–ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਿਤ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਗੁਰਦਾਸਪੁਰ ਬੀ.ਬਲਾਕ ਕਮਰਾ ਨੰਬਰ 501ਅਤੇ 502 ਤੋਂ ਪੁਸਤਕਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ
ਟਾਈਮਜ਼ ਆਫ਼ ਪੰਜਾਬ ਬਿਊਰੋ
ਬਟਾਲਾ, 14 ਮਈ — ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2026-27 ਅਧੀਨ ਭਾਸ਼ਾ ਵਿਭਾਗ, ਪੰਜਾਬ ਮਾਣਯੋਗ ਡਾਇਰੈਕਟਰ ਭਾਸ਼ਾਵਾਂ ਦੇ ਆਦੇਸ਼ਾਂ ਅਨੁਸਾਰ ਵਿਭਾਗ ਨੂੰ ਪੁਸਤਕ ਮੈਚਿੰਗ ਗ੍ਰਾਂਟ ਪ੍ਰਾਪਤ ਹੋਣ ਸਬੰਧੀ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਗੁਰਦਾਸਪੁਰ ਵੱਲੋਂ ਪੇਂਡੂ ਲਾਇਬ੍ਰੇਰੀਆਂ, ਸਕੂਲਾਂ/ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਲਾਈਬ੍ਰੇਰੀਆਂ, ਲਈ ਪੁਸਤਕ ਮੈਚਿੰਗ ਗ੍ਰਾਂਟ ਅਧੀਨ ਪੁਸਤਕਾਂ ਦਿੱਤੀਆਂ ਜਾ ਰਹੀਆਂ ਹਨ, ਭਾਵ ਕੋਈ ਵੀ ਸੰਸਥਾ ਜਿੰਨੇ ਰੁਪਏ ਦੀਆ ਪੁਸਤਕਾਂ ਦੀ ਖ਼ਰੀਦ ਜ਼ਿਲ੍ਹਾ ਭਾਸ਼ਾ ਦਫਤਰ, ਗੁਰਦਾਸਪੁਰ ਤੋਂ ਕਰਦੀ ਹੈ ਉਸ ਸੰਸਥਾ/ਸਕੂਲ/ਕਾਲਜ਼ ਨੂੰ ਉਨੇ ਹੀ ਰੁਪਏ ਦੀਆਂ ਪੁਸਤਕਾਂ ਮੈਚਿੰਗ ਗ੍ਰਾਂਟ ਅਧੀਨ ਇਸ ਦਫ਼ਤਰ ਵੱਲੋਂ ਮੁਫ਼ਤ ਦਿੱਤੀਆਂ ਜਾਣਗੀਆਂ।
ਦਫਤਰ ਜ਼ਿਲ੍ਹਾ ਭਾਸ਼ਾ ਅਫਸਰ ਗੁਰਦਾਸਪੁਰ ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਭਾਸ਼ਾ ਦਫਤਰ, ਗੁਰਦਾਸਪੁਰ ਤੋਂ ਇਹ ਬਹੁਤ ਹੀ ਮਿਆਰੀ ਅਤੇ ਧਾਰਮਿਕ/ਸਾਹਿਤਕ ਅਤੇ ਇਤਹਾਸਕ ਪੁਸਤਕਾਂ ਘੱਟ/ਸਸਤੀ ਕੀਮਤ ‘ਤੇ ਸੰਸਥਾ ਦੀਆ ਲਾਇਬ੍ਰੇਰੀਆਂ ਲਈ ਖਰੀਦੀਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਵਡਮੁੱਲੀਆਂ ਪੁਸਤਕਾਂ ਦਿਆਰਥੀਆ ਤੇ ਸਾਹਿਤਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਹੀ ਉਪਯੋਗੀ ਹਨ। ਇਸ ਲਈ ਇਨ੍ਹਾਂ ਵਡਮੁੱਲੀਆਂ ਪੁਸਤਕਾਂ ਦੀ ਵੱਧ ਤੋਂ ਵੱਧ ਖ਼ਰੀਦ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਿਤ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਗੁਰਦਾਸਪੁਰ ਬੀ.ਬਲਾਕ ਕਮਰਾ ਨੰ. 501 502 ਤੋਂ ਕੀਤੀ ਜਾ ਸਕਦੀ ਹੈ।
- 0
- 0
- 0
- 0














