–ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ : ਚੇਅਰਮੈਨ ਰਜਿੰਦਰ ਜੈਨ ਕਾਕਾ
ਬੌਬੀ ਸਹਿਜ਼ਲ
ਜਗਰਾਉਂ, 9 ਸਤੰਬਰ — ਕੁਦਰਤ ਦੇ ਰਾਖੇ ਸੰਸਥਾ ਜੋ ਕਿ ਆਏ ਦਿਨ ਸਮਾਜਿਕ ਕਾਰਜਾਂ ਨੂੰ ਅੰਜਾਮ ਦਿੰਦੀ ਆ ਰਹੀ ਹੈ ,ਲੜੀ ਨੂੰ ਜਾਰੀ ਰੱਖਦਿਆਂ ਅੱਜ ਫ਼ਿਰ ਇਸ ਸੰਸਥਾ ਵੱਲੋਂ ਸਿਵਲ ਹਸਪਤਾਲ ਸਿਹਤ ਵਿਭਾਗ ਜਗਰਾਉ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅੱਪ ਅਤੇ ਆਪਰੇਸ਼ਨ ਕੈਂਪ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇੜ ਵਿਖੇ ਲਾਇਆ ਗਿਆ ਜਿੱਥੇ 140 ਮਰੀਜ਼ਾਂ ਦੇ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਤਿੰਨ ਮਰੀਜ਼ ਚਿੱਟੇ ਮੋਤੀਏ ਦੇ ਅਪਰੇਸ਼ਨ ਵਾਲੇ ਸਾਹਮਣੇ ਆਏ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਰਜਿੰਦਰ ਜੈਨ ਕਾਕਾ ਨੇ ਆਖਿਆ ਕਿ ਸੰਸਥਾ ਜਿੱਥੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਵਾਸਤੇ ਲੋਕਾਈ ਨੂੰ ਜਾਗਰੂਕ ਕਰ ਰਹੀ ਹੈ ਉੱਥੇ ਸਮਾਜਿਕ ਕਾਰਜਾਂ ਨੂੰ ਵੀ ਲਗਾਤਾਰ ਅੰਜਾਮ ਦੇ ਰਹੀ ਹੈ।ਉਹਨਾਂ ਆਖਿਆ ਕਿ ਭਾਵੇਂ ਸਰੀਰ ਦੇ ਸਾਰੇ ਅੰਗ ਜਰੂਰੀ ਤੇ ਲੋੜੀਂਦੇ ਹਨ ਪਰ ਅੱਖਾਂ ਸਰੀਰ ਦਾ ਮੁੱਖ ਭਾਗ ਹਨ।ਕਿਉਂਕਿ ਜੇ ਮਨੁੱਖ ਅੱਖਾਂ ਗਵਾ ਬੈਠਦਾ ਹੈ ਤਾਂ ਉਹ ਸੰਸਾਰ ਨਹੀਂ ਦੇਖ ਸਕਦਾ,ਕੋਈ ਕਾਰ- ਵਿਹਾਰ ਨਹੀਂ ਕਰ ਸਕਦਾ ।ਇਸ ਕਰਕੇ ਸਾਨੂੰ ਅੱਖਾਂ ਨੂੰ ਠੀਕ ਰੱਖਣਾ ਸਭ ਤੋਂ ਜਰੂਰੀ ਹੈ ਅਤੇ ਗਲਤ ਖਾਣ ਪੀਣ ਤੇ ਜਿਆਦਾ ਟੀਵੀ,ਮੋਬਾਈਲ ਦੀ ਵਰਤੋਂ ਨਾਲ ਵੀ ਸਾਨੂੰ ਅੱਖਾਂ ਦੇ ਰੋਗ ਚੰਬੜਦੇ ਹਨ ਇਸ ਕਰਕੇ ਸਾਨੂੰ ਅੱਖਾਂ ਦੀ ਦੇਖਭਾਲ ਭਾਲ ਵੱਲ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਾਨੂੰ ਅੱਖਾਂ ਦੇ ਆਪਰੇਸ਼ਨ ਦੀ ਨੌਬਤ ਹੀ ਨਾ ਆਵੇ।
ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜੋ ਲੋਕਾਂ ਨੂੰ ਸਹੂਲਤਾਂ ਪ੍ਰਧਾਨ ਕਰ ਰਹੇ ਹਨ। ਇਸ ਮੌਕੇ 130 ਲੋੜਵੰਦਾਂ ਨੂੰ ਐਨਕਾਂ ਤੇ 140 ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।ਇਸ ਮੌਕੇ ਡਾਕਟਰ ਪੁਨੀਤ ਕੁਮਾਰ ਸ਼ਰਮਾ,ਰੋਹਿਤ ਸ਼ਰਮਾ ,ਮੈਡਮ ਮਲਕੀਤ ਕੌਰ ,ਕਿਸ਼ਨਦੀਪ ਕੌਰ ਅਤੇ ਸੰਸਥਾ ਦੇ ਚੇਅਰਮੈਨ ਰਜਿੰਦਰ ਜੈਨ ਕਾਕਾ, ਰਾਜਪਾਲ ਜੈਨ , ਕੈਪਟਨ ਨਰੇਸ਼ ਵਰਮਾ, ਡਾਕਟਰ ਕੁਲ ਭੂਸ਼ਣ ਗੁਪਤਾ, ਸੁਖਵਿੰਦਰ ਸਿੰਘ ਸਿੱਧੂ, ਪਰਮਵੀਰ ਸਿੰਘ ਮੋਤੀ , ਤਰਲੋਕ ਸਿੰਘ ਸਿਡਾਨਾ , ਇੰਦਰਪਾਲ ਸਿੰਘ ਵਿਛੇਰ ਅਤੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਮੌਜੂਦ ਸਨ।
- 0
- 0
- 0
- 0















