ਸ਼ਮਸ਼ੇਰ ਸਿੰਘ
ਰਾਏਕੋਟ,14 ਅਗਸਤ — ਬਲਾਕ ਰਾਏਕੋਟ ਦੇ ਪਿੰਡ ਜੌਹਲਾਂ ਦੇ ਡੇਰਾ ਸ਼ਰਧਾਲੂ ਭਗਵਾਨ ਇੰਸਾਂ (79) ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋਣ ਵੇਲੇ ਵੀ ਸਮਾਜ ਲਈ ਮਹਾਨ ਕਾਰਜ ਕਰ ਗਏ ਹਨ,ਜਿਨਾਂ ਦਾ ਮ੍ਰਿਤਕ ਸਰੀਰ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ।ਭਗਵਾਨ ਇੰਸਾਂ ਦੀ ਅਰਥੀ ਨੂੰ ਉਹਨਾਂ ਦੀਆਂ ਧੀਆਂ ਨੇ ਮੋਢਾ ਦਿੱਤਾ।
ਖਾਸ ਗੱਲ ਇਹ ਹੈ ਕਿ ਭਗਵਾਨ ਇੰਸਾਂ ਨੇ ਆਪਣੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿਖਿਆਵਾਂ ਤੇ ਚੱਲਦਿਆਂ ਜਿਉਂਦੇ ਜੀਅ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਅੱਜ ਉਹਨਾਂ ਦੇ ਇਸ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਉਹਨਾਂ ਦੀ ਮ੍ਰਿਤਕ ਦੇਹ ਨੂੰ ਮਹਾਤਮਾ ਗਾਂਧੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਖਸਰਵਾੜਾ, ਲਖਨਊ (ਯੂ ਪੀ) ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਭਗਵਾਨ ਇੰਸਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ “ਸਰੀਰਦਾਨੀ ਭਗਵਾਨ ਇੰਸਾਂ ਅਮਰ ਰਹੇ” ਦੇ ਨਾਅਰੇ ਲਾਉਂਦਿਆਂ ਅਤੇ ਉਹਨਾਂ ਉੱਪਰੋਂ ਫੁੱਲਾਂ ਦੀ ਵਰਖਾ ਕਰਦਿਆਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਭੈਣ ਭਾਈ, ਸਾਧ ਸੰਗਤ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ।
ਗੌਰਤਲਬ ਹੈ ਕਿ ਭਗਵਾਨ ਇੰਸਾਂ ਲੰਮੇ ਅਰਸੇ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਅਤੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਰਾਜਗੜ੍ਹ ਸਲਾਬਪੁਰਾ ਦਰਬਾਰ ਵਿੱਚ ਲੰਗਰ ਸੰਮਤੀ ਦੀ ਸੇਵਾ ਨਿਭਾ ਰਹੇ ਸਨ। ਭਗਵਾਨ ਇੰਸਾਂ ਆਪਣੇ ਪਿੱਛੇ ਆਪਣੀਆਂ ਚਾਰ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ। ਭਗਵਾਨ ਇੰਸਾਂ ਦੇ ਸਪੁੱਤਰ ਗਿਆਨ ਸਿੰਘ ਨੇ ਕਿਹਾ ਕਿ ਸਾਨੂੰ ਉਹਨਾਂ ਤੇ ਮਾਣ ਹੈ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਅਸੀਂ ਉਹਨਾਂ ਦੁਆਰਾ ਜਿਉਂਦੇ ਜੀਅ ਸਰੀਰਦਾਨ ਕਰਨ ਦੇ ਕੀਤੇ ਵਾਅਦੇ ਨੂੰ ਅੱਜ ਪੂਰਾ ਕਰ ਸਕੇ ਹਾਂ। ਬਲਾਕ ਪ੍ਰੇਮੀ ਸੇਵਕ ਬੱਬੂ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਵਿੱਚੋਂ ਹੁਣ ਤੱਕ 13 ਅਤੇ ਪਿੰਡ ਜੌਹਲਾਂ ਵਿੱਚੋਂ ਹੁਣ ਤੱਕ 2 ਸਰੀਰ ਦਾਨ ਕੀਤੇ ਜਾ ਚੁੱਕੇ ਹਨ।
ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ ਅਤੇ ਮਨੁੱਖਤਾ ਦੀ ਸੇਵਾ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਇਸ ਨਾਲ ਨਗਰ ਅਤੇ ਸਮਾਜ ਨੂੰ ਇੱਕ ਵੱਖਰੀ ਸੇਧ ਮਿਲੇਗੀ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਬੱਬੂ ਇੰਸਾਂ,ਸੁਰਜੀਤ ਇੰਸਾਂ ਬੜੈਚ, ਮਨਦੀਪ ਸਿੰਘ, ਫੌਜੀ ਗੁਲਜਾਰ ਇੰਸਾਂ,ਗੁਰਪ੍ਰੀਤ ਇੰਸਾਂ ਜਲਾਲਦੀਵਾਲ, ਰੇਸ਼ਮ ਇੰਸਾਂ,ਸੁਖਨਾਮ ਇੰਸਾਂ ਬਰ੍ਹਮੀ,ਨਿਰਮਲ ਇੰਸਾਂ, ਸੇਵਕ ਇੰਸਾਂ ਬਿੰਜਲ,ਹੈਪੀ ਇੰਸਾਂ,ਨਾਮਪ੍ਰੀਤ ਇੰਸਾਂ,ਜੱਗਾ ਇੰਸਾਂ,ਹਰਮਨ ਇੰਸਾਂ, ਨਾਥ ਇੰਸਾਂ,ਰਮਨਦੀਪ ਸਿੰਘ, ਇੰਦਰਜੀਤ ਸਿੰਘ ਰਾਜੂ ਇੰਸਾਂ,ਬੂਟਾ ਇੰਸਾਂ, ਹਰਮੇਲ ਇੰਸਾਂ, ਹਰਬੰਸ ਇੰਸਾਂ, ਪਿਆਰਾ ਇੰਸਾਂ,ਪਰਦੀਪ ਇੰਸਾਂ ਤੋਂ ਇਲਾਵਾ ਕਾਫੀ ਸਾਧ ਸੰਗਤ ਅਤੇ ਪਿੰਡ ਵਾਸੀ ਮੌਜੂਦ ਸਨ।
- 0
- 0
- 0
- 0















