Home » ਪੰਜਾਬ » ਜਿਲਾ ਭਾਜਪਾ ਲੀਗਲ ਸੈਲ ਨੇ ਐਡਵੋਕੇਟ ਅਨਮੋਲ ਲੋਚਮ ਦੀ ਅਗਵਾਈ ‘ਚ ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਨੂੰ ਸਨਮਾਨਿਤ ਕੀਤਾ

ਜਿਲਾ ਭਾਜਪਾ ਲੀਗਲ ਸੈਲ ਨੇ ਐਡਵੋਕੇਟ ਅਨਮੋਲ ਲੋਚਮ ਦੀ ਅਗਵਾਈ ‘ਚ ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਨੂੰ ਸਨਮਾਨਿਤ ਕੀਤਾ

Facebook
X
WhatsApp
Email

–ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਨੇ ਪੰਜਵੀਂ ਵਾਰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਮੈਂਬਰ ਬਣ ਇਤਿਹਾਸ ਰਚਿਆ : ਐਡਵੋਕੇਟ ਲੋਚਮ

ਪਟਿਆਲਾ 2 ਮਈ (ਟੀ. ਕੇ. ਸ਼ਰਮਾ)-ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਚੋਣਾਂ ਵਿੱਚ ਪੰਜਵੀਂ ਵਾਰ ਜਿੱਤ ਹਾਸਲ ਕਰਕੇ ਸੀਨੀਅਰ ਐਡਵੋਕੇਟ ਰਕੇਸ਼ ਗੁਪਤਾ ਨੇ ਇਤਿਹਾਸ ਰਚ ਦਿੱਤਾ ਹੈ। ਇਹ ਵਿਚਾਰ ਭਾਜਪਾ ਦੇ ਲੀਗਲ ਸੈਲ ਇੰਚਾਰਜ ਐਡਵੋਕੇਟ ਅਨਮੋਲ ਲੋਚਮ ਨੇ ਪਟਿਆਲਾ ਦੇ ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਨੂੰ ਸੀਨੀਅਰ ਐਡਵੋਕੇਟ ਟੀ. ਕੇ. ਸ਼ਰਮਾ ਦੀ ਹਾਜ਼ਰੀ ਵਿੱਚ ਸਨਮਾਨਿਤ ਕਰਦਿਆਂ ਕਿਹਾ ਕਿ ਐਡਵੋਕੇਟ ਰਾਕੇਸ਼ ਗੁਪਤਾ ਪਟਿਆਲਾ ਬਾਰ ਤੋਂ ਅਜਿਹੇ ਇਕਲੌਤੇ ਜੇਤੂ ਉਮੀਦਵਾਰ ਹੋ ਨਿੱਤਰੇ ਹਨ ਜੋ ਕਿ ਆਗਾਮੀ ਸਮੇਂ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਵਿੱਚ ਜਿਲ੍ਹਾ ਪਟਿਆਲਾ ਦੀ ਨੁਮਾਇੰਦਗੀ ਕਰਨਗੇ। ਦੱਸਣਯੋਗ ਹੈ ਕਿ ਰਾਕੇਸ਼ ਗੁਪਤਾ ਦੀ ਬੇਮਿਸਾਲ ਜਿੱਤ ਨਾਲ ਜ਼ਿਲ੍ਹਾ ਪਟਿਆਲਾ ਦੇ ਵਕੀਲ ਭਾਈਚਾਰੇ ਨੂੰ ਵੱਡਾ ਹੰਭਲਾ ਮਿਲਿਆ ਹੈ ਜਿਨਾਂ ਨੂੰ ਭਵਿੱਖ ਵਿੱਚ ਬਾਰ ਕੌਂਸਲ ਚੰਡੀਗੜ ਨਾਲ ਸੰਬੰਧਤ ਕੰਮਕਾਰ ਅਤੇ ਹੋਰ ਲੋੜੀਂਦੀ ਜਰੂਰਤਾਂ ਵਿੱਚ ਸੁਖਾਲਾਪਨ ਮਹਿਸੂਸ ਹੋਵੇਗਾ। ਰਾਕੇਸ਼ ਗੁਪਤਾ ਮੌਜੂਦਾ ਸਮੇਂ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਵੀ ਹਨ ਜੋ ਕਿ ਬੀਤੇ ਸਮੇਂ ਵਿੱਚ 6 ਵਾਰੀ ਪਟਿਆਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜ ਵਾਰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਰਹਿ ਚੁੱਕੇ ਹਨ।

    Read More  →     ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ‘ਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੀ ਸੁਰੱਖਿਆ ‘ਤੇ ਚਿੰਤਾ

ਐਡਵੋਕੇਟ ਅਨਮੋਲ ਲੋਚਮ ਨੇ ਦੱਸਿਆ ਕਿ ਜ਼ਿਲਾ ਪਟਿਆਲਾ ਵਿਖੇ ਸ੍ਰੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੀ ਸਥਾਪਨਾ ਅਤੇ ਜਿਲ੍ਹਾ ਕਚਹਿਰੀਆਂ ਵਿੱਚ ਵਕੀਲ ਭਾਈਚਾਰੇ ਲਈ ਚੈਂਬਰਾ ਦੇ ਨਿਰਮਾਣ ਜਿਹੀਆਂ ਸ਼ਲਾਘਾਯੋਗ ਸੇਵਾਵਾਂ ਐਡਵੋਕੇਟ ਰਾਕੇਸ਼ ਗੁਪਤਾ ਦੇ ਹਿੱਸੇ ਹੀ ਆਈਆਂ ਹਨ। ਸਪੱਸ਼ਟ ਨਜ਼ਰ ਆਉਂਦਾ ਹੈ ਕਿ ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਦੀ ਜਿੱਤ ਪੂਰੇ ਪਟਿਆਲਾ ਦੇ ਵਕੀਲ ਭਾਈਚਾਰੇ ਦੀ ਆਪਣੀ ਜਿੱਤ ਹੈ। ਨਵੇਂ ਬਣ ਰਹੇ ਵਕੀਲਾਂ ਦਾ ਉਚਿਤ ਮਾਰਗਦਰਸ਼ਨ ਅਤੇ ਲੋੜੀਂਦਾ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਵਾਰ ਦੀਆਂ ਬਾਰ ਕੌਂਸਲ ਚੋਣਾਂ ਪਟਿਆਲਾ ਤੋਂ ਰਕੇਸ਼ ਗੁਪਤਾ ਸਮੇਤ ਤਿੰਨ ਵਕੀਲਾਂ ਨੇ ਲੜੀਆਂ ਸਨ ਜਿਨਾਂ ਵਿੱਚੋਂ ਰਾਕੇਸ਼ ਗੁਪਤਾ ਨੇ ਬਾਰ ਕੌਂਸਲ ਚੰਡੀਗੜ ਦੀ ਲੋੜੀਂਦੀਆਂ ਵੋਟਾਂ ਹਾਸਲ ਕਰਕੇ ਸੂਬੇ ਨਾਲ ਜਿਲ੍ਹਾ ਪਟਿਆਲਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਉਨਾਂ ਨਾਲ ਸੀਨੀਅਰ ਐਡਵੋਕੇਟ ਟੀ. ਕੇ. ਸ਼ਰਮਾ, ਗਗਨਦੀਪ ਸਿੰਘ, ਵਿਸ਼ਾਲ ਡੋਗਰਾ ਅਤੇ ਮਨਿੰਦਰ ਸਿੰਘ ਵੀ ਮੌਜੂਦ ਰਹੇ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News