Home » ਪੰਜਾਬ » ਡਿਪਟੀ ਕਮਿਸ਼ਨਰ ਨੇ ਲੁਧਿਆਣਾ ਜ਼ਿਲ੍ਹੇ ‘ਚ 100 ਫ਼ੀਸਦ ਡਿਜੀਟਲਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੇ ਬੀ.ਐੱਲ.ਓਜ਼ ਦਾ ਕੀਤਾ ਸਨਮਾਨ

ਡਿਪਟੀ ਕਮਿਸ਼ਨਰ ਨੇ ਲੁਧਿਆਣਾ ਜ਼ਿਲ੍ਹੇ ‘ਚ 100 ਫ਼ੀਸਦ ਡਿਜੀਟਲਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੇ ਬੀ.ਐੱਲ.ਓਜ਼ ਦਾ ਕੀਤਾ ਸਨਮਾਨ

Facebook
X
WhatsApp
Email
–ਸਪੈਸ਼ਲ ਇੰਟੈਸਿਵ ਰਿਵੀਜਨ-2026 ਦੇ ਅਗਲੇਰੇ ਟੀਚਿਆਂ ਨੂੰ ਵੀ ਬੀ.ਐੱਲ.ਓਜ਼ ਪੂਰੀ ਲਗਨ ਨਾਲ ਪੂਰਾ ਕਰਨ: ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ
ਟਾਈਮਜ਼ ਆਫ਼ ਪੰਜਾਬ ਬਿਊਰੋ
ਲੁਧਿਆਣਾ, 14 ਜੁਲਾਈ:– ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜਨ-2026 ਨੂੰ ਮੁੱਖ ਰੱਖਦੇ ਹੋਏ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ ਤਹਿਤ ਮਿਤੀ 25.06.2026 ਤੋਂ ਮਿਤੀ 24.07.2026 ਤੱਕ ਬੀ.ਐੱਲ.ਓਜ਼ ਵੱਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਦੌਰਾਨ ਵੋਟਰਾਂ ਨੂੰ ਗਣਨਾ ਫ਼ਰਮਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਪਾਸੋਂ ਭਰੇ ਹੋਏ ਫਾਰਮ ਇਕੱਤਰ ਕਰਕੇ ਬੀ.ਐੱਲ.ਓ., ਐੱਪ ਵਿੱਚ ਡੀਜੀਟਾਈਜ਼ ਕੀਤੇ ਜਾ ਰਹੇ ਹਨ।
ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਪਾਸੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਹਿੱਤ ਗਣਨਾ ਫਾਰਮ ਦੀ 100 ਫ਼ੀਸਦ ਡੀਜੀਟਲਾਈਜ਼ੇਸ਼ਨ ਦਾ ਟੀਚਾ ਸਭ ਤੋਂ ਪਹਿਲਾ ਪੂਰਾ ਕਰਨ ਵਾਲੇ ਬੀ.ਐੱਲ.ਓਜ਼ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਲੁਧਿਆਣਾ ਹਿਮਾਂਸ਼ੂ ਜੈਨ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਜ਼ਿਲ੍ਹਾ ਪੱਧਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਵਿਧਾਨ ਸਭਾ ਚੋਣ ਹਲਕਾ 57-ਖੰਨਾ ਦੇ ਬੂਥ ਨੰਬਰ 43 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਹਰਚਰਨ ਸਿੰਘ, ਬੂਥ ਨੰਬਰ 191 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਮੋਹਨ ਸਿੰਘ, ਹਲਕਾ 58-ਸਮਰਾਲਾ ਦੇ ਬੂਥ ਨੰਬਰ 107 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਬੇਅੰਤ ਸਿੰਘ, ਬੂਥ ਨੰਬਰ 109 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਵੀਰਵਰਿੰਦਰ ਸਿੰਘ, ਬੂਥ ਨੰਬਰ 124 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਅਮਨਪ੍ਰੀਤ ਸਿੰਘ, ਬੂਥ ਨੰਬਰ 125 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀਮਤੀ ਕੁਲਵੀਰ ਕੌਰ, ਬੂਥ ਨੰਬਰ 129 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀਮਤੀ ਮਨਪ੍ਰੀਤ ਕੌਰ, ਬੂਥ ਨੰਬਰ 183 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਬਲਜੀਤ ਸਿੰਘ, ਹਲਕਾ 59-ਸਾਹਨੇਵਾਲ ਦੇ ਬੂਥ ਨੰਬਰ 171 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਜੰਟਾ ਸਿੰਘ, ਹਲਕਾ 60-ਲੁਧਿਆਣਾ ਪੂਰਬੀ ਦੇ ਬੂਥ ਨੰਬਰ 216 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਮੰਜੁਲ ਗੁਪਤਾ, ਹਲਕਾ 66-ਗਿੱਲ ਦੇ ਬੂਥ ਨੰਬਰ 60 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਜਸਵੰਤ ਸਿੰਘ, ਬੂਥ ਨੰਬਰ 68 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਕੁਲਦੀਪ ਸਿੰਘ, ਬੂਥ ਨੰਬਰ 94 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਲਖਵੀਰ ਸਿੰਘ ਖੱਟੜਾ, ਹਲਕਾ 68-ਦਾਖਾ ਦੇ ਬੂਥ ਦੇ ਬੂਥ ਨੰਬਰ 119 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਗੁਰਦੀਪ ਸਿੰਘ ਅਤੇ ਹਲਕਾ 70-ਜਗਰਾਉ ਦੇ ਬੂਥ ਨੰਬਰ 92 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਹਰਪ੍ਰੀਤ ਸਿੰਘ ਅਤੇ ਬੂਥ ਨੰਬਰ 169 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਕੁਲਦੀਪ ਸਿੰਘ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਲੁਧਿਆਣਾ ਵਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਅਤੇ ਇਨ੍ਹਾਂ ਜੇਤੂ ਬੀ.ਐੱਲ.ਓਜ਼ ਨੂੰ ਸਪੈਸ਼ਲ ਇੰਟੈਸਿਵ ਰਿਵੀਜਨ-2026 ਦੇ ਅਗਲੇਰੇ ਟੀਚਿਆਂ ਵਿੱਚ ਵੀ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਚੋਣ ਤਹਿਸੀਲਦਾਰ ਲੁਧਿਆਣਾ ਸ੍ਰੀ ਰਾਜਨ ਢੱਲ, ਸਮੂਹ ਜੇਤੂ ਬੀ.ਐੱਲ.ਓਜ਼ ਤੋਂ ਇਲਾਵਾ ਜ਼ਿਲ੍ਹਾ ਚੋਣ ਦਫਤਰ ਦਾ ਚੋਣ ਸਟਾਫ ਹਾਜ਼ਰ ਸੀ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories