Home » ਪੰਜਾਬ » ਸਰੀਰਦਾਨੀ ਪ੍ਰੇਮੀ ਭਗਵਾਨ ਇੰਸਾਂ ਦੀ ਅੰਤਿਮ ਅਰਦਾਸ ਹੋਈ

ਸਰੀਰਦਾਨੀ ਪ੍ਰੇਮੀ ਭਗਵਾਨ ਇੰਸਾਂ ਦੀ ਅੰਤਿਮ ਅਰਦਾਸ ਹੋਈ

Facebook
X
WhatsApp
Email

ਸ਼ਮਸ਼ੇਰ ਸਿੰਘ
ਰਾਏਕੋਟ,21 ਅਗਸਤ — ਬਲਾਕ ਰਾਏਕੋਟ ਅੰਦਰ ਪੈਂਦੇ ਪਿੰਡ ਜੌਹਲਾਂ ਦੇ ਪ੍ਰੇਮੀ ਭਗਵਾਨ ਇੰਸਾਂ ਜੋ ਕਿ ਪਿਛਲੇ ਦਿਨੀਂ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਉਹਨਾਂ ਦੀ ਅੰਤਿਮ ਅਰਦਾਸ ਸੰਬੰਧੀ ਅੱਜ ਪਿੰਡ ਜੌਹਲਾਂ ਵਿਖੇ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਬੱਬੂ ਇੰਸਾਂ ਨੇ ਪਵਿੱਤਰ ਬੇਨਤੀ ਦਾ ਸ਼ਬਦ ਲਗਵਾ ਕੇ ਕੀਤੀ ਕਵੀਰਾਜ ਵੀਰਾਂ ਵੱਲੋਂ ਪਵਿੱਤਰ ਗ੍ਰੰਥਾਂ ਵਿੱਚੋਂ ਸੋਗ ਪ੍ਰਥਾਇ ਸ਼ਬਦ ਗਾਏ ਗਏ।
ਗੌਰਤਲਬ ਹੈ ਕਿ ਪ੍ਰੇਮੀ ਭਗਵਾਨ ਇੰਸਾਂ ਨੇ ਆਪਣੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿਖਿਆਵਾਂ ਤੇ ਚੱਲਦਿਆਂ ਜਿਉਂਦੇ ਜੀਅ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ। ਉਹਨਾਂ ਦੇ ਇਸ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਮਹਾਤਮਾ ਗਾਂਧੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਖਸਰਵਾੜਾ ਲਖਨਊ (ਯੂਪੀ )ਵਿਖੇ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਸੀ।ਪਿੰਡ ਵਾਸੀਆਂ ਨੇ ਉਹਨਾਂ ਦੇ ਇਸ ਮਹਾਨ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਸੀ। ਪ੍ਰੇਮੀ ਭਗਵਾਨ ਇੰਸਾਂ ਕਾਫੀ ਲੰਮੇ ਅਰਸੇ ਤੋਂ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਰਾਜਗੜ ਸਲਾਬਤਪੁਰਾ ਵਿਖੇ ਲੰਗਰ ਸੰਮਤੀ ਦੀ ਸੇਵਾ ਨਿਭਾ ਰਹੇ ਸਨ।
ਸੱਚੇ ਨਿਮਰ ਸੇਵਾਦਾਰ ਰਜਿੰਦਰਪਾਲ ਇੰਸਾਂ ਹਠੂਰ ਅਤੇ ਸੁਖਵਿੰਦਰ ਇੰਸਾਂ ਹਾਂਸ ਕਲਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪ੍ਰੇਮੀ ਭਗਵਾਨ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪਿੰਡ ਦੇ ਸਰਪੰਚ ਕੁਲਦੀਪ ਸਿੰਘ ਕੱਦੂ, ਸਾਬਕਾ ਸਰਪੰਚ ਕੇਵਲ ਸਿੰਘ ਅਤੇ ਪੰਚਾਇਤ ਨੇ ਵਿਸ਼ੇਸ਼ ਤੌਰ ਤੇ ਇਸ ਨਾਮਚਰਚਾ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਨਾਮ ਚਰਚਾ ਤੋਂ ਬਾਅਦ ਪ੍ਰੇਮੀ ਭਗਵਾਨ ਇੰਸਾਂ ਦੀ ਆਤਮਿਕ ਸ਼ਾਂਤੀ ਲਈ 10 ਮਿੰਟ ਦਾ ਸਿਮਰਨ ਵੀ ਕੀਤਾ ਗਿਆ।
ਇਸ ਮੌਕੇ ਪਿੰਡ ਦੀ ਸਾਧ ਸੰਗਤ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਕਮੇਟੀ ਦੇ ਮੈਂਬਰ, ਰਿਸ਼ਤੇਦਾਰ ਸਕੇ ਸਬੰਧੀ ਅਤੇ ਕਾਫੀ ਪਿੰਡਾਂ ਦੇ ਹੋਰ ਵੀ ਸੇਵਾਦਾਰ ਮੌਜੂਦ ਸਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News