–ਕੁਦਰਤੀ ਮਾਰ ! 20 ਮਿੰਟ ਦੇ ਗੜਿਆਂ ਦੀ ਮਾਰ ਨੇ ਕਿਸਾਨਾਂ ਦੀ 29 ਏਕੜ ਫਸਲ ਦਾ ਕੀਤਾ ਨੁਕਸਾਨ ਇੱਕ ਏਕੜ ਠੇਕੇ ਦੀ ਕੀਮਤ 80 ਹਜ਼ਾਰ
ਜਗਵੀਰ ਅਜ਼ਾਦ
ਮੋਗਾ/ਨਿਹਾਲ ਸਿੰਘ ਵਾਲਾ,14 ਮਈ —ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਅੱਜ ਨੰਗਲ ਪਿੰਡ ਦੇ ਗੜੇਮਾਰੀ ਦੇ ਨਾਲ ਨੁਕਸਾਨੇ ਖੇਤਾਂ ਦਾ ਦੌਰਾ ਕੀਤਾ ਇਸ ਪਿੰਡ ਵਿੱਚ ਲਗਭਗ 6 ਏਕੜ ਜਮੀਨ ਦੀ ਤਿਆਰ ਫਸਲ ਜਿਨਾਂ ਵਿੱਚ ਮੱਕੀ ਮੂੰਗੀ ਸਬਜ਼ੀਆਂ ਦਾ ਸ ਨੁਕਸਾਨ ਹੋ ਚੁੱਕਿਆ ਹੈ ਇਸ ਸਮੇਂ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਮੈਂਬਰ ਜਨਰਲ ਕੌਂਸਲ ਡਾਕਟਰ ਸੁਰਜੀਤ ਸਿੰਘ ਨੰਗਲ ਅਤੇ ਪੀੜਿਤ ਕਿਸਾਨ ਮੌਜੂਦ ਸਨ ਇਹਨਾਂ ਕਿਸਾਨਾਂ ਨੇ ਦੱਸਿਆ ਕਿ ਅਸੀਂ 29 ਏਕੜ ਜਮੀਨ ਠੇਕੇ ਦੇ ਲਈ ਹੋਈ ਸੀ ਜਿਸ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਹੁਣ ਸਾਨੂੰ ਠੇਕਾ ਵੀ ਭਰਨਾ ਪੈਣਾ ਹੈ ਜਿਸ ਦੀ ਰਕਮ 80 ਪਰ ਏਕੜ ਹੈ ਪਰ ਇਸ ਨੁਕਸਾਨ ਨੇ ਸਾਡੇ ਸਿਰ ਕਰਜਾ ਚਾੜ ਦਿੱਤਾ ਹੈ ਹੁਣ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਭਵਿੱਖ ਵਿੱਚ ਇਸ ਕਰਜੇ ਦੀ ਪੰਡ ਨੂੰ ਕਿਵੇਂ ਲਾਵਾਂਗੇ ਹਲਕਾ ਇੰਚਾਰਜ ਨੇ ਇਹਨਾਂ ਕਿਸਾਨਾਂ ਦੇ ਦੁੱਖ ਵੰਡਾਉਂਦਿਆਂ ਹੋਇਆ ਇਹਨਾਂ ਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਦੁੱਖ ਦੀ ਘੜੀ ਵਿੱਚ ਇਹਨਾਂ ਦੇ ਨਾਲ ਹੈ ਅਤੇ ਪਾਰਟੀ ਪ੍ਰਧਾਨ ਤੋਂ ਆਗਿਆ ਲੈ ਕੇ ਜਿਸ ਤਰੀਕੇ ਦੀ ਵੀ ਸੰਭਵ ਮਦਦ ਕੀਤੀ ਜਾ ਸਕਦੀ ਹੈ ਉਹ ਕਰਾਂਗੇ ਇਸ ਮੌਕੇ ਉਹਨਾਂ ਡੀਸੀ ਮੋਗਾ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਹਲਕੇ ਦੇ ਸਮੁੱਚੇ ਨਾ ਸਹਿਣ ਯੋਗ ਇਸ ਨੁਕਸਾਨ ਬਾਰੇ ਚਰਚਾ ਕੀਤੀ ਡੀਸੀ ਮੋਗਾ ਨੇ ਕਿਹਾ ਕਿ ਅਸੀਂ ਜਲਦ ਹੀ ਮਾਲ ਮਹਿਕਮੇ ਦੇ ਪਟਵਾਰੀਆਂ ਅਤੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਦੀ ਮਦਦ ਦੇ ਨਾਲ ਗਿਰਦਾਰੀਆਂ ਕਰਕੇ ਹੋਏ ਨੁਕਸਾਨ ਦਾ ਅੰਕੜਾ ਇਕੱਠਾ ਕਰਾਂਗੇ ਪਰ ਕਿਸਾਨ ਭਰਾਵਾਂ ਨੇ ਦੱਸਿਆ ਕਿ ਉਹਨਾਂ ਨੂੰ ਅਜੇ ਤੱਕ ਪਿੱਛੇ ਜਿਹੇ ਖਰਾਬ ਹੋਈ ਫਸਲ ਦਾ ਨੁਕਸਾਨ ਜਾਂ ਮੁਆਵਜਾ ਨਹੀਂ ਦਿੱਤਾ ਗਿਆ ਸੋ ਇਸ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਹੁਣ ਤਾਂ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਹੀ ਸਾਨੂੰ ਉਮੀਦ ਹੈ ਕਿ ਉਹ ਨਿਹਾਲ ਸਿੰਘ ਵਾਲਾ ਦੇ ਕਿਸਾਨਾਂ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਨਾਲ ਖੜਨਗੇ. ਪੀੜਿਤ ਕਿਸਾਨਾਂ ਦੇ ਵਿੱਚ ਗੁਰਚਰਨ ਸਿੰਘ ਜਗਰੂਪ ਸਿੰਘ ਜਗਦੀਪ ਸਿੰਘ ਕੁਲਵੰਤ ਸਿੰਘ ਸੁਖਚੈਨ ਸਿੰਘ ਜਗਸੀਰ ਸਿੰਘ ਕੁਲਦੀਪ ਸਿੰਘ ਹਰਨੇਕ ਸਿੰਘ ਗੁਰਮੀਤ ਸਿੰਘ ਗੁਰਦੀਪ ਸਿੰਘ ਗੁਰਵਿੰਦਰ ਸਿੰਘ ਆਦਿ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ.
ਰਾਜਵਿੰਦਰ ਸਿੰਘ ਹਲਕਾ ਇੰਚਾਰਜ ਨੇ ਸਰਕਾਰ ਤੋਂ ਪ੍ਰਤੀ ਏਕੜ ਇਕ ਲੱਖ ਰੁਪਏ ਦੀ ਮੰਗ ਕੀਤੀ ਹੈ ਤਾਂ ਜੋ ਇਹਨਾਂ ਦੇ ਕਿਸਾਨਾਂ ਦੇ ਖਰਚੇ ਪੂਰੇ ਹੋ ਸਕਣ.
- 0
- 0
- 0
- 0














