–ਕੇਵਲ ਨਿਰਧਾਰਤ ਥਾਵਾਂ ਉੱਤੇ ਕੀਤੀ ਜਾ ਸਕੇਗੀ ਪਟਾਖਿਆਂ ਦੀ ਵਿਕਰੀ/ਖ਼ਰੀਦ
ਟਾਈਮਜ਼ ਆਫ਼ ਪੰਜਾਬ ਬਿਊਰੋ
ਬਰਨਾਲਾ, 22 ਅਕਤੂਬਰ– ਜ਼ਿਲ੍ਹਾ ਬਰਨਾਲਾ ਦੇ ਪਟਾਖੇ ਵੇਚਣ ਵਾਲੇ ਬਿਨੈਕਾਰਾਂ ਨੂੰ ਦੀਵਾਲੀ ਅਤੇ ਹੋਰ ਤਿਓਹਾਰਾਂ ਦੇ ਮੱਦੇਨਜ਼ਰ ਗਰੀਨ ਪਟਾਖਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਈਸੰਸ ਜਾਰੀ ਕਰਨ ਲਈ ਅੱਜ ਡਰਾਅ ਕੱਢੇ ਗਏ।
ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਿਨੈਕਾਰਾਂ ਦੀ ਮੌਜੂਦਗੀ ਵਿੱਚ ਐੱਸ ਡੀ ਐਮ ਤਪਾ ਸ੍ਰੀ ਆਯੂਸ਼ ਗੋਇਲ ਆਈ ਏ ਐੱਸ ਵੱਲੋਂ ਪਾਰਦਰਸ਼ੀ ਢੰਗ ਨਾਲ ਆਰਜ਼ੀ ਲਾਈਸੰਸ ਸਬੰਧੀ ਪਰਚੀ ਕੱਢ ਕੇ ਨਾਵਾਂ ਦਾ ਐਲਾਨ ਕੀਤਾ ਗਿਆ। ਜ਼ਿਲ੍ਹੇ ਭਰ ਵਿਚ ਕੁੱਲ 131 ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਇਨ੍ਹਾਂ ਦੇ ਡਰਾਅ ਕੱਢੇ ਗਏ।
ਉਨਾਂ ਦੱਸਿਆ ਕਿ ਬਰਨਾਲਾ ਤੋਂ 57, ਮਹਿਲ ਕਲਾਂ ਤੋਂ 69, ਭਦੌੜ ਤੋਂ 5 ਅਰਜ਼ੀਆਂ ਪ੍ਰਾਪਤ ਹੋਈਆਂ।ਇਨ੍ਹਾਂ ਵਿੱਚੋਂ ਪਟਾਖੇ ਵੇਚਣ ਲਈ ਅਲਾਟਮੈਂਟ ਡਰਾਅ ਦੌਰਾਨ ਬਰਨਾਲਾ ਤੋਂ 4, ਭਦੌੜ ਤੋਂ 1ਅਤੇ ਮਹਿਲ ਕਲਾਂ ਤੋਂ 1 ਡਰਾਅ ਕੱਢੇ ਗਏ। ਬਾਕੀ ਥਾਵਾਂ ਤੋਂ ਕੋਈ ਵੀ ਅਰਜ਼ੀ ਨਾ ਮਿਲਣ ਕਾਰਣ ਕੋਈ ਡਰਾਅ ਨਹੀਂ ਕੱਢਿਆ ਗਿਆ। ਐੱਸਡੀਐਮ ਨੇ ਦੱਸਿਆ ਕਿ ਇਸ ਸਾਰੀ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਕੀਤੀ ਗਈ।
ਇਸ ਮੌਕੇ ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਛੋਟੇ/ਗਰੀਨ ਪਟਾਖਿਆਂ ਦੀ ਖਰੀਦ/ਵੇਚ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤੇ ਇਨਾਂ ਥਾਵਾਂ ’ਤੇ ਹੀ ਪਟਾਖਿਆਂ ਦੀ ਖਰੀਦ/ਵੇਚ ਕੀਤੀ ਜਾਵੇ।
ਜਾਰੀ ਹੁਕਮਾਂ ਅਨੁਸਾਰ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਰੀਨ ਪਟਾਖਿਆਂ ਦੀ ਵੇਚ ਤੇ ਖਰੀਦ ਲਈ ਜ਼ਿਲ੍ਹੇ ਅੰਦਰ ਸਥਾਨ ਨਿਰਧਾਰਤ ਕੀਤੇ ਗਏ ਹਨ। ਬਰਨਾਲਾ ਸ਼ਹਿਰ ਵਿਖੇ 22 ਏਕੜ ਦੇ ਸਾਹਮਣੇ ਪੁਰਾਣਾ ਦੁਸ਼ਹਿਰਾ ਗਰਾਊਂਡ, ਧਨੌਲਾ ਵਿਖੇ ਪੱਕਾ ਬਾਗ ਸਟੇਡੀਅਮ, ਹੰਡਿਆਇਆ ਵਿਖੇ ਦਾਣਾ ਮੰਡੀ ਹੰਡਿਆਇਆ, ਤਪਾ ਵਿਖੇ ਕੱਸੀ ਵਾਲਾ ਗਰਾਊਂਡ, ਸ਼ਹਿਣਾ ਵਿਖੇ ਬੀਬੜੀਆਂ ਮਾਈਆਂ ਦੇ ਮੰਦਰ ਵਾਲੀ ਜਗ੍ਹਾ ਦੇ ਗਰਾਊਂਡ, ਭਦੌੜ ਵਿਖੇ ਪਬਲਿਕ ਸਪੋਰਟਸ ਸਟੇਡੀਅਮ, ਮਹਿਲ ਕਲਾਂ ਵਿਖੇ ਧਨੇਰ-ਛੀਨੀਵਾਲ ਰੋਡ ਚੌਕ ‘ਤੇ ਖਾਲੀ ਪਾਰਕ ਵਾਲੀ ਜਗ੍ਹਾ ਵਿਖੇ ਪਟਾਖੇ ਵੇਚੇ ਤੇ ਖਰੀਦੇ ਜਾ ਸਕਣਗੇ।
- 0
- 0
- 0
- 0














