Home » ਪੰਜਾਬ » ਨਰੇਗਾ ਕਾਮਿਆਂ ਵੱਲੋ ਕੱਚੇ ਸਫਾਈ ਸੇਵਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ

ਨਰੇਗਾ ਕਾਮਿਆਂ ਵੱਲੋ ਕੱਚੇ ਸਫਾਈ ਸੇਵਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ

Facebook
X
WhatsApp
Email

-ਜਿਸ ਪੱਧਰ ਤੇ ਕੱਚੇ ਸਫਾਈ ਸੇਵਕਾਂ ਨੂੰ ਲੋੜ ਹੋਵੇਗੀ, ਹਰ ਸੰਭਵ ਮਦਦ ਕਰਾਂਗੇ : ਗਦਾਈਆ

ਟੀ. ਕੇ. ਸ਼ਰਮਾ
ਨਾਭਾ, 14 ਮਈ– ਪੰਜਾਬ ਭਰ ਵਿੱਚ ਮਿਉਂਸਪਲ ਕਮੇਟੀਆਂ ਦੇ ਕੱਚੇ ਕਾਮਿਆਂ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ) ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਇਹਨਾਂ ਦੇ ਸੰਘਰਸ਼ ਹਰ ਪੱਖੋਂ ਹਮਾਇਤ ਕਰਦੇ ਹਾਂ। ਇਹ ਕਾਮੇਂ ਜਿਸ ਤਰ੍ਹਾਂ ਵੀ ਸਾਡੀ ਲੋੜ ਮਹਿਸੂਸ ਕਰਨਗੇ, ਅਸੀਂ ਇਹਨਾਂ ਦੀ ਉਸਤੋਂ ਅੱਗੇ ਹੋ ਕੇ ਮਦਦ ਕਰਾਂਗੇ। ਅੱਜ਼ ਮਿਉਂਸਪਲ ਕਮੇਟੀ ਨਾਭਾ ਦੇ ਦਫ਼ਤਰ ਅੱਗੇ ਹੜਤਾਲੀ ਕਾਮਿਆਂ ਦੇ ਟੈਂਟ ਵਿੱਚ ਦਰਸ਼ਨ ਦੇ ਕਰੀਬ ਨਰੇਗਾ ਆਗੂਆਂ ਨੂੰ ਨਾਲ਼ ਲੈ ਕੇ ਉਹਨਾਂ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਤੇ ਉਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਵਿਸ਼ਵ ਵਪਾਰ ਸੰਸਥਾ, ਵਰਲਡ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਵੱਲੋ ਨਿਰਦੇਸ਼ਕ ਨੀਤੀਆਂ ਤੇ ਚੱਲਦਿਆ ਦੇਸ਼ ਦੇ ਹਰ ਅਦਾਰੇ ਵਿੱਚ ਦਰਜ਼ਾਚਾਰ ਕਾਮਿਆਂ ਦੀ ਪੱਕੀ ਭਰਤੀ ਕਰਨ ਦੀ ਜ਼ਰੂਰਤ ਨੂੰ ਖ਼ਤਮ ਕੀਤਾਂ ਹੋਇਆ ਹੈ। ਇਸ ਲਈ ਪੰਜਾਬ ਦੇ ਹਰ ਇੱਕ ਅਦਾਰੇ ਵਿੱਚ ਦਰਜ਼ਾਚਾਰ ਕਾਮਿਆਂ ਨੂੰ ਪੱਕਿਆ ਤੌਰ ‘ਤੇ ਭਰਤੀ ਨਹੀਂ ਕੀਤਾ ਜਾਂਦਾ ਹੈ।

ਪੰਜਾਬ ਦੀ ਸਰਕਾਰ ਨੇ 1 ਮਈ ਦੇ ਇਤਿਹਾਸਕ ਦਿਨ ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਸੱਦਿਆ। ਪੰਜਾਬ ਦੇ ਕਿਰਤੀਆਂ ਨੂੰ ਬੜੀਆਂ ਆਸਾਂ ਬੱਝੀਆਂ ਸਨ ਕਿ ਕਿਰਤੀਆਂ ਲਈ ਕੋਈ ਖਾਸ ਐਲਾਨ ਹੋਵੇਗਾ ਪਰ ਸਰਕਾਰ ਕਿਰਤੀਆਂ ਦੀ ਉਜ਼ਰਤ ਵਿੱਚ ਨਿਗੂਣਾ ਜਿਹਾਂ ਵਾਧਾ ਕੀਤਾ ਜੋ ਬਹੁਤ ਵੱਡਾ ਮਜ਼ਾਕ ਸ਼ਾਬਤ ਹੋਇਆ। ਇਸ ਲਈ ਸਾਨੂੰ ਆਪਣੇ ਸੰਘਰਸ਼ ਨੂੰ ਤਿੱਖਾ ਕਰਕੇ ਲਗਾਤਾਰ ਜਾਰੀ ਰੱਖਣਾ ਹੋਵੇਗਾ ਕਿਉਂਕਿ ਸਾਡੀਆਂ ਟ੍ਰੇਡ ਯੂਨੀਅਨਾਂ ਇਹਨਾਂ ਕਾਮਿਆਂ ਦੀ ਘੱਟ ਉਜ਼ਰਤ 35000 ਰੁਪਏ ਦੀ ਮੰਗ ਕਰਦੀਆਂ ਹਨ ਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ ਲੜਾਈ ਲੜ ਰਹੀਆਂ ਹਨ। ਇੱਕਠ ਨੂੰ ਸੰਬੋਧਨ ਕਰਦਿਆ ਪੰਜਾਬ ਪਬਲਿਕ ਸਕੂਲ ਦੀ ਫੋਰਥ ਕਲਾਸ ਇੰਮਪਾਲਾਈਜ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਕਿਹਾ ਕਿ ਕਿਰਤੀ ਵਰਗ ਦੇ ਸੰਘਰਸ਼ਾਂ ਦਾ ਇਤਿਹਾਸ ਗਵਾਹ ਹੈ ਕਿ ਇਹਨਾਂ ਸਰਕਾਰਾਂ ਨੇ ਕਦੇ ਕਾਮਿਆਂ ਨੂੰ ਥਾਲ਼ੀ ‘ਚ ਪਰੋਸ ਕੇ ਕੁੱਝ ਨਹੀਂ ਦਿੱਤਾ ਹੈ। ਕਿਰਤੀਆਂ ਨੇ ਸੰਘਰਸ਼ ਕਰਕੇ ਕੁਰਬਾਨੀਆਂ ਕਰਕੇ ਹੀ ਪ੍ਰਾਪਤ ਕੀਤਾਂ ਹੈ। ਇਸ ਸਮੇਂ ਦੀ ਫੋਰਥ ਕਲਾਸ ਇੰਮਪਾਲਾਈਜ ਯੂਨੀਅਨ ਦੇ ਸੂਬਾਈ ਆਗੂ ਦੀਪ ਚੰਦ ਹੰਸ, ਸੰਦੀਪ ਗਾਗਟ, ਕਾਕਾ ਰਾਮ ਨੇ ਸੰਬੋਧਨ ਕਰਦਿਆ ਕਿਹਾ ਨਾਭਾ ਦੇ ਐਮਐਲ ਏਦੀਆਂ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਵੇਗੀ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News