Home » ਪੰਜਾਬ » ਨਾਟਕ ਸੁਲਘਦੀ ਧਰਤੀ ਦੀ ਸਫ਼ਲ ਪੇਸ਼ਕਾਰੀ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ,ਅੱਟਾ (ਗੁਰਾਇਆ) ਵਿਖੇ ਹੋਈ

ਨਾਟਕ ਸੁਲਘਦੀ ਧਰਤੀ ਦੀ ਸਫ਼ਲ ਪੇਸ਼ਕਾਰੀ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ,ਅੱਟਾ (ਗੁਰਾਇਆ) ਵਿਖੇ ਹੋਈ

Facebook
X
WhatsApp
Email

ਟਾਈਮਜ਼ ਆਫ਼ ਪੰਜਾਬ ਬਿਊਰੋ/ਜਗਵੀਰ ਅਜ਼ਾਦ
ਮੋਗਾ/ਨਿਹਾਲ ਸਿੰਘ ਵਾਲਾ,25 ਮਈ —“ਜੈ ਹੋ ਰੰਗਮੰਚ,ਨਿਹਾਲ ਸਿੰਘ ਵਾਲਾ (ਮੋਗਾ) ਟੀਮ ਦੇ ਰੰਗਕਰਮੀ ਸੁਖਦੇਵ ਲੱਧੜ ਅਤੇ ਆਸ਼ੂ ਨਈਅਰ ਵੱਲੋਂ ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ,ਅੱਟਾ (ਗੁਰਾਇਆ) ਵਿਖੇ ਕੀਤੀ ਗਈ।
ਇਹ ਨਾਟਕ ਨਸ਼ਿਆਂ ਦੇ ਵਧਦੇ ਰੁਝਾਨ, ਭਰੂਣ ਹੱਤਿਆਂ,ਮਾਪਿਆਂ ਦਾ ਨਿਰਾਦਰ, ਲੁੱਟਾਂ ਖੋਹਾਂ,ਨਿਘਰਦੀ ਕਿਸਾਨੀ ਅਤੇ ਆਮ ਲੋਕਾਂ ਹੱਥੋਂ ਖੁਸਦੀਆ ਜ਼ਮੀਨਾਂ ਵਰਗੀਆਂ ਬੁਰਾਈਆਂ ਉੱਤੇ ਕਰਾਰੀ ਚੋਟ ਕਰਦਾ ਹੈ।
ਇਸ ਨਾਟਕ ਦੇ ਲੇਖਕ ਬਲਰਾਜ ਸਾਗਰ ਨੇ ਅਤੇ ਨਿਰਦੇਸ਼ਕ ਸੁਖਦੇਵ ਲੱਧੜ।
ਜ਼ਿਕਰਯੋਗ ਹੈ ਕਿ ਨਾਟਕ ਸੁਲਘਦੀ ਧਰਤੀ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਹੋ ਚੁੱਕੀਆਂ ਹਨ ਤੇ ਇਹ ਨਾਟਕ ਦਰਸ਼ਕਾਂ ਵੱਲੋਂ ਬਹੁਤ ਸਾਲਾਂ ਬਾਅਦ ਵੀ ਬਹੁਤ ਪਸੰਦ ਕੀਤਾ ਜਾਂ ਰਿਹਾ ਨਾਟਕ ਹੈ।
ਏਸ ਸਕੂਲ ਵਿੱਚ ਹੋਈ ਪੇਸ਼ਕਾਰੀ ਨੂੰ ਪ੍ਰਿੰਸੀਪਲ ਸ਼੍ਰੀ ਸੁਭਾਸ਼ ਚੰਦਰ ਜੀ, ਅਧਿਆਪਕ ਸਟਾਫ਼ ਅਤੇ ਵਿਦਿਆਰਥੀ ਵਿਦਿਆਰਥਣਾਂ ਵੱਲੋਂ ਬੜੇ ਧਿਆਨ ਨਾਲ ਵੇਖਿਆ ਗਿਆ।
ਜਿੱਥੇ ਏਸ ਨਾਟਕ ਨੇ ਦਰਸ਼ਕਾਂ ਨੂੰ ਹਸਾਇਆ,ਰੋਣ ਹੱਕੇ ਕੀਤਾ ਉੱਥੇ ਨਾਟਕ ਦੇ ਵੱਖ-ਵੱਖ ਪਾਤਰ ਨਿਭਾਉਂਦੇ ਰੰਗਕਰਮੀਆ ਨੇ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸਭ ਨੂੰ ਸੋਚਣ ਤੇ ਮਜਬੂਰ ਵੀ ਕੀਤਾ ਕਿ ਸਾਡੇ ਆਪਣੇ ਆਪ ਪ੍ਰਤੀ ਸਾਡੇ ਪਰਿਵਾਰਾਂ ਅਤੇ ਸਮਾਜ਼ ਪ੍ਰਤੀ ਬਣਦੇ ਫਰਜ਼ ਵੀ ਨਿਭਾਉਣੇ ਚਾਹੀਦੇ ਹਨ।
ਨਾਟਕ ਉਪਰੰਤ ਪ੍ਰਿੰਸੀਪਲ ਸ਼੍ਰੀ ਸੁਭਾਸ਼ ਚੰਦਰ ਜੀ ਨੇ ਆਪਣੇ ਭਾਸ਼ਣ ਵਿੱਚ ਨਾਟਕ ਟੀਮ ਦੇ ਰੰਗਕਰਮੀਆਂ ਦੀ ਏਸ ਖੂਬਸੂਰਤ ਪੇਸ਼ਕਾਰੀ ਤੋਂ ਖੁਸ਼ ਹੁੰਦੇ ਹੋਏ ਕਿਹਾ ਕਿ ਇਹ ਬਹੁਤ ਨੇਕ ਕਾਰਜ ਕੀਤਾ ਜਾਂ ਰਿਹਾ ਹੈ ਜਿੱਥੇ ਅੱਜ ਸਮਾਜ਼ ਵਿਚਲੇ ਭੈੜੀ ਮਾਨਸਿਕਤਾ ਵਾਲੇ ਲੋਕ ਬੱਚਿਆਂ ਨੂੰ ਛੋਟੇ ਨਸ਼ਿਆਂ ਤੇ ਲਗਾ ਰਹੇ ਹਨ ਉੱਥੇ ਏਸ ਟੀਮ ਦੇ ਨੌਜਵਾਨ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਕਰਕੇ ਆਪਣਾਂ ਬਹੁਮੁੱਲਾ ਯੋਗਦਾਨ ਪਾ ਰਹੇ ਹਨ।ਸਾਨੂੰ ਸਭ ਨੂੰ ਏਸ ਟੀਮ ਦੇ ਕਲਾਕਾਰਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਅਜਿਹੇ ਨਾਟਕਾਂ ਦੀਆਂ ਵੱਧ ਤੋਂ ਵੱਧ ਪੇਸ਼ਕਾਰੀਆਂ ਹਰ ਸਕੂਲ ਨੂੰ ਕਰਵਾਉਣੀਆਂ ਚਾਹੀਦੀਆਂ ਹਨ।
ਉਹਨਾਂ ਕਿਹਾ ਕਿ ਇਹ ਕਲਾਕਾਰ ਜਿੱਥੇ ਪੰਜਾਬੀ ਅਤੇ ਹਿੰਦੀ ਫ਼ਿਲਮ ਜਗਤ ਦੀਆਂ ਵੱਡੀਆਂ ਫ਼ਿਲਮਾਂ ਵਿੱਚ ਅਹਿਮ ਰੋਲ ਨਿਭਾ ਰਹੇ ਨੇ ਉੱਥੇ ਜ਼ਮੀਨੀ ਪੱਧਰ ਤੇ ਆਮ ਲੋਕਾਂ ਲਈ ਰੰਗਮੰਚ ਦੇ ਪਸਾਰੇ ਲਈ ਵੀ ਯਤਨਸ਼ੀਲ ਹਨ।ਨਾਟਕ ਬਹੁਤ ਜਗ੍ਹਾ ਭਾਵੁਕ ਕਰਦਾ ਹੈ ਕਿਉਂਕਿ ਨਾਟਕ ਵਿਚਲੇ ਸੀਨ ਆਮ ਜਨਜੀਵਨ ਨਾਲ ਸਬੰਧਿਤ ਹਨ ਤਾਂ ਇਹ ਨਾਟਕ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫ਼ਲ ਰਹਿੰਦਾ ਹੈ।
ਨਾਟਕ ਉਪਰੰਤ ਪ੍ਰਿੰਸੀਪਲ ਸਾਹਿਬ ਸਮੂਹ ਅਧਿਆਪਕ ਸਟਾਫ਼ ਵੱਲੋਂ ਰੰਗਮੰਚ ਦੇ ਦੋਵੇਂ ਰੰਗਕਰਮੀਆ ਨੂੰ ਸਨਮਾਨਿਤ ਕੀਤਾ ਗਿਆ।
ਨਾਟਕ ਡਾਇਰੈਕਟਰ ਸੁਖਦੇਵ ਲੱਧੜ ਨੇ ਦੱਸਿਆ ਕਿ ਟੀਮ ਜੈ ਹੋ ਰੰਗਮੰਚ,ਨਿਹਾਲ ਸਿੰਘ ਵਾਲਾ ਹਰ ਸੰਭਵ ਯਤਨ ਕਰਦੀ ਹੈ ਕਿ ਵੱਧ ਤੋਂ ਵੱਧ ਜ਼ਮੀਨੀ ਪੱਧਰ ਤੇ ਜਾਂ ਕੇ ਰੰਗਮੰਚ ਲਈ ਪੇਸ਼ਕਾਰੀਆਂ ਕੀਤੀਆਂ ਜਾਣ।ਉਹਨਾਂ ਕਿਹਾ ਕਿ ਜੇ ਆਪਾਂ ਅੱਖਾਂ ਬੰਦ ਕਰਕੇ ਵੇਖਦੇ ਹਾਂ ਤਾਂ ਸਾਨੂੰ ਸਭ ਕੁਝ ਠੀਕ ਲੱਗਦਾ ਪਰ ਅੱਖਾਂ ਖੋਲ੍ਹ ਕੇ ਆਪਣੇ ਆਲੇ ਦੁਆਲੇ ਪਿੰਡਾਂ ਸ਼ਹਿਰਾਂ ਸਕੂਲਾਂ ਕਾਲਜਾਂ ਵਿੱਚ ਦੇਖੀਏ ਤਾਂ ਬਹੁਤ ਕੁਝ ਹੈ ਜਿਸਨੂੰ ਬਦਲਣ ਦੀ ਲੋੜ ਹੈ।
ਅੱਜ ਸਾਨੂੰ ਆਪਣੇ ਬੱਚਿਆਂ ਨੂੰ ਸਮਾਜ਼ ਵਿੱਚ ਚੱਲਦੀ ਤੱਤੀ ਹਵਾ ਨਸ਼ੇ ਤੋਂ ਬਚਾਉਣ ਦੀ ਲੋੜ ਹੈ ਅਤੇ ਬੱਚਿਆਂ ਨੂੰ ਜਾਗਰੂਕ ਕਰਦੀਆਂ ਗਤੀਵਿਧੀਆਂ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਜੋ ਸੋਹਣੇ ਸਮਾਜ਼ ਦੀ ਸਿਰਜਣਾ ਹੋ ਸਕੇ ਅਤੇ ਆਪਾਂ ਸਾਰੇ ਬਿਨਾਂ ਡਰ ਭੈਅ ਵਾਲੀ ਜ਼ਿੰਦਗੀ ਜਿਉਂ ਸਕੀਏ।ਹਰ ਇਨਸਾਨ ਨੂੰ ਸਮਾਜ਼ ਦੀ ਬਿਹਤਰੀ ਲਈ ਯਤਨ ਕਰਨੇ ਚਾਹੀਦੇ ਹਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News