Home » ਪੰਜਾਬ » ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ‌ ਵਫਦ‌‌ ਸਿਹਤ‌ ਮੰਤਰੀ‌‌ ਡਾਕਟਰ ਬਲਵੀਰ ਸਿੰਘ ‌ ਨੂੰ ਮਿਲਿਆ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ‌ ਵਫਦ‌‌ ਸਿਹਤ‌ ਮੰਤਰੀ‌‌ ਡਾਕਟਰ ਬਲਵੀਰ ਸਿੰਘ ‌ ਨੂੰ ਮਿਲਿਆ।

Facebook
X
WhatsApp
Email

–ਸਿਹਤ ਮੰਤਰੀ ਵੱਲੋਂ ਟ੍ਰੇਨਿੰਗ ਜਲਦੀ ਸ਼ੁਰੂ ਕਰਵਾਉਣ ਦਾ ਦਿੱਤਾ ਭਰੋਸਾ

ਟਾਈਮਜ਼ ਆਫ਼ ਪੰਜਾਬ ਬਿਊਰੋ

ਮੋਗਾ 27 ਜੁਲਾਈ —ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ‌ਸੂਬਾ‌ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ , ਸੂਬਾ ਕੈਸ਼ੀਅਰ ਰਾਕੇਸ‌‌ ਕੁਮਾਰ‌‌ ਮਹਿਤਾ ਦੀ‌ ਅਗਵਾਈ ਹੇਠ ਪੰਜ ‌ਮੈਬਰੀ‌‌ ਵਫ਼ਦ ‌ਜਿਸ‌ ਵਿੱਚ ਸੂਬਾ ਕਮੇਟੀ ਮੈਂਬਰ ਸਵਰਨ ਸਿੰਘ ਬਲਾਕ ਪ੍ਰਧਾਨ ‌ਦਰਸਨ‌ ਲਾਲ, ਜਨਰਲ ਸਕੱਤਰ ਸੱਤਪਾਲ ਮੌਰੀਆ, ਬਲਾਕ ਧਰਮਕੋਟ ਦੇ ਪ੍ਰਧਾਨ ‌ਹਰਮੀਤ‌ ਸਿੰਘ ‌ਲਾਡੀ‌, ਚੇਅਰਮੈਨ ‌‌ਮੇਜਰ‌ ‌ਸਿੰਘ‌, ਫ਼ਤਹਿਗੜ੍ਹ ‌ਵੱਲੋ ਕੈਪੀਟਲ ਹਸਪਤਾਲ ਦੇ ‌ਉਦਘਾਟਨ ਸਮਾਰੋਹ ਦੌਰਾਨ ਮਾਨਯੋਗ ਸਿਹਤ ਮੰਤਰੀ ਡਾ.ਬਲਵੀਰ ਸਿੰਘ ‌ਨੂੰ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟ੍ਰੇਨਿੰਗ ਦੇਣ ਲਈ ਸ਼ੁਰੂ ਕੀਤੀ ਚਾਰਾਜੋਈ ਦੀ ਸ਼ਲਾਘਾ ਕਰਦਿਆਂ ਅਮਲੀ ਰੂਪ ਵਿੱਚ ਲਾਗੂ ਕਰਨ ਲਈ ‌ਮੰਗ‌ ਪੱਤਰ ਦਿੱਤਾ ਗਿਆ।‌

ਆਗੂਆਂ ਵੱਲੋਂ ‌ਪਿਛਲੇ ਦਿਨੀਂ ‌ਪੰਜਾਬ‌‌ ਸਰਕਾਰ ਦੇ ਨਿਰਦੇਸਾ‌ਂ ਤਹਿਤ‌‌ ਡਾਇਰੈਕਟਰ ਸਿਹਤ ਅਤੇ ਪਰਿਵਾਰ ‌ਭਲਾਈ‌‌ ਵਿਭਾਗ‌ ‌ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ‌ਮੁੱਢਲੀਆ‌‌ ਸਿਹਤ ‌ਸੇਵਾਵਾ ਦੇ ਰਹੇ ‌ਆਣਰਜਿਸਟਰਡ‌ ‌ਮੈਡੀਕਲ ਪ੍ਰੈਕਟੀਸ਼ਨਰਾ‌‌ ‌ਨੂੰ‌ ਟ੍ਰੇਨਿੰਗ ਦੇਣ ਲਈ ਪੱਤਰ ਜਾਰੀ ਕਰਨ ‌ਦੇ‌ ‌ਪੰਜਾਬ ਸਰਕਾਰ ‌ਦਾ ਧੰਨਵਾਦ ਕੀਤਾ ਗਿਆ।‌‌ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ‌ਟਰੇਨਿੰਗ‌ ਸਬੰਧੀ ‌ਆਉਣ‌ ਵਾਲੇ ‌ਮਾਨਸੂਨ‌ ਸੈਸ਼ਨ ਦੌਰਾਨ ‌ਬਕਾਇਦਾ‌ ਨੋਟੀਫਿਕੇਸ਼ਨ ਜਾਰੀ ‌ਕਰਕੇ‌‌ ਇਸ‌ ਟ੍ਰੇਨਿੰਗ ‌ਪ੍ਰੋਗਰਾਮ ਨੂੰ ‌ਕਾਨੂੰਨੀ ਰੂਪ‌‌ ਦਿੱਤਾ ਜਾਵੇ। ਕਿਉਂਂ‌ਕਿ‌ ਬੀਤੇ ਸਮੇਂ 1999 ਵਿੱਚ‌ ਅਜਿਹਾ ‌ਕੋਰਸ ਅਕਾਲੀ‌ ਭਾਜਪਾ ‌ਸਰਕਾਰ ਵੱਲੋਂ ‌ਵੀ ਸੁਰੂ‌ ਕਰਨ ‌ਦੀ‌‌ ‌ਪ੍ਰਪੋਜਲ‌ ਲਿਆਂਦੀ ਗਈ ਸੀ ਪਰ‌‌ ਕਾਨੂੰਨੀ‌‌ ਤੋਰ‌ ਤੇ‌ ਨੋਟੀਫਿਕੇਸਨ‌‌ ‌‌ਜਾਰੀ‌ ਨਾ ‌‌ਹੋਣ‌ ਕਰਕੇ ਪ੍ਰਪੋਜਲ‌ ਅੱਧਵਾਟੇ‌ ਹੀ‌ ਦਮ‌ ਤੋੜ‌ ਗਈ ਸੀ।‌‌

ਮਾਨਯੋਗ‌‌ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨੇ ਹਾਜ਼ਰ ‌ਵਫਦ‌ ਨੂੰ ‌ਵਿਸਵਾਸ ਦਿਵਾਇਆ ਕਿ ‌ਜਲਦੀ ਹੀ ਕਾਨੂੰਨੀ ਪ੍ਰਕਿਰਿਆਂ ਪੂਰੀ ਕਰ ਕੇ ‌ਟਰੇਨਿੰਗ ਸ਼ੁਰੂ ਕਰ ਦਿੱਤੀ ‌ਜਾਵੇਗੀ‌। ਇਸ ‌ਸਮੇ ਬਲਾਕ ‌ਕਨਵੀਨਰ‌ ਸਵਰਨ ਕੌਰ , ਸੰਦੀਪ ਕੌਰ , ਗੁਰਪ੍ਰੀਤ ਕੌਰ‌ ਬਲਾਕ ਧਰਮਕੋਟ ਦੇ ਜਨਰਲ ਸਕੱਤਰ ‌ਲਛਮਣ ਸਿੰਘ ‌ਪੰਡੋਰੀ‌ , ਕੈਸ਼ੀਅਰ ‌ਕੁਲਵੰਤ ਸਿੰਘ ਲੁਹਾਰਾ ‌ਡਾਕਟਰ‌ ਰਾਜ ਸਿੰਘ ਗੱਟੀ ਡਾਕਟਰ ਹਰਵਿੰਦਰ ਸਿੰਘ ਹਰਪ੍ਰੀਤ ਸਿੰਘ ‌ਬਸੰਤ ਸਿੰਘ ਰਾਜਿੰਦਰ ਸਿੰਘ ਢਿੱਲੋਂ ਸੁਰਿੰਦਰ ਕੁਮਾਰ ‌ਗੁਰਪਿੰਦਰ‌ ਸਿੰਘ ‌ਆਤਮਾ ਸਿੰਘ ਭਜਨ ਸਿੰਘ ‌ਬਲਜੀਤ‌ ਸਿੰਘ ਰਣਜੀਤ ਸਿੰਘ ਆਦਿ ਹਾਜ਼ਰ ਸਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories