ਟਾਈਮਜ਼ ਆਫ਼ ਪੰਜਾਬ ਬਿਊਰੋ
ਨਿਹਾਲ ਸਿੰਘ ਵਾਲਾ, 16 ਸਤੰਬਰ — ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਸਾਂਝੇ ਤੌਰ ਪਿੰਡ ਮਾਛੀਕੇ ਦੇ ਵਿੱਚ ਮਈ ਮਹੀਨੇ ਵਿੱਚ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ ਸੀ। ਜਿਸ ਦੌਰਾਨ ਸਰਕਾਰ ਨੇ ਦੂਜੇ ਪਿੰਡਾਂ ਵਿੱਚ ਪੈਸੇ ਪਾ ਦਿੱਤੇ, ਪ੍ਰੰਤੂ ਪਿੰਡ ਮਾਛੀਕੇ ਦੇ ਵਿੱਚ ਕਿਸੇ ਵੀ ਕਿਸਾਨ ਨੂੰ ਇੱਕ ਰੁਪਿਆ ਮੁਆਵਜ਼ਾ ਨਹੀਂ ਮਿਲਿਆ। ਜਿਸ ਦੇ ਰੋਸ ਵਜੋਂ ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਐਸਡੀਐਮ ਨਿਹਾਲ ਦੇ ਦਫ਼ਤਰ ਸਾਹਮਣੇ ਦਿਨ ਰਾਤ ਪੱਕਾ ਧਰਨਾ ਲਗਾ ਦਿੱਤਾ । ਪਿੱਛਲੇ ਤਿੰਨ ਮਹੀਨਿਆਂ ਤੋਂ ਐਸਡੀਐਮ ਵੱਲੋਂ ਮੁਆਵਜ਼ੇ ਸੰਬੰਧੀ ਲਾਰੇ ਲਗਾਏ ਜਾ ਰਹੇ ਹਨ।ਪ੍ਰਬੰਧਕੀ ਕਮੇਟੀ ਦੇ ਆਗੂ ਗੁਰਨਾਮ ਸਿੰਘ,ਜਗਸੀਰ ਸਿੰਘ, ਕਿਰਨਦੀਪ ਕੌਰ ਅਤੇ ਰਣਜੀਤ ਸਿੰਘ ਨੇ
ਜਦੋਂ ਤੱਕ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਨਹੀਂ ਮਿਲ ਜਾਂਦਾ ਉਦੋਂ ਧਰਨਾ ਜਾਰੀ ਰਹੇਗਾ।ਇਸ ਧਰਨੇ ਲਗਾਤਾਰ ਚਲਾਉਣ ਲਈ 9 ਮੈਂਬਰੀ ਪ੍ਰਬੰਧਕੀ ਕਮੇਟੀ ਬਣਾਈ ਗਈ ਹੈ। ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਨਾਜ਼ਰ ਸਿੰਘ ਖਾਈ,ਬੀਕੇਯੂ ਏਕਤਾ ਉਗਰਾਹਾਂ ਦੇ ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਸੰਬੋਧਨ ਕੀਤਾ। ਪੱਕੇ ਮੋਰਚੇ ਵਿੱਚ ਪਿੰਡ ਕੁੱਸਾ ਦੇ ਕਿਸਾਨ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਆਏ ਕਿਸਾਨ ਆਏ ਸੀ ਜਿਨ੍ਹਾਂ ਦੇ ਪੈਸੇ ਰਹਿੰਦੇ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਜਲਦੀ ਤੋਂ ਜਲਦੀ ਪਾਇਆ ਜਾਵੇ ਨਹੀਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਔਰਤਾਂ ਹਾਜ਼ਰ ਸਨ।
- 0
- 0
- 0
- 0















