— ਕਿਸਾਨ ਮੰਡੀਆਂ ’ਚ ਸੁੱਕਾ ਅਤੇ ਸਾਫ ਸੁਥਰਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ : ਪ੍ਰਧਾਨ ਬਾਂਕਾ ਗੁਪਤਾ
ਜਸਵੰਤ ਰਾਏ
ਜਗਰਾਓਂ, 2 ਅਕਤੂਬਰ– ਏਸ਼ੀਆ ਭਰ ’ਚ ਦੂਜੇ ਨੰਬਰ ਵਜੋਂ ਜਾਣੀ ਜਾਂਦੀ ਜਗਰਾਓਂ ਦੀ ਦਾਣਾ ਮੰਡੀ ਵਿਖੇ ਅੱਜ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ, ਪਰ ਜਗਰਾਓਂ ਦੀ ਮੰਡੀ ’ਚ ਝੋਨਾ ਦੋ ਦਿਨ ਪਹਿਲਾਂ ਹੀ ਆ ਗਿਆ ਸੀ। ਜਿਸ ਦੀ ਸਰਕਾਰੀ ਖਰੀਦ ਅੱਜ ਦਾਣਾ ਮੰਡੀ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਝੱਜ ਦੀ ਅਗਵਾਈ ਹੇਠ ਸ਼ੁਰੂ ਕਰਵਾਈ ਗਈ। ਇਹ ਖਰੀਦ ਗੁਰੂਸਰ ਟਰੇਡਿੰਗ ਕੰਪਨੀ ਦੀ ਫਰਮ ਵੱਲੋਂ ਕਿਸਾਨ ਤੇਜਿੰਦਰ ਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਗੁਰੂਸਰ ਕਾਉਂਕੇ ਦੀ ਝੋਨੇ ਦੀ ਢੇਰੀ ਪੰਨਗਰੇਣ ਏਜੰਸੀ ਵੱਲੋਂ ਸਰਕਾਰੀ ਮੁੱਲ 2461/- ਰੁਪਏ ਦੇ ਮੁੱਲ ਤੇ ਖਰੀਦੀ ਗਈ।
ਇਸ ਦੋਰਾਨ ਸਮੁੱਚੇ ਆੜ੍ਹਤੀਆ ਭਾਈਚਾਰੇ ਵੱਲੋਂ ਸਤਿਕਾਰਯੋਗ ਸੀਐਮ ਭਗਵੰਤ ਮਾਨ, ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਜਗਰਾਓਂ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਝੱਜ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਸਮੁੱਚੇ ਕਿਸਾਨ ਭਾਈਚਾਰੇ ਨੂੰ ਬੇਨਤੀ ਵੀ ਕੀਤੀ ਕਿ ਮੰਡੀ ਦੇ ਵਿੱਚ ਸੁੱਕਾ ਅਤੇ ਸਾਫ ਸੁਥਰਾ ਝੋਨਾ ਹੀ ਲੈ ਕੇ ਆਓ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ ਅਤੇ ਪ੍ਰਸ਼ਾਸਨ ਅੱਗੇ ਅਪੀਲ ਵੀ ਕੀਤੀ ਕਿ ਜਿਹੜੀ ਕੰਬਾਈਨਾਂ ਦਾ ਸਮਾਂ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੈ ਉਸ ਨੂੰ ਸੁਨਿਸ਼ਚਿਤ ਕੀਤਾ ਜਾਵੇ। ਇਸ ਖਰੀਦ ਪ੍ਰਕਿਰੀਆ ਨੂੰ ਸ਼ੁਰੂ ਕਰਵਾਉਣ ਦੇ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਸਰਦਾਰ ਕਵੰਲਪ੍ਰੀਤ ਸਿੰਘ ਕਲਸੀ, ਏਐਫਐਸਓ ਬੇਅੰਤ ਸਿੰਘ, ਇੰਸਪੈਕਟਰ ਪਨਗ੍ਰੇਨ ਜਸਪਾਲ ਸਿੰਘ, ਰਾਜਕੁਮਾਰ ਭੱਲਾ ਜ਼ਿਲ੍ਹਾ ਪ੍ਰਧਾਨ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਾਂਕਾ ਗੁਪਤਾ, ਬਲਵਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਸਿੱਧੂ, ਭੂਸ਼ਣ ਗੋਇਲ, ਜਤਿੰਦਰ ਸਿੰਘ ਸਰਾਂ, ਆਸ਼ੂ ਮਿੱਤਲ, ਬੂਟਾ ਸਿੰਘ ਗਰੇਵਾਲ, ਮਨੋਹਰ ਲਾਲ, ਬਲਵੰਤ ਸਿੰਘ, ਰਾਜਪਾਲ ਭੁਮਲਾ, ਸੰਦੀਪ ਸਿੰਘ, ਗੁਰਮੀਤ ਸਿੰਘ ਗਰੇਵਾਲ, ਅਮਿਤ ਕੁਮਾਰ, ਪਿਊਸ਼ ਗਰਗ, ਵਿਨੇ ਕੁਮਾਰ, ਅੰਮ੍ਰਿਤ ਪਾਲ ਸਿੰਘ, ਕੁਲਵੰਤ ਸਿੰਘ, ਰਮੇਸ਼ ਕੁਮਾਰ ਜੈਨ, ਅਮਨ ਜੈਨ, ਦੇਵ ਰਾਜ ਪ੍ਰਧਾਨ ਗਲਾਂ ਮਜ਼ਦੂਰ ਯੂਨੀਅਨ, ਜਸਪ੍ਰੀਤ ਸਿੰਘ ਕਲੇਰ, ਵਿਕਾਸ ਕਪੂਰ, ਰਮੇਸ਼ ਬਾਂਸਲ ਆਦਿ ਹਾਜ਼ਰ ਸਨ।
- 0
- 0
- 0
- 0















