–35 ਸਾਲਾਂ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਸਾਹਿਬ ਵਿਖੇ ਸੇਵਾ ਨਿਭਾ ਰਹੇ ਬਾਬਾ ਜਗਤਾਰ ਸਿੰਘ ਅਤੇ ਪੁੱਤਰ ਹਰਜਿੰਦਰ ਸਿੰਘ ਲਈ ਪਿੰਡ ਵਾਸੀਆਂ
—-ਗੁਰਦੁਆਰਾ ਕਮੇਟੀ ਤੇ ਗ੍ਰਾਮ ਪੰਚਾਇਤ ਨੇ ਮਿਲ ਕੇ ਚੁੱਕਿਆ ਮਾਣਮੱਤਾ ਕਦਮ।
ਟਾਈਮਜ਼ ਆਫ਼ ਪੰਜ਼ਾਬ ਬਿਊਰੋ /ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ,20 ਸਤੰਬਰ– ਪਿੰਡ ਹਿੰਮਤਪੁਰਾ, ਜ਼ਿਲ੍ਹਾ ਮੋਗਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਸਾਹਿਬ ਦੇ ਵਜ਼ੀਰ ਬਾਬਾ ਜਗਤਾਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਹਰਜਿੰਦਰ ਸਿੰਘ ਨੂੰ ਘਰ ਬਣਾਉਣ ਲਈ 8 ਮਰਲੇ ਜਗ੍ਹਾ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਇਹ ਉਪਰਾਲਾ ਸਮੂਹ ਗੁਰਦੁਆਰਾ ਬਾਬਾ ਜੀਵਨ ਸਿੰਘ ਕਮੇਟੀ, ਪਿੰਡ ਵਾਸੀਆਂ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅਮਲ ਵਿੱਚ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਬਾਬਾ ਜਗਤਾਰ ਸਿੰਘ ਪਿਛਲੇ ਕਰੀਬ 35 ਸਾਲਾਂ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਸਾਹਿਬ ਵਿਖੇ ਪਾਠੀ ਸਿੰਘ ਵਜੋਂ ਆਪਣੀਆਂ ਧਾਰਮਿਕ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਨੇ ਲੰਬੇ ਸਮੇਂ ਤੋਂ ਗੁਰੂ ਘਰ ਦੀ ਮਰਿਆਦਾ, ਗੁਰਬਾਣੀ ਪਾਠ ਅਤੇ ਸੰਗਤ ਦੀ ਸੇਵਾ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ। ਉਨ੍ਹਾਂ ਦੀ ਲੰਬੀ ਅਤੇ ਨਿਰੰਤਰ ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਉਪਰਾਲਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗੁਰਦੁਆਰਾ ਕਮੇਟੀ, ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਾਂਝੇ ਸਹਿਯੋਗ ਨਾਲ ਪਿੰਡ ਦੀ ਸ਼ਾਮਲਾਟ ਵਿੱਚੋਂ 8 ਮਰਲੇ ਜਗ੍ਹਾ ਬਾਬਾ ਜਗਤਾਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਹਰਜਿੰਦਰ ਸਿੰਘ ਨੂੰ ਘਰ ਬਣਾਉਣ ਲਈ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਜਗ੍ਹਾ ’ਤੇ ਗੁਰੂ ਘਰ ਦੇ ਵਜ਼ੀਰ ਲਈ ਘਰ ਬਣਾਕੇ ਦੇਣ ਦੀ ਯੋਜਨਾ ਹੈ, ਤਾਂ ਜੋ ਉਹ ਆਪਣੇ ਪਰਿਵਾਰ ਸਮੇਤ ਸੁਖਾਵੇਂ ਢੰਗ ਨਾਲ ਜੀਵਨ ਬਤੀਤ ਕਰ ਸਕਣ। ਇਹ ਉਪਰਾਲਾ ਗੁਰੂ ਘਰ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਪ੍ਰਤੀ ਸਤਿਕਾਰ ਅਤੇ ਸਹਿਯੋਗ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਧਾਰਮਿਕ ਅਸਥਾਨਾਂ ਵਿੱਚ ਸੇਵਾ ਕਰਨ ਵਾਲੇ ਪਾਠੀਆਂ, ਗ੍ਰੰਥੀਆਂ ਅਤੇ ਹੋਰ ਸੇਵਾਦਾਰਾਂ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
ਗੁਰਦੁਆਰਾ ਕਮੇਟੀ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਮਿਲ ਕੇ ਕੀਤਾ ਗਿਆ ਇਹ ਉਪਰਾਲਾ ਆਪਸੀ ਭਾਈਚਾਰੇ, ਸਹਿਯੋਗ ਅਤੇ ਸੇਵਾ ਭਾਵਨਾ ਦੀ ਇੱਕ ਮਿਸਾਲ ਵਜੋਂ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਵੱਲੋਂ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਗੁਰੂ ਘਰ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸੇਵਾਦਾਰਾਂ ਦੀ ਸਹਾਇਤਾ ਕਰਨਾ ਇੱਕ ਨੇਕ ਕਾਰਜ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਆਸ ਪ੍ਰਗਟ ਕੀਤੀ ਕਿ ਘਰ ਬਣਾਉਣ ਦੀ ਇਹ ਯੋਜਨਾ ਵੀ ਸਾਂਝੇ ਸਹਿਯੋਗ ਨਾਲ ਜਲਦ ਪੂਰੀ ਹੋਵੇਗੀ ਅਤੇ ਬਾਬਾ ਜਗਤਾਰ ਸਿੰਘ ਦਾ ਪਰਿਵਾਰ ਆਪਣੇ ਨਵੇਂ ਘਰ ਵਿੱਚ ਸੁਖ-ਸ਼ਾਂਤੀ ਨਾਲ ਜੀਵਨ ਬਤੀਤ ਕਰੇਗਾ। ਇਸ ਸਮੇ ਸਰਪੰਚ ਬਾਦਲ ਸਿੰਘ,ਸੁਰਜੀਤ ਸਿੰਘ ਮੈਂਬਰ, ਸਾਬਕਾ ਮੈਂਬਰ ਸੋਹਣ ਸਿੰਘ,ਸੁਖਪਾਲ ਸਿੰਘ ਮੈਂਬਰ,ਪਰਮਜੀਤ ਸਿੰਘ ਪੇਟਰ, ਪਰਮਜੀਤ ਸਿੰਘ ਨਿਕਾ, ਸੂਬੇਦਾਰ ਗੁਰਮੇਲ ਸਿੰਘ, ਕਾਕਾ ਸਿੰਘ,ਸੁਖਪਾਲ ਸਿੰਘ, ਲਾਡੀ ਸਿੰਘ,ਆਕਾਸ਼ ਸਿੰਘ,ਟੋਨੀ ਸਿੰਘ,ਬਾਬਾ ਗੁਰਵਿੰਦਰ, ਡਾ ਸੰਦੀਪ ਸਿੰਘ ਲੈਬ, ਸੋਮਾ ਸਿੰਘ,ਚਰਨਜੀਤ ਸਿੰਘ, ਬੱਬੀ ਸਿੰਘ,ਸੀਰਾ ਸਿੰਘ,ਮੈਂਡੀ ਸਿੰਘ,ਬੂਟਾ ਸਿੰਘ,ਨਿੱਕਾ ਸਿੰਘ,
ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਸਮੂਹ ਕਮੇਟੀ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਇਸ ਤੋਂ ਇਲਾਵਾ ,ਹੋਰ ਸੱਜਣ ਹਾਜ਼ਰ ਸਨ
ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਸਮੂਹ ਕਮੇਟੀ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਇਸ ਤੋਂ ਇਲਾਵਾ ,ਹੋਰ ਸੱਜਣ ਹਾਜ਼ਰ ਸਨ
- 0
- 0
- 0
- 0