ਅਮਨ ਗਿੱਲ, ਜੋਅ ਸੰਘੇੜਾ, ਕਰਮਜੀਤ ਗਿੱਲ, ਬ੍ਰਹਮਜੋਤ ਗਿੱਲ, ਭੁਪਿੰਦਰ, ਪੱਤਰਕਾਰ ਜਗਸੀਰ ਬਿਲਾਸਪੁਰ, ਮਾਸਟਰ ਪ੍ਰਤਾਪ ਸਿੰਘ,ਡਾ ਸੁਰਿੰਦਰ ਭਿੰਡਰ ਵੀ ਹਾਜ਼ਿਰ ਸਨ। ਇਸ ਮੌਕੇ ਸ਼੍ਰੀਮਤੀ ਰੋਜ਼ੀ ਜੌੜਾ ਅਤੇ ਸ਼੍ਰੀਮਤੀ ਸੁਰਿੰਦਰ ਸਾਜਨ ਨੂੰ ਹੀਰਾ ਰੰਧਾਵਾ ਤੇ ਬਲਜੀਤ ਰੰਧਾਵਾ ਨੇ ਆਪਣੀਆਂ ਕਿਤਾਬਾਂ ਦੇ ਸੈੱਟ ਵੀ ਭੇਂਟ ਕੀਤੇ। ਇਹ ਇੱਕ ਯਾਦਗਾਰੀ ਤੇ ਇਤਿਹਾਸਿਕ ਮਿਲਣੀ ਹੋ ਨਿੱਬੜੀ।
ਇਸ ਉਪਰੰਤ ਵਿਸ਼ਵ ਪੰਜਾਬੀ ਭਵਨ ਵਿੱਚ ਡਾ ਦਲਬੀਰ ਕਥੂਰੀਆ ਦੀ ਅਗਵਾਈ ਵਿੱਚ ਉਕਤ ਮਹਿਮਾਨਾਂ ਨਾਲ ਇੱਕ ਹੋਰ ਰੂ-ਬ-ਰੂ ਕੀਤਾ ਗਿਆ ਜਿਸ ਵਿੱਚ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਸੀ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News