Home » ਪੰਜਾਬ » ਰੈਡ ਕਰਾਸ ਸੁਸਾਇਟੀ ਪੀੜਤਾਂ ਦੀ ਮਦਦ ਕਰਦੇ ਹੋਏ ਫਸਟ ਏਡ ਦੀ ਸਿੱਖਿਆ ਤੇ ਵਿਸ਼ਵ ਸ਼ਾਂਤੀ ਭਾਈਚਾਰੇ ਹਿੱਤ ਯਤਨ ਕਰਨ ਦੇ ਆਪਣੇ ਉਦੇਸ਼ ਪੂਰੇ ਕਰ ਰਹੀ ਹੈ-ਨਵਰੀਤ ਕੌਰ ਸੇਖੋਂ

ਰੈਡ ਕਰਾਸ ਸੁਸਾਇਟੀ ਪੀੜਤਾਂ ਦੀ ਮਦਦ ਕਰਦੇ ਹੋਏ ਫਸਟ ਏਡ ਦੀ ਸਿੱਖਿਆ ਤੇ ਵਿਸ਼ਵ ਸ਼ਾਂਤੀ ਭਾਈਚਾਰੇ ਹਿੱਤ ਯਤਨ ਕਰਨ ਦੇ ਆਪਣੇ ਉਦੇਸ਼ ਪੂਰੇ ਕਰ ਰਹੀ ਹੈ-ਨਵਰੀਤ ਕੌਰ ਸੇਖੋਂ

Red Cros
Facebook
X
WhatsApp
Email
-ਰੈਡ ਕਰਾਸ ਪਟਿਆਲਾ ਨੇ ਵਿਸ਼ਵ ਰੈਡ ਕਰਾਸ ਦਿਵਸ ਧੂਮਧਾਮ ਨਾਲ ਮਨਾਇਆ
-ਲੋੜਵੰਦਾਂ ਨੂੰ ਰੈਡ ਕਰਾਸ ਵੱਲੋਂ 30 ਸਿਲਾਈ ਮਸ਼ੀਨਾਂ ਵੀ ਵੰਡੀਆਂ
ਟਾਈਮਜ਼ ਆਫ਼ ਪੰਜਾਬ ਬਿਊਰੋ
ਪਟਿਆਲਾ, 8 ਮਈ:– ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਪਟਿਆਲਾ ਦੇ ਦਫ਼ਤਰ ਵਿਖੇ ਅੱਜ ਡਿਪਟੀ ਕਮਿਸ਼ਨਰ ਤੇ ਪ੍ਰਧਾਨ ਡਾ. ਹਿਮਾਂਸ਼ੂ ਅਗਰਵਾਲ ਦੀ ਸਰਪ੍ਰਸਤੀ ਹੇਠ ਵਿਸ਼ਵ ਰੈਡ ਕਰਾਸ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੋਰ ਸੇਖੋਂ ਨੇ ਕਿਹਾ‌ ਕਿ ਰੈਡ ਕਰਾਸ ਸੁਸਾਇਟੀ ਪੀੜਤਾਂ ਦੀ ਮਦਦ ਕਰਦੇ ਹੋਏ ਵਿਸ਼ਵ ਵਿੱਚ ਜੰਗ ਅਤੇ ਲੜਾਈਆਂ ਰੋਕਣ, ਸਿਹਤ ਦੀ ਉੱਨਤੀ ਹਿਤ ਜਾਗਰਿਤੀ ਅਤੇ ਫਸਟ ਏਡ ਦੀ ਸਿੱਖਿਆ, ਵਿਸ਼ਵ ਸ਼ਾਂਤੀ ਭਾਈਚਾਰੇ ਹਿੱਤ ਯਤਨ ਕਰਨ ਦੇ ਆਪਣੇ ਉਦੇਸ਼ ਪੂਰੇ ਕਰ ਰਹੀ ਹੈ।
RED CROSS
ਏ.ਡੀ.ਸੀ. ਨੇ ਰੈਡ ਕਰਾਸ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਸਰ ਜੀਨ ਹੈਨਰੀ ਡਿਉਨਟ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਸੰਸਾਰ ਯੁੱਧ ਮਗਰੋ 1920 ਵਿਚ ਭਾਰਤ ਵਿਚ ਸਰਕਾਰ ਨੇ ਪਾਰਲੀਮੈਟ ਐਕਟ ਪਾਸ ਕਰਕੇ ਰੈਡ ਕਰਾਸ ਸ਼ੁਰੂ ਕੀਤੀ ਅਤੇ 1922 ਵਿੱਚ ਪੰਜਾਬ (ਜਿਸ ਦੀ ਰਾਜਧਾਨੀ ਲਾਹੋਰ ਸੀ) ਵਿਚ ਰੈਡ ਕਰਾਸ ਅਤੇ 1924 ਵਿਚ ਜੂਨੀਅਰ ਰੈਡ ਕਰਾਸ ਪੰਜਾਬ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਲੋੜਵੰਦਾਂ ਨੂੰ ਰੈਡ ਕਰਾਸ ਵੱਲੋਂ 30 ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ।
ਇਸ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਪਟਿਆਲਾ ਦੇ ਸਕੱਤਰਡਾ ਪ੍ਰਿਤਪਾਲ ਸਿੰਘ ਸਿੱਧੂ ਨੇ ਵਿਸ਼ਵ ਰੈਡ ਕਰਾਸ ਦਿਵਸ ਦੀ ਮਹਤੱਤਾ ਅਤੇ ਇਤਿਹਾਸ ਬਾਰੇ ਚਾਨਣਾਂ ਪਾਉਂਦਿਆ ਦਸਿਆ ਕਿ ਅੱਜ ਰੈੱਡ ਕਰਾਸ ਦੇ 7 ਅਸੂਲਾਂ ਅਨੁਸਾਰ (ਮਾਨਵਤਾ, ਨਿਰਪਖਤਾ, ਸਰਬ ਸਾਂਝੀਵਾਲਤਾ, ਸੁੰਤਤਰਤਾ, ਸਵੈ-ਇੱਛਕ ਸੇਵਾ, ਏਕਤਾ ਅਤੇ ਵਿਸ਼ਵ ਵਿਆਪਕਤਾ) ਅਨੁਸਾਰ ਅਤੇ 4 ਜਾਨੇਵਾ ਸੰਧੀਆਂ ਅਧੀਨ ਮਾਨਵਤਾ ਦੀ ਸੇਵਾ ਹਿਤ ਰੈਡ ਕਰਾਸ ਅਤੇ ਇਸ ਦੇ ਵਲੰਟੀਅਰਜ਼ ਯਤਨਸ਼ੀਲ ਹਨ।ਉਨ੍ਹਾਂ ਨੇ ਪਟਿਆਲਾ ਰੈਡ ਕਰਾਸ ਦੀ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ।
ਸਮਾਰੋਹ ਮੌਕੇ ਸਹਾਇਕ ਕਮਿਸ਼ਨਰ (ਸੈਂਟ ਜੋਹਨ) ਹਰਿੰਦਰ ਸਿੰਘ ਕਰੀਰ ਨੇ ਸੈਂਟ ਜੋਹਨ ਐਂਬੂਲੈਂਸ‌ਿ ‌ਬ੍ਰਿਗੇਡ ਦੀ ਰਿਪੋਰਟ ਪੜ੍ਹੀ ਤੇ ਦੱਸਿਆ ਕਿ ‌ਬ੍ਰਿਗੇਡ ਮੈਂਬਰ ਦੁਰਘਟਨਾ ਸਮੇਂ, ਫੈਕਟਰੀਆਂ, ਸਕੂਲਾਂ, ਕਾਲਜਾਂ, ਪੈਰਾ ਮੈਡੀਕਲ ਅਤੇ ਕੰਡਕਟਰਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਵਨ ਗੋਇਲ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਪਟਿਆਲਾ ਨੇ ਰੈਡ ਕਰਾਸ ਗਤੀਆਂ ਵਿਧੀਆਂ ਜ਼ੁੜਨ ਲਈ ਪ੍ਰੇਰਤ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਸਾਬਕਾ ਡੀ.ਆਰ.ਐਮ.ਈ ਡਾ ਜੈ ਕ੍ਰਿਸ਼ਨ, ਸਾਬਕਾ ਜੀ.ਐਮ ਪੀ.ਆਰ.ਟੀ.ਸੀ ਰਵਿੰਦਰ ਸਿੰਘ ਔਲਖ, ਹਰਬੰਸ ਬਾਂਸਲ, ਭਗਵਾਨ ਦਾਸ ਗੁਪਤਾ, ਦੇਵੀ ਦਿਆਲ ਗੋਇਲ, ਪ੍ਰਿੰਸੀਪਲ ਮੋਦੀ ਕਾਲਜ ਡਾ. ਨੀਰਜ਼ ਗੋਇਲ, ਡਾ. ਹਿਨਾ ਸਚਦੇਵਾ, ਰਾਜੀਵ ਗਰਗ, ਐੱਚ. ਐਸ. ਕਰੀਰ, ਜ਼ਸਪਾਲ ਸਿੰਘ, ਕੇ.ਐਸ ਖੰਨਾ, ਡਾ. ਮੋਨਿਕਾ, ਡਾ. ਸੁੱਖਵਿੰਦਰ, ਸਰਪ੍ਰਸਤ ਨੇਤਰ ਪ੍ਰਕਾਸ਼ ਆਈ ਹਸਪਤਾਲ ਡਾ ਗੁਰਜੀਤ ਸਿੰਘ ਵੀ ਹਾਜਰ ਸਨ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News