–ਮੰਡੀ ਨਿਹਾਲ ਸਿੰਘ ਵਾਲਾ ਦੇ ਦੁਕਾਨਦਾਰਾਂ, ਵਪਾਰੀਆਂ ਅਤੇ ਉਧਯੋਗਪਤੀਆਂ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਲੜ੍ਹਾਈ ਲੜ੍ਹਾਗੇ : ਰਾਜਵਿੰਦਰ ਸਿੰਘ
ਟਾਈਮਜ਼ ਆਫ਼ ਪੰਜਾਬ ਬਿਊਰੋ
ਸੁਖਮੰਦਰ ਹਿੰਮਤਪੁਰੀ/ਜਗਵੀਰ ਅਜ਼ਾਦ
ਮੋਗਾ/ਨਿਹਾਲ ਸਿੰਘ ਵਾਲਾ,30 ਮਈ – ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਮਾਨਯੋਗ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅੰਦਰ ਕਨੂੰਨ ਵਿਵਸਥਾ ਦਾ ਉੱਚੇਚੇ ਤੌਰ ਤੇ ਧਿਆਨ ਰੱਖਿਆ ਸੀ ਜਿਸ ਨਾਲ ਸੂਬੇ ਵਿਚ ਅਮਨ ਸ਼ਾਂਤੀ ਕਾਇਮ ਰੱਖੀ ਗਈ. ਜਿਸਦਾ ਸਿੱਧਾ ਲਾਭ ਇਥੇ ਵੱਸਦੇ ਦੁਕਾਨਦਾਰਾਂ, ਵਪਾਰੀਆਂ ਅਤੇ ਉਧਯੋਗਪਤੀਆਂ ਨੂੰ ਹੋਇਆ. ਅੱਜ ਪੰਜਾਬ ਵਿਚ ਅਮਨ ਕਨੂੰਨ ਦੀ ਵਿਵਸਥਾ ਪੂਰੀ ਤਰਾਂ ਖਰਾਬ ਹੋ ਚੁੱਕੀ ਹੈ, ਗੈਂਗਸਟਵਾਦ ਅਤੇ ਆਏ ਦਿਨ ਫਿਰੋਤੀਆਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਵਰਗ ਡਰ ਅਤੇ ਸਹਿਮ ਮਹੌਲ ਵਿਚ ਜੀਣ ਲਈ ਮਜ਼ਬੂਰ ਹੋ ਚੁੱਕਾ ਹੈ. ਇਹ ਵਿਚਾਰ ਰਾਜਵਿੰਦਰ ਸਿੰਘ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ ਗਏ. ਉਹਨਾਂ ਕਿਹਾ ਕਿ ਨਿਹਾਲ ਸਿੰਘ ਵਾਲਾ ਹਲਕੇ ਵਿਚ ਵੀ ਆਏ ਦਿਨ ਇਹਨਾਂ ਵਪਾਰੀਆਂ, ਦੁਕਾਨਦਾਰਾਂ ਅਤੇ ਉਧਯੋਗਪਤੀਆਂ ਤੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ, ਜੋ ਸਰਾਸਰ ਪੰਜਾਬ ਦੀ ਕਨੂੰਨ ਵਿਵਸਥਾ ਦੇ ਵੱਡੇ ਵੱਡੇ ਇਸ਼ਤਿਹਾਰਾਂ ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦਾ ਹੈ. ਇੱਥੋਂ ਦੇ ਵਿਧਾਇਕ ਜੋ ਮੌਜੂਦਾ ਸਰਕਾਰ ਦੇ ਇਸ ਹਲਕੇ ਵਿੱਚੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ ਉਹ ਵੀ ਇਸ ਹਲਕੇ ਵਿੱਚ ਵਿਕਾਸ ਅਤੇ ਕਨੂੰਨ ਵਿਵਸਥਾ ਨੂੰ ਲਾਗੂ ਕਰਵਾਉਣ ਵਿੱਚ ਫੇਲ ਹੋਏ ਹਨ. ਜਿਸਦਾ ਖਮਿਆਜ਼ਾ ਇਥੋਂ ਦੇ ਦੁਕਾਨਦਾਰਾਂ, ਵਪਾਰੀਆਂ ਅਤੇ ਉਧਯੋਗਪਤੀਆਂ ਨੂੰ ਆਏ ਦਿਨ ਫਿਰੋਤੀਆਂ ਦੀਆਂ ਧਮਕੀਆਂ ਦਾ ਸਾਹਮਣਾ ਕਰਕੇ ਭੁਗਤਣਾ ਪੈ ਰਿਹਾ ਹੈ. ਰਾਜਵਿੰਦਰ ਸਿੰਘ ਨੇ ਨਿਹਾਲ ਸਿੰਘ ਦੇ ਵਾਸੀਆਂ ਨੂੰ ਵਿਸ਼ਵਾਸ ਦੀਵਾਉਂਦਿਆ ਕਿਹਾ ਕਿ ਇਸ ਹਲਕੇ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਇੱਕੋ ਇੱਕ ਹੱਲ ਸ਼੍ਰੋਮਣੀ ਅਕਾਲੀ ਦਲ ਨੂੰ ਦੋਬਾਰਾ ਸੱਤਾ ਵਿਚ ਲੈ ਕੇ ਆਉਣਾ ਹੈ. ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਅਮਨ ਕਨੂੰਨ ਦੀ ਵਿਵਸਥਾ ਬਹਾਲ ਕਰਕੇ ਹਰ ਕਿਸੇ ਲਈ ਬਿਨਾਂ ਖੌਫ਼ ਤੋਂ ਕਾਰੋਬਾਰ ਕਰਨ ਨੂੰ ਯਕੀਨੀ ਬਣਾਵਾਂਗੇ.
- 0
- 0
- 0
- 0














