Home » ਪੰਜਾਬ » ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਖੇ ਜਿਲ੍ਹਾ ਪੱਧਰੀ ਟੀਚਿੰਗ ਲਰਨਿੰਗ ਮੇਟਰੀਆਲ ਪ੍ਰਦਰਸ਼ਨੀ ਲਗਾਈ ਗਈ

ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਖੇ ਜਿਲ੍ਹਾ ਪੱਧਰੀ ਟੀਚਿੰਗ ਲਰਨਿੰਗ ਮੇਟਰੀਆਲ ਪ੍ਰਦਰਸ਼ਨੀ ਲਗਾਈ ਗਈ

Facebook
X
WhatsApp
Email

–ਪਟਿਆਲਾ ਜਿਲ੍ਹੇ ਦੇ 16 ਬਲਾਕਾਂ ਦੀਆਂ ਟੀਮਾਂ ਨੇ ਗਣਿਤ, ਪੰਜਾਬੀ ਅਤੇ ਅੰਗਰੇਜ਼ੀ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ

ਟੀ. ਕੇ. ਸ਼ਰਮਾ
ਨਾਭਾ, 09 ਸਤੰਬਰ– ਜਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਨਾਭਾ ਵੱਲੋਂ ਜ਼ਿਲਾ ਪੱਧਰੀ ਟੀਚਿੰਗ ਲਰਨਿੰਗ ਮਟੀਰੀਅਲ ਪ੍ਰਦਰਸ਼ਨੀ ਲਗਾਈ ਗਈ। ਇਸ ਵਿੱਚ ਪਟਿਆਲਾ ਜਿਲੇ ਦੇ 16 ਬਲਾਕਾਂ ਵਿੱਚੋਂ ਗਣਿਤ, ਪੰਜਾਬੀ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੇ ਭਾਗ ਲਿਆ। ਇਸ ਪ੍ਰਦਰਸ਼ਨੀ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਲਰਨਿੰਗ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਟੀਚਿੰਗ ਲਰਨਿੰਗ ਮਟੀਰੀਅਲ ਤਿਆਰ ਕੀਤੇ ਗਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾਇਟ ਨਾਭਾ ਦੇ ਪ੍ਰਿੰਸੀਪਲ ਸੰਦੀਪ ਨਾਗਰ ਵੱਲੋਂ ਗਿਆਨ ਦੀ ਜੋਤ ਜਗਾ ਕੇ ਕੀਤੀ ਗਈ। ਵਿਸ਼ੇਸ਼ ਮਹਿਮਾਨ ਜਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਬਰਨਾਲਾ ਦੇ ਪ੍ਰਿੰਸੀਪਲ ਮਨੀਸ਼ ਕੁਮਾਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਸਹਾਇਕ ਸਮੱਗਰੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

ਇਸ ਪ੍ਰੋਗਰਾਮ ਦੀ ਜਜਮੈਂਟ ਡਾਇਟ ਸੰਗਰੂਰ ਵੱਲੋਂ ਭੇਜੇ ਗਏ ਵਿਸ਼ੇਸ਼ ਜੱਜਮੈਂਟ ਪੈਨਲ (ਜਿਸ ਵਿੱਚ ਲੈਕਚਰਾਰ ਅਸ਼ਵਨੀ ਕੁਮਾਰ, ਬਿਪਾਸ਼ਾ ਸੂਦ ਅਤੇ ਸ਼ਸ਼ੀ ਬਾਲਾ ਸ਼ਾਮਿਲ ਸਨ) ਵੱਲੋਂ ਕੀਤੀ ਗਈ। ਇਸ ਮੁਕਾਬਲੇ ਵਿੱਚ ਪੰਜਾਬੀ ਵਿਸ਼ੇ ਵਿੱਚੋਂ ਰਾਜੀਵ ਸੂਦ ਸਰਕਾਰੀ ਐਲੀਮੈਂਟਰੀ ਸਕੂਲ ਬਲਵੇੜਾ ਨੇ ਪਹਿਲਾ, ਮੰਜਲਾ ਰਾਣੀ ਸਰਕਾਰੀ ਐਲੀਮੈਂਟਰੀ ਸਕੂਲ ਸਨੌਰ ਲੜਕੇ ਨੇ ਦੂਜਾ ਅਤੇ ਮਨਪ੍ਰੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਸਾਰੋਂ ਪੱਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਣਿਤ ਵਿਸ਼ੇ ਵਿੱਚੋਂ ਹਰਮਨਪ੍ਰੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਦੋਧੜਾ ਨੇ ਪਹਿਲਾ, ਜਗਦੀਪ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਪੇਧਨ ਨੇ ਦੂਜਾ ਅਤੇ ਰੇਨੂ ਬਾਲਾ ਸਰਕਾਰੀ ਐਲੀਮੈਂਟਰੀ ਸਕੂਲ ਦੁਗਾਲ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਗਰੇਜ਼ੀ ਵਿਸ਼ੇ ਵਿੱਚ ਸ਼ੈਲੀ ਖੰਨਾ ਸਰਕਾਰੀ ਐਲੀਮੈਂਟਰੀ ਸਕੂਲ ਖੇੜੀ ਗੁਜਰਾਂ ਨੇ ਪਹਿਲਾ, ਪ੍ਰਵੀਨ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਕ੍ਰਿਸ਼ਨਾ ਬਸਤੀ ਸਮਾਣਾ ਨੇ ਦੂਜਾ ਅਤੇ ਜਗਦੀਪ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਪੇਧਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਡਾਇਟ ਦੇ ਲੈਕਚਰਾਰ ਯਾਦਵਿੰਦਰ ਕੁਮਾਰ, ਅਜੀਤ ਸਿੰਘ, ਮੋਨਿਕਾ, ਅਰਵਿੰਦ ਢਿੱਲੋ, ਰੀਤੀਕਾ, ਸੋਨੀਆ ਧੀਰ, ਪ੍ਰੀਤੀ,ਆਸ਼ਾ ਰਾਣੀ, ਜਸਪ੍ਰੀਤ ਕੌਰ, ਸੰਜੀਵ ਕੁਮਾਰ ਅਮਿਤ ਸਿੰਘ ਰਾਵਤ ਅਤੇ ਜਿਲੇ ਦੇ ਬੀਆਰਸੀ (ਐਲੀਮੈਂਟਰੀ) ਵੀ ਹਾਜ਼ਰ ਸਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories