Home » ਪੰਜਾਬ » ਐਸ.ਡੀ.ਐਮ ਨਾਭਾ ਵੱਲੋਂ ਡਰੇਨ ਸਫਾਈ ਕਾਰਜਾਂ ਦਾ ਜਾਇਜ਼ਾ ਲਿਆ ਗਿਆ

ਐਸ.ਡੀ.ਐਮ ਨਾਭਾ ਵੱਲੋਂ ਡਰੇਨ ਸਫਾਈ ਕਾਰਜਾਂ ਦਾ ਜਾਇਜ਼ਾ ਲਿਆ ਗਿਆ

Facebook
X
WhatsApp
Email

–ਮਾਨਸੂਨ ਦੇ ਪੀਕ ‘ਤੇ ਪੁੱਜਣ ਤੋਂ ਪਹਿਲਾਂ ਸਫਾਈ ਕਾਰਜ ਪੂਰਾ ਕਰਨ ਦੀ ਹਦਾਇਤ ਜਾਰੀ ਕੀਤੀ

ਟੀ ਕੇ ਸ਼ਰਮਾ 

ਨਾਭਾ, 10 ਜੁਲਾਈ –ਮਾਨਸੂਨ ਕਾਰਨ ਹੜਾਂ ਦੀ ਸਥਿਤੀ ਦੇ ਅਗਾਉ ਪ੍ਰਬੰਧਾਂ ਵਜੋਂ ਜਲ ਸਰੋਤ ਵਿਭਾਗ ਵੱਲੋਂ ਵਿਭਾਗੀ ਮਸ਼ੀਨਰੀ ਨਾਭਾ ਡਰੇਨ, ਸਰਹੰਦ ਚੋਂਅ ਅਤੇ ਭੋੜੇ ਸਾਈਫਨ ਦੀ ਡੀਸਿਲਟਿੰਗ ਦਾ ਕੰਮ ਕਰਵਾਇਆ ਜਾ ਰਿਹਾ ਹੈ। ਐਸ.ਡੀ.ਐਮ ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਵੱਲੋਂ ਡਰੇਨੇਜ ਵਿਭਾਗ ਵੱਲੋਂ ਕਰਵਾਏ ਜਾ ਰਹੇ ਉਕਤ ਪ੍ਰਸ਼ਾਸਨਿਕ ਕੰਮਾਂ ਦਾ ਜਾਇਜ਼ਾ ਲਿਆ ਗਿਆ। ਐਸ.ਡੀ.ਐਮ ਨਾਭਾ ਅਰਵਿੰਦਰ ਸਿੰਘ ਸੋਮਲ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਉਪ ਮੰਡਲ ਨਾਭਾ ਦੇ ਅਧਿਕਾਰ ਖੇਤਰ ਅਧੀਨ ਪੈਂਦੀਆਂ ਡਰੇਨਾਂ ਦੀ ਸਫਾਈ ‘ਤੇ ਚੱਲ ਰਹੇ ਕੰਮਾਂ ਦੀ ਨਿੱਜੀ ਪੱਧਰ ‘ਤੇ ਚੈਕਿੰਗ ਕਰਕੇ ਕੰਮ ਦੇ ਤਰੀਕੇ ਅਤੇ ਵਰਤੀ ਜਾ ਰਹੀ ਕਾਰਜਸ਼ੈਲੀ ਦਾ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਆਦੇਸ਼ਾਂ ਅਨੁਸਾਰ ਆਮ ਲੋਕਾਂ ਦੀ ਸੁਰੱਖਿਆ ਲਈ ਡ੍ਰੇਨੇਜ ਦੀ ਸਫਾਈ ਅਤੇ ਰੱਖ ਰਖਾਵ ਦੇ ਪ੍ਰਬੰਧਾ ਬਾਰੇ ਅਧਿਕਾਰੀਆ ਤੋਂ ਜਾਣਕਾਰੀ ਲਈ ਗਈ। ਇਸ ਮੌਕੇ ਉਹਨਾਂ ਡਰੇਨੇਜ ਵਿਭਾਗ ਦੇ ਹਾਜ਼ਰੀਨ ਅਧਿਕਾਰੀਆ ਨੂੰ ਬਰਸਾਤੀ ਸੀਜਨ ਦੇ ਪੀਕ ‘ਤੇ ਪੁੱਜਣ ਤੋਂ ਪਹਿਲਾਂ ਉਕਤ ਕੰਮਾਂ ਨੂੰ ਜਲਦ ਮੁਕੰਮਲ ਕਰਾਉਣ ਹਿੱਤ ਅਤੇ ਭਾਰੀ ਬਰਸਾਤ ਦੀ ਸੂਰਤ ਵਿੱਚ ਨੇੜੇ ਦੇ ਇਲਾਕਾ ਨਿਵਾਸੀਆਂ ਨੂੰ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਉਣ ਦੀ ਹਦਾਇਤ ਵੀ ਕੀਤੀ। ਉਹਨਾਂ ਦੱਸਿਆ ਕਿ ਨਾਭਾ ਡਰੇਨ ਅਤੇ ਸਰਹੰਦ ਚੋਅ ਦੀ ਸਫਾਈ ਅਤੇ ਭੋੜੇ ਸਾਈਫਨ ਦੀ ਡੀਸਲਟਿੰਗ ਸੰਬੰਧੀ ਉਹਨਾਂ ਨੂੰ ਵੱਖ-ਵੱਖ ਪਿੰਡਾਂ ਪਾਸੋਂ ਮੰਗ ਪੱਤਰ ਪ੍ਰਾਪਤ ਹੋਏ ਸਨ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਭੋੜੇ ਸਾਈਫਨ ਦੀ ਡੀਸਿਲਟਿੰਗ ਭਾਦਸੋ ਵਿਖੇ ਚੱਲ ਰਹੇ ਸਰਹੰਦ ਝੋਲ ਦੀ ਸਫਾਈ ਦਾ ਜਾਇਜਾ ਵੀ ਲਿਆ ਗਿਆ ਹੈ। ਉਪਰੋਕਤ ਕੰਮਾਂ ਦੀ ਸ਼ੁਰੂਆਤ ਲਈ ਇਲਾਕਾ ਨਿਵਾਸੀਆ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories