— ਪਰਿਵਾਰਿਕ ਮੈਂਬਰਾਂ ਨੇ ਜਿੱਥੇ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕੀਤੀ ਉਥੇ ਡੇਰਾ ਪ੍ਰੇਮੀਆਂ ਦਾ ਧੰਨਵਾਦ ਵੀ ਕੀਤਾ।
ਜਸਵੰਤ ਰਾਏ
ਮਾਣੂੰਕੇ, 20 ਜੁਲਾਈ- ਇੱਕ ਮਹੀਨੇ ਤੋਂ ਪਰਿਵਾਰ ਨਾਲੋਂ ਵਿਛੜੀ ਗੀਤਾ ਦੇਵੀ ਨਾਂਅ ਦੀ ਔਰਤ ਨੂੰ ਹਠੂਰ ਦੀ ਸਾਧ ਸੰਗਤ ਵੱਲੋਂ ਪਰਿਵਾਰ ਨਾਲ ਮਿਲਾਕੇ ਮਾਨਵਤਾ ਭਲਾਈ ਦਾ ਮਹਾਨ ਕਾਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਣੂੰਕੇ ‘ਚ ਪੈਂਦੇ ਪਿੰਡ ਹਠੂਰ ਦੇ 15 ਮੈਂਬਰ ਪ੍ਰੇਮੀ ਕਪੂਰ ਸਿੰਘ ਇੰਸਾਂ, ਪ੍ਰੀਤਮ ਸਿੰਘ ਇੰਸਾਂ, ਕ੍ਰਿਸ਼ਨ ਇੰਸਾਂ, ਪ੍ਰੇਮੀ ਤਰਸੇਮ ਲਾਲ, ਪ੍ਰੇਮੀ ਸੇਵਕ ਹਰਜਿੰਦਰ ਸਿੰਘ ਇੰਸਾਂ ਅਤੇ ਨਮਰ ਸੇਵਾਦਾਰ ਰਾਜਿੰਦਰ ਪਾਲ ਇੰਸਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਹਨਾਂ ਦੇ ਪਿੰਡ ਵਿੱਚ ਇੱਕ ਪ੍ਰੇਸ਼ਾਨ ਔਰਤ ਮੰਦੇ ਹਾਲਾਤਾਂ ਵਿੱਚ ਮਿਲੀ ਸੀ, ਜਿਸ ਦੀ ਉਹਨਾਂ ਨੇ ਪਹਿਲਾਂ ਤਾਂ ਭੈਣਾਂ ਨੂੰ ਬੁਲਾਕੇ ਉਸ ਦੀ ਸਾਂਭ ਸੰਭਾਲ ਕੀਤੀ, ਉਸ ਤੋਂ ਬਾਅਦ ਉਸ ਦਾ ਨਾਂਅ ਪਤਾ ਪੁੱਛਣ ‘ਤੇ ਔਰਤ ਨੇ ਆਪਣਾ ਨਾਂਅ ਗੀਤਾ ਦੇਵੀ ਪਤਨੀ ਲੱਲਣ ਕੁਮਾਰ ਹਾਲ ਵਾਸੀ ਆਦਮਪੁਰ ਜਲੰਧਰ ਦੱਸਿਆ।
ਇਸ ਤੋਂ ਬਾਅਦ ਸਾਧ ਸੰਗਤ ਨੇ ਉਸ ਔਰਤ ਨੂੰ ਨਾਲ ਲੈ ਕੇ ਥਾਣਾ ਹਠੂਰ ਵਿਖ਼ੇ ਜਾ ਕੇ ਸੰਪਰਕ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਨੇ ਮਦਦ ਕਰਦਿਆਂ ਪਰਿਵਾਰ ਨਾਲ ਮਿਲਾਉਣ ਤੱਕ ਉਸ ਔਰਤ ਨੂੰ ਦੇਖਭਾਲ ਲਈ ਭੈਣਾਂ ਦੀ ਨਿਗਰਾਨੀ ਹੇਠ ਭੇਜ ਦਿੱਤਾ। ਪ੍ਰਸ਼ਾਸਨ ਦੀ ਮੱਦਦ ਨਾਲ ਜਦ ਅਗਲੀ ਸਵੇਰ ਪਤਾ ਲੱਗਣ ‘ਤੇ ਉਸ ਦਾ ਬੇਟਾ ਪੰਕਜ ਉਸ ਨੂੰ ਲੈਣ ਲਈ ਥਾਣਾ ਹਠੂਰ ਵਿਖ਼ੇ ਪੁੱਜਾ ਤਾਂ ਸਾਧ ਸੰਗਤ ਨੇ ਜ਼ਿੰਮੇਵਾਰ ਭੈਣਾਂ ਭਾਈਆਂ ਦੀ ਹਾਜ਼ਰੀ ਵਿੱਚ ਪ੍ਰਸ਼ਾਸਨ ਦੀ ਮੱਦਦ ਨਾਲ ਗੀਤਾ ਦੇਵੀ ਨਾਂਅ ਦੀ ਉਸ ਔਰਤ ਨੂੰ ਬੇਟੇ ਪੰਕਜ ਨੂੰ ਸੌਂਪ ਦਿੱਤਾ। ਇਸ ਦੌਰਾਨ ਪਰਿਵਾਰ ਵੱਲੋਂ ਤਹਿਦਿਲੋਂ ਪੁਲਿਸ ਪ੍ਰਸ਼ਾਸਨ ਅਤੇ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮਾਨਵਤਾ ਭਲਾਈ ਦੇ ਕਾਰਜ ਲਈ ਪੂਰੇ ਬਲਾਕ ਵਿੱਚ ਡੇਰਾ ਪ੍ਰੇਮੀਆਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
- 0
- 0
- 0
- 0














