— ਤਲਾਕਸ਼ੁਦਾ ਨੂੰਹ ਨੇ ਹੀ ਕਰਵਾਈ ਸੋਹਰੇ ਦੇ ਕਲੀਨਿਕ ਵਿੱਚ ਲੁੱਟ, ਪੰਜ ਮੁਲਜ਼ਮ ਕਾਬੂ, ਚਾਰ ਦੀ ਭਾਲ ਜਾਰੀ
ਜਸਵੰਤ ਰਾਏ
ਜਗਰਾਓਂ, 27 ਜੁਲਾਈ- ਤਿੰਨ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਅਗਵਾੜ ਲਧਾਈ ਬਣੇ ਇੱਕ ਨਿੱਜੀ ਡਾਕਟਰ ਦੇ ਕਲੀਨਿਕ ’ਤੇ ਮਰੀਜ਼ ਬਣਕੇ ਆਏ ਲੁਟੇਰਿਆਂ ਵੱਲੋਂ ਡਾਕਟਰ ਦੀ ਲੁੱਟ ਕਰਨ ਦੇ ਮਾਮਲੇ ’ਚ ਜਗਰਾਓਂ ਪੁਲਿਸ ਵੱਲੋਂ ਵਾਰਦਾਤ ’ਚ ਸ਼ਾਮਲ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਦਕਿ ਚਾਰ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਇਸ ਸਬੰਧੀ ਐਸਐਸਪੀ ਦਫ਼ਤਰ ਵਿਖੇ ਰੱਖੀ ਪੈ੍ਰੱਸ ਵਾਰਤਾ ਦੋਰਾਨ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾ. ਅੰਕੁਰ ਗੁਪਤਾ ਸਮੇਤ ਹੋਰ ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਚੌਪੜਾ ਹਸਪਤਾਲ ਦੇ ਡਾਕਟਰ ਵਿਜੇ ਕੁਮਾਰ ਚੋਪੜਾ ਵਾਸੀ ਅਗਵਾੜ ਲਧਾਈ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਇੱਕ ਲੜਕੀ ਅਤੇ 05 ਨਾ-ਮਾਲੂਮ ਵਿਅਕਤੀ ਹਸਪਤਾਲ ਅੰਦਰ ਆਏ, ਜਿਹਨਾਂ ਵਿੱਚੋ ਇੱਕ ਨੇ ਦੱਸਿਆਂ ਕਿ ਉਸਦੀ ਤਬੀਅਤ ਜਿਆਦਾ ਖਰਾਬ ਹੈ। ਜਿਸ ਦੇ ਮੁਦਈ ਮੁਕੱਦਮਾਂ ਵੱਲੋਂ ਗੁਲੂਕੋਜ਼ ਬੋਤਲ ਲਗਾ ਦਿੱਤੀ ਅਤੇ ਦੂਸਰੇ ਵਿਅਕਤੀ ਨੇ ਉਸਨੂੰ ਫੜ੍ਹ ਕੇ ਉਸ ਦਾ ਮੂੰਹ ਘੁੱਟ ਦਿੱਤਾ ਅਤੇ ਪਿਛਲੇ ਕਮਰੇ ਵਿੱਚ ਲੈ ਗਏ, ਦੋ ਵਿਅਕਤੀਆਂ ਨੇ ਟੇਬਲ ਦੇ ਦਰਾਜ ਵਿੱਚ ਡੇਢ ਲੱਖ ਅਤੇ ਇੱਕ ਵਿਅਕਤੀ ਨੇ ਮੁਦੱਈ ਦੀ ਜੇਬ ਵਿੱਚ 25000/-ਕੱਢ ਲਏ, ਹੱਥ ਵਿੱਚ ਪਾਈ ਸੋਨੇ ਦੀ ਮੁੰਦਰੀ ਲਾਹ ਲਈ ਅਤੇ ਇੱਕ ਮੋਬਾਇਲ ਮਾਰਕਾ ਸੈਮਸੰਗ ਲੈ ਗਏ।
ਪੁਲਿਸ ਅਨੁਸਾਰ ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਕੱਦਮੇ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਜਿਹਨਾਂ ਵੱਲੋਂ ਤਕਨੀਕੀ ਸਾਧਨਾ ਦੀ ਮੱਦਦ ਨਾਲ ਦੌਰਾਨੇ ਤਫਤੀਸ਼ ਉੱਕਤ ਮੁਕੱਦਮੇ ਦੇ ਮੁਲਜ਼ਮ ਬਲਵੰਤ ਸਿੰਘ, ਪਵਨਪ੍ਰੀਤ ਕੌਰ ਉਰਫ ਕਿਰਨ, ਬੇਅੰਤ ਕੌਰ ਪਤਨੀ ਬਲਵੰਤ ਸਿੰਘ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਲੀਲ੍ਹਾਂ ਮੇਘ ਸਿੰਘ ਅਤੇ ਰਾਹੁਲ ਵਾਸੀ ਸਿੱਧਵਾਂ ਬੇਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤੀ ਮਹਿੰਦਰਾ ਗੱਡੀ ਵੀ ਬਰਾਮਦ ਕੀਤੀ ਗਈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਹਨਾਂ ਪਾਸੋਂ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।
ਐਸਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਡਾਕਟਰ ਵਿਜੇ ਚੋਪੜਾ ਦੇ ਕਲੀਨਿਕ ਵਿੱਚ ਹੋਈ ਇਸ ਲੁੱਟ ਦੀ ਸਾਜ਼ਿਸ਼ ਵਿੱਚ ਉਨ੍ਹਾਂ ਦੀ ਤਲਾਕਸ਼ੁਦਾ ਨੂੰਹ ਵੀ ਕਥਿਤ ਤੌਰ ’ਤੇ ਸ਼ਾਮਲ ਸੀ।
ਪੁਲਿਸ ਮੁਤਾਬਕ ਉਸ ਨੇ ਲੁਟੇਰਿਆਂ ਨੂੰ ਘਰ ਅਤੇ ਕਲੀਨਿਕ ਨਾਲ ਸਬੰਧਤ ਅੰਦਰੂਨੀ ਜਾਣਕਾਰੀ ਦਿੱਤੀ, ਜਿਸ ਦੇ ਆਧਾਰ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਚਾਰ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੁੱਟੀ ਗਈ ਨਕਦੀ ਅਤੇ ਹੋਰ ਸਮਾਨ ਦੀ ਬਰਾਮਦਗੀ ਕੀਤੀ ਜਾਵੇਗੀ। ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
- 0
- 0
- 0
- 0














