Home » ਪੰਜਾਬ » ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਡੈਲੀਗੇਟ ਸੰਮੇਲਨ ਦੌਰਾਨ ਲਾਇਆ ਸਿਹਤ ਸੇਵਾਵਾਂ ਦਾ ਲੰਗਰ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਡੈਲੀਗੇਟ ਸੰਮੇਲਨ ਦੌਰਾਨ ਲਾਇਆ ਸਿਹਤ ਸੇਵਾਵਾਂ ਦਾ ਲੰਗਰ

Facebook
X
WhatsApp
Email

–ਦੋ ਕਿਸਾਨ ਜਥੇਬੰਦੀਆਂ ਦੇ ਰਲੇਵੇਂ ਦੀਆਂ ਸੰਗਰਾਮੀ ਮੁਬਾਰਕਾਂ – ਧੰਨਾ ਮੱਲ ਗੋਇਲ

ਟਾਈਮਜ਼ ਆਫ਼ ਪੰਜ਼ਾਬ ਬਿਊਰੋ 

ਜਲੰਧਰ 20 ਸਤੰਬਰ —ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਵੱਲੋਂ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਦਲਬੀਰ ਸਿੰਘ ਧੰਜੂ ਦੀ ਅਗਵਾਈ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦੋ ਕਿਸਾਨ ਜਥੇਬੰਦੀਆਂ ਦੇ ਰਲੇਵੇਂ ਅਤੇ ਕੁਲਹਿੰਦ ਕਿਸਾਨ ਮਹਾਂ ਸਭਾ ਦੇ ਡੈਲੀਗੇਟ ਸੰਮੇਲਨ ਮੌਕੇ ਮੁਫ਼ਤ ਸਿਹਤ ਸੇਵਾਵਾਂ ਦਾ ਦੋ ਦਿਨਾਂ ਕੈਂਪ ਲਗਾਇਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ , ਲੀਗਲ ਅਡਵਾਈਜ਼ਰ ਜਸਵਿੰਦਰ ਸਿੰਘ ਭੋਗਲ, ਸੀਨੀਅਰ ਵਾਇਸ ਪ੍ਰਧਾਨ ਅਵਤਾਰ ਸਿੰਘ ਬਟਾਲਾ ਅਤੇ ਵਾਇਸ ਪ੍ਰਧਾਨ ਦਿਲਦਾਰ ਚਾਹਲ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਸਮਾਗਮ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਪਹੁੰਚੇ ਕਿਸਾਨ , ਮਜ਼ਦੂਰ, ਮੁਲਾਜ਼ਮ ਅਤੇ ਵੱਖ ਵੱਖ ਵਰਗਾਂ ਦੇ ਸਗੰਠਨ ਅਤੇ ਵੱਡੀ ਗਿਣਤੀ ਵਿੱਚ ਦੂਰੋਂ ਨੇੜਿਉਂ ਪਹੁੰਚੇ ਕਿਰਤੀ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਕੈਂਪ ਲਗਾਇਆ

ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਦੋਹਾਂ ਕਿਸਾਨ ਜਥੇਬੰਦੀਆਂ ਨੂੰ ਅਜੋਕੇ ਸਮੇਂ ਦੀ ਵੱਡੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਏਕਤਾ ਅਤੇ ਰਲੇਵੇਂ ਤੇ ਸੰਗਰਾਮੀ ਮੁਬਾਰਕਾਂ ਦਿੰਦਿਆਂ ਕਿਹਾ ਕਿ ਵਿਸ਼ਾਲ ਏਕਤਾ ਅਤੇ ਬੱਝਵੇਂ ਘੋਲ ਹੀ ਸਾਡੀ ਮੁਕਤੀ ਦਾ ਇੱਕੋ ਇੱਕ ਹੱਲ ਹਨ ਕਿਉਂਕਿ ਅੱਜ ਜਾਤਾਂ, ਧਰਮਾਂ ਦੇ ਨਾਂ ਹੇਠ ਵੰਡੀਆਂ ਪਾਈਆਂ ਜਾ ਰਹੀਆਂ ਹਨ ਅਤੇ ਸਾਮਰਾਜੀ ਮੁਲਕਾਂ ਵੱਲੋਂ ਅੰਨੇ ਮੁਨਾਫੇ ਨੂੰ ਮੁੱਖ ਰੱਖਦਿਆਂ ਗਰੀਬ ਮੁਲਕਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਕਾਰਪੋਰੇਟ ਪੱਖੀ ਨੀਤੀਆਂ ਮੜੀਆਂ ਜਾ ਰਹੀਆਂ ਹਨ ਜਿਸ ਦੀ ਮਿਸਾਲ ਭਾਰਤ ਵਰਗੇ ਗਰੀਬ ਮੁਲਕ ਉਪਰ ਅਮਰੀਕਾ ਵਰਗੇ ਸਾਮਰਾਜੀ ਮੁਲਕ ਵੱਲੋਂ ਜਬਰੀ ਮੁਕਤ ਵਪਾਰ ਸਮਝੌਤਾ ਥੋਪਿਆ ਜਾ ਰਿਹਾ ਹੈ ਜਿਸ ਤਹਿਤ ਖੇਤੀ, ਡੈਅਰੀ ਵਪਾਰ ਅਤੇ ਪੋਲਟਰੀ ਫਾਰਮਿੰਗ ਵਰਗੇ ਸਹਾਇਕ ਧੰਦੇ ਸਦਾ ਲਈ ਤਬਾਹ ਹੋ ਜਾਣਗੇ ਉਨ੍ਹਾਂ ਬੀਜ਼ ਬਿੱਲ , ਬਿਜਲੀ ਸੋਧ ਬਿੱਲ ਅਤੇ ਲੈਂਡ ਪੂਲਿੰਗ ਅਤੇ ਜੀ ਰਾਮ ਜੀ ਵਰਗੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਸਮੂਹ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਅਤੇ ਹਰ ਵਰਗ ਦੇ ਕਿਰਤੀ ਲੋਕਾਂ ਨੂੰ ਇਕੱਠੇ ਹੋ ਕੇ ਵਿਸ਼ਾਲ ਸੰਘਰਸ਼ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਉਹਨਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਪਿਰਤ ਅਨੁਸਾਰ ਲੋਕਪੱਖੀ ਸੰਘਰਸ਼ਾਂ ਅਤੇ ਜਨਤਕ ਇਕੱਠਾਂ ਵਿੱਚ ਮੁਫ਼ਤ ਸਿਹਤ ਸੇਵਾਵਾਂ ਦੀ ਸੇਵਾ ਨਿਭਾ ਰਹੇ ਹਨ ਉਹਨਾਂ ਜ਼ਿਲ੍ਹਾ ਜਲੰਧਰ ਦੀ ਸਮੱਚੀ ਟੀਮ ਵੱਲੋਂ ਤਨਦੇਹੀ ਨਾਲ ਨਿਭਾਈ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਵੀ ਕੀਤਾ ਇਸ ਕੈਂਪ ਦੀ ਜੁਮੇਵਾਰੀ ਸੁਰਿੰਦਰ ਕੁਮਾਰ ਸਾਂਗਵਾਲ, ਦਲਜੀਤ ਸਿੰਘ ਕਰਤਾਰ ਪੁਰ, ਮੁਨੀਸ਼ ਗੌਤਮ ਕਰਤਾਰਪੁਰ, ਸਾਹਿਦ ਆਲਮ ਜਲੰਧਰ ਆਦਿ ਨੇ ਬਾਖੂਬੀ ਤਨਦੇਹੀ ਨਾਲ ਨਿਭਾਈ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories