Home » ਪੰਜਾਬ » ਦੁੱਖ ਦਾ‌ ਪ੍ਰਗਟਾਵਾ ! ਡਾ ਜਰਨੈਲ ਸਿੰਘ ਦੀ ਇਕਲੌਤੀ ਬੇਟੀ ਦੀ ਬੇ ਵਕਤੀ ਮੌਤ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ

ਦੁੱਖ ਦਾ‌ ਪ੍ਰਗਟਾਵਾ ! ਡਾ ਜਰਨੈਲ ਸਿੰਘ ਦੀ ਇਕਲੌਤੀ ਬੇਟੀ ਦੀ ਬੇ ਵਕਤੀ ਮੌਤ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ

Facebook
X
WhatsApp
Email

— ਬੇਟੀ ਅਨਮੋਲ ਕੌਰ ਦੀ ਕੈਨੇਡਾ ’ਚ ਬੇਵਕਤੀ ਮੌਤ,ਕਾਰਨ ਡੋਡ ਪਿੰਡ ‘ਚ ਸੋਗ ਦੀ ਲਹਿਰ,,,
—ਸਰਕਾਰ ਨੂੰ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ – ਮੈਡੀਕਲ ਪ੍ਰੈਕਟੀਸ਼ਨਰਜ਼ ਸੂਬਾ ਕਮੇਟੀ ਪੰਜਾਬ 

ਟਾਈਮਜ਼ ਆਫ਼ ਪੰਜਾਬ ਬਿਊਰੋ/ਸੁਖਮੰਦਰ ਹਿੰਮਤਪੁਰੀ 

ਡੋਡ/ਬਾਜਾਖਾਨਾ,21 ਅਗਸਤ —ਡਾ. ਜਰਨੈਲ ਸਿੰਘ ਡੋਡ ਸੂਬਾਈ ਆਗੂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ 24 ਸਾਲਾ ਇਕਲੌਤੀ ਬੇਟੀ ਅਨਮੋਲ ਕੌਰ ਦੀ ਕੈਨੇਡਾ ਦੇ ਵਿੰਨੀਪੈਗ ਸ਼ਹਿਰ ‘ਚ ਹੋਈ ਬੇਵਕਤੀ ਮੌਤ ਦੀ ਮੰਦਭਾਗੀ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਪਿੰਡ ਡੋਡ ਵਾਸੀਆਂ ‘ਚ ਡੂੰਘੇ ਸੋਗ ਦੀ ਲਹਿਰ ਦੌੜ ਗਈ ਹੈ।ਭਰ ਜਵਾਨੀ ‘ਚ ਅਨਮੋਲ ਕੌਰ ਦੇ ਅਚਾਨਕ ਵਿਛੋੜੇ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੁੱਖਦਾਈ ਘਟਨਾ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਿੰਡ ਦਾ ਮਾਹੌਲ ਵੀ ਇੱਕ ਤਰ੍ਹਾਂ ਨਾਲ ਕਰੁਣਾਮਈ ਹੋ ਗਿਆ ਹੈ।
ਅਨਮੋਲ ਦੀ ਬੇਵਕਤੀ ਮੌਤ ਦੀ ਖ਼ਬਰ ਮਿਲਦਿਆਂ ਹੀ ਵੱਖ-ਵੱਖ ਸਮਾਜਿਕ ਅਤੇ ਜੱਥੇਬੰਦਕ ਆਗੂਆਂ ਵੱਲੋਂ ਡਾ. ਜਰਨੈਲ ਸਿੰਘ ਡੋਡ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਆਗੂਆਂ ਨੇ ਕਿਹਾ ਕਿ ਸਿਰਫ਼ 24 ਸਾਲ ਦੀ ਛੋਟੀ ਉਮਰ ‘ਚ ਇਸ ਤਰ੍ਹਾਂ ਦਾ ਵਿਛੋੜਾ ਬੇਹੱਦ ਦੁਖਦਾਈ ਅਤੇ ਅਸਹਿ ਹੈ ਜਿਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਸ ਦੁੱਖ ਦੀ ਘੜੀ ‘ਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਗੁਰਮੇਲ ਸਿੰਘ ਮਾਛੀਕੇ ਸੂਬਾ ਜਰਨਲ ਸਕੱਤਰ, ਜ਼ਿਲ੍ਹਾ ਪ੍ਰਧਾਨ. ਅੰਮ੍ਰਿਤਵੀਰ ਸਿੰਘ ਸਿੱਧੂ, ਜਸਵਿੰਦਰ ਸਿੰਘ ਖੀਵਾ ਸੂਬਾ ਸੀਨੀਅਰ ਵਾਇਸ ਪ੍ਰਧਾਨ, ਵੈਦ ਬਗੀਚਾ ਸਿੰਘ ਜ਼ਿਲ੍ਹਾ ਚੇਅਰਮੈਨ , ਗੁਰਪਾਲ ਸਿੰਘ ਮੌੜ ਜਿਲਾ ਸਲਾਹਕਾਰ , ਜ਼ਿਲ੍ਹਾ ਸੀਨੀਅਰ ਆਗੂ ਬਲਵਿੰਦਰ ਸਿੰਘ ਬਰਗਾੜੀ , ਸੂਬਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਸਿੰਘ ਸੂਬਾ ਆਗੂ ,ਬਲਾਕ ਬਾਜਾਖਾਨਾ ਦੇ ਪ੍ਰਧਾਨ ਜਸਵਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਲੰਭਵਾਲੀ ਜਿਲਾ ਸੀਨੀਅਰ ਮੀਤ ਪ੍ਰਧਾਨ , ਮੰਦਰ ਸਿੰਘ ਬਲਾਕ ਪ੍ਰਧਾਨ ਪੰਜਗਰਾਈ ਹਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ , ਸੁਖਜਿੰਦਰ ਸਿੰਘ ਬਲਾਕ ਪ੍ਰਧਾਨ ਖਾਰਾ, ਰਣਜੀਤ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ,ਸਰਾਜ਼ ਖਾਨ ਜਿਲਾ ਜਰਨਲ ਸਕੱਤਰ ਜਗਸੀਰ ਸਿੰਘ ਜ਼ਿਲਾ ਖਜਾਨਚੀ , ਵੀਰਪਾਲ ਸਿੰਘ ਡੋਡ, ਜਗਦੇਵ ਸਿੰਘ ਚਹਿਲ, ਸੁਖਦੇਵ ਸਿੰਘ ਰੋਮਾਣਾ , ਪਵਨ ਕੁਮਾਰ ਸ਼ਾਮ ਸਿੰਘ ਵਾੜਾ ਭਾਈਕਾ , ਸੁਖਦੇਵ ਸਿੰਘ ਉਕੰਦਵਾਲਾ ,ਗੁਰਜੰਟ ਸਿੰਘ ਝੱਖੜ ਵਾਲਾ, ਵਰਿੰਦਰ ਸਿੰਘ ਡੋਡ , ਸੁਖਪਾਲ ਸਿੰਘ ਵਾੜਾ ਭਾਈ ਕਾ ,ਮਹਿੰਦਰ ਸਿੰਘ ਘਣੀਆ, ਬਲਵੀਰ ਸਿੰਘ ਗੋਰਾ , ਕੌਰ ਸਿੰਘ ਲੰਭਵਾਲੀ, ਨਿਰਮਲ ਕੁਮਾਰ ਸਮੇਤ ਸਮੂਹ ਜ਼ਿਲ੍ਹਾ ਅਹੁਦੇਦਾਰਾਂ ਵੱਲੋਂ ਜਰਨੈਲ ਸਿੰਘ ਡੋਡ ਦੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਦੁੱਖ ਦੀ ਇਸ ਘੜੀ ‘ਚ ਸਮੁੱਚੀ ਜੱਥੇਬੰਦੀ ਡੋਡ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਅਨਮੋਲ ਕੌਰ ਦੀ ਇਸ ਬੇਵਕਤੀ ਮੌਤ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਨਮੋਲ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ‘ਚ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਪਰਿਵਾਰ ਦੀ ਮੰਗ ਨਹੀਂ, ਸਗੋਂ ਮਨੁੱਖਤਾ ਨਾਲ ਜੁੜਿਆ ਹੋਇਆ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ।
ਆਗੂਆਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਅਤੇ ਸਮੁੱਚੇ ਪਰਿਵਾਰ ਨੂੰ ਇਸ ਅਸਹਿ ਅਤੇ ਅਕਹਿ ਦੁੱਖ ਸਹਿਣ ਦਾ ਬਲ ਪ੍ਰਦਾਨ ਕਰਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News