Home » ਪੰਜਾਬ » ਪੰਜਾਬ ਚ ਨਸ਼ਾ ਵੇਚਣ ਵਾਲਿਆਂ ਤੇ ਹੋਵੇ ਜੀਰੋ ਟੋਲਰੈਂਸ ਕਾਰਵਾਈ

ਪੰਜਾਬ ਚ ਨਸ਼ਾ ਵੇਚਣ ਵਾਲਿਆਂ ਤੇ ਹੋਵੇ ਜੀਰੋ ਟੋਲਰੈਂਸ ਕਾਰਵਾਈ

Facebook
X
WhatsApp
Email

–ਨਸ਼ਾ ਕਰਨ ਵਾਲਿਆਂ ਨੂੰ ਨਹੀਂ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਹੋਵੇ ਫਾਂਸੀ : ਸ਼ਾਹੀ ਇਮਾਮ ਪੰਜਾਬ

ਲੁਧਿਆਣਾ 26 ਅਕਤੂਬਰ (ਬੌਬੀ ਸਹਿਜ਼ਲ) ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਣ ਦਾ ਸੱਦਾ ਦਿੱਤਾ ਤੇ ਨਾਲ ਹੀ ਨਸ਼ਾ ਪੀੜਤਾਂ ਦੀ ਬਜਾਏ ਨਸ਼ਾ ਵੇਚਣ ਵਾਲਿਆਂ ਨੂੰ ਫਾਂਸੀ ਦੀ ਮੰਗ ਕੀਤੀ। ਉਨ੍ਹਾਂ ਨੇ ਸਾਊਦੀ ਅਰਬ ਦੀ ਮਿਸਾਲ ਦਿੰਦਿਆਂ ਆਖ਼ਿਆ ਕਿ ਉੱਥੇ ਗੁਨਾਹ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ, ਪਰ ਸਾਡੇ ਮੁਲਕ ਵਿਚ ਗੁਨਾਹ ਕਰਨ ਵਾਲੇ ਦਾ ਜਾਤ-ਧਰਮ ਤੇ ਪਾਰਟੀ ਵੇਖੀ ਜਾਂਦੀ ਹੈ ਤੇ ਫ਼ਿਰ ਉਸ ਧਰਮ ਤੇ ਪਾਰਟੀ ਦੇ ਲੋਕ ਉਸ ਦੀ ਹਮਾਇਤ ਲਈ ਵੀ ਆ ਜਾਂਦੇ ਹਨ।

ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਆਖ਼ਿਆ ਕਿ ਇਸਲਾਮ ਵਿਚ ਨਸ਼ਾ ਹਰਾਮ ਹੈ ਤੇ ਸਾਨੂੰ ਇਨਸਾਨਾਂ ਤੋਂ ਨਹੀਂ ਸਗੋਂ ਨਸ਼ੇ ਤੋਂ ਨਫ਼ਰਤ ਦਾ ਉਪਦੇਸ਼ ਦਿੱਤਾ ਗਿਆ ਹੈ। ਪਰ ਅੱਜ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਜੇਲ੍ਹ ਭੇਜ ਰਹੇ ਹਾਂ, ਜਿੱਥੋਂ ਨਸ਼ਾ ਆ ਰਿਹਾ ਹੈ ਉਨ੍ਹਾਂ ਨੂੰ ਨਹੀਂ ਫੜ ਰਹੇ। ਉਨ੍ਹਾਂ ਕਿਹਾ ਕਿ ਇਸ ਵੇਲੇ ਇਕੱਲੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਹਰ ਸੂਬੇ ਵਿਚ ਵੀ ਨਸ਼ਿਆਂ ਦੀ ਸਮੱਸਿਆ ਹੈ।

ਸ਼ਾਹੀ ਇਮਾਮ ਨੇ ਨਸ਼ਿਆਂ ਖ਼ਿਲਾਫ਼ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਆਖ਼ਿਆ ਕਿ ਅੱਜ ਜੇਕਰ ਸਾਡੀ ਬਰਾਦਰੀ ਜਾਂ ਕੌਮ ਦਾ ਬੰਦਾ ਨਸ਼ਾ ਵੇਚੇ ਤਾਂ ਫ਼ਿਰ ਅਸੀਂ ਉਸ ਦੀ ਸ਼ਿਕਾਇਤ ਨਹੀਂ ਕਰਦੇ। ਸਿਆਸੀ ਲੋਕ ਵੀ ਪੰਜਾਬ ਦੇ ਮੁਫ਼ਾਦਾਂ ਨਾਲੋਂ ਆਪਣੇ ਮੁਫ਼ਾਦ ਮੂਹਰੇ ਰੱਖਦੇ ਹਨ। ਅਸੀਂ ਗੁਨਾਹ ਕਰਨ ਵਾਲੇ ਨੂੰ ਵੇਖਦੇ ਹਾਂ ਕਿ ਉਹ ਕਿਸ ਪਾਰਟੀ ਦਾ ਹੈ ਤੇ ਉਸ ਪਾਰਟੀ ਦੇ ਲੋਕ ਗੁਨਾਹਗਾਰ ਦੀ ਹਮਾਇਤ ਵਿਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਰਾ ਪੰਜਾਬ ਰਲ਼ ਕੇ ਇਨ੍ਹਾਂ ਬਿਮਾਰੀਆਂ ਦੇ ਖ਼ਿਲਾਫ਼ ਖੜ੍ਹਾਂਗੇ ਤਾਂ ਜ਼ਰੂਰ ਜਿੱਤ ਹਾਸਲ ਕਰਾਂਗੇ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮਿਸਾਲ ਦਿੰਦੇ ਹੋਏ ਕਿਹਾ ਕਿ ਬਦ ਨਾਲੋਂ ਬਦਨਾਮ ਬੁਰਾ ਪੰਜਾਬ ਨੂੰ ਨਸ਼ਿਆਂ ਕਰ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦ ਕਿ ਇਹ ਬਿਮਾਰੀ ਸਿਰਫ ਪੰਜਾਬ ਦੀ ਹੀ ਨਹੀਂ ਬਲਕਿ ਪੂਰੇ ਭਾਰਤ ਦੀ ਹੈ ਅਤੇ ਸਾਡੇ ਸਾਰੇ ਹੀ ਸ਼ਹਿਰ ਇਸ ਦੇ ਨਾਲ ਪ੍ਰਭਾਵਿਤ ਹਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

[democracy id="1"]

Related News