Home » ਪੰਜਾਬ » ਨਾਭਾ ਪੁਲਿਸ ਵੱਲੋਂ ਕੇਲੇ ਵਾਲੇ ਨਾਲ ਲੁੱਟ ਵਾਲੇ 2 ਲੁਟੇਰੇ ਗ੍ਰਿਫਤਾਰ

ਨਾਭਾ ਪੁਲਿਸ ਵੱਲੋਂ ਕੇਲੇ ਵਾਲੇ ਨਾਲ ਲੁੱਟ ਵਾਲੇ 2 ਲੁਟੇਰੇ ਗ੍ਰਿਫਤਾਰ

Facebook
X
WhatsApp
Email

–ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ‘ਚ ਆਏ ਇੰਸਪੈਕਟਰ ਅਮਨਦੀਪ ਬਰਾੜ

ਨਾਭਾ, 20 ਜੁਲਾਈ (ਟੀ.ਕੇ.ਸ਼ਰਮਾ)- ਨਾਭਾ ਪੁਲਿਸ ਦੀ ਉਸ ਸਮੇਂ ਸ਼ਹਿਰ ਵਿੱਚ ਸ਼ਲਾਘਾ ਹੋਣ ਲੱਗੀ ਜਦੋਂ ਪੁਲਿਸ ਵੱਲੋਂ ਇੱਕ ਕੇਲੇ ਵੇਚਣ ਵਾਲੇ ਨਾਲ ਲੁੱਟ ਖੋਹ ਕਰਨ ਦੇ 2 ਕਥਿਤ ਦੋਸ਼ੀਆਂ ਨੂੰ ਨਾਭਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਾਮਲੇ ਸੰਬੰਧੀ ਵੀਡਿਓ ਪਲਾ ਵਿੱਚ ਸ਼ੋਸ਼ਲ ਮੀਡੀਆ ਦਾ ਸਿੰਗਾਰ ਬਣ ਗਈ ਸੀ। ਜਾਣਕਾਰੀ ਦਿੰਦਿਆਂ ਗੁਰਿੰਦਰ ਸਿੰਘ ਬੱਲ ਡੀ.ਐਸ.ਪੀ ਨਾਭਾ ਨੇ ਦੱਸਿਆ ਕਿ ਨਾਭਾ ਪੁਲਿਸ ਨੂੰ ਸੂਚਨਾ ਮਿਲੀ ਕਿ ਲੁੱਟ ਖੋਹ ਦੇ ਮਾਮਲੇ ਦਾ ਪੀੜਤ ਮਾਨੂੰ ਸ਼ਾਹ ਪੁੱਤਰ ਬਿੰਨਦੇਸ਼ਵਰੀ ਸ਼ਾਹ ਰੇਹੜੀ ‘ਤੇ ਫਲ ਵੇਚਣ ਲਈ ਫੇਰੀ ਲਗਾ ਰਿਹਾ ਸੀ। ਜਦੋਂ ਇਹ ਫਰੂਟ ਦੀ ਰੇਹੜੀ ਸਮੇਤ ਹਾਥੀ ਖਾਨਾ ਨਾਭਾ ਨੇੜੇ ਦਰਗਾਹ ਲਾਗੇ ਪਹੁੰਚਿਆ ਤਾਂ ਅਚਾਨਕ ਹੀ 2 ਨਾ-ਮਾਲੂਮ ਵਿਅਕਤੀ ਇਸਦੇ ਪਿਛੇ ਆਏ (ਜਿਹਨਾ ਵਿੱਚੋਂ ਇੱਕ ਵਿਅਕਤੀ ਪਾਸ ਲੋਹੇ ਦਾ ਦਾਤਨੁਮਾ ਹਥਿਆਰ ਸੀ)।

ਉਕਤ ਕਥਿਤ ਲੁਟੇਰਿਆਂ ਵੱਲੋਂ ਜਦੋਂ ਫਲ ਵੇਚਦੇ ਪ੍ਰਵਾਸੀ ਤੋਂ ਪੈਸੇ ਮੰਗੇ ਗਏ ਤਾਂ ਪੈਸੇ ਤੋਂ ਇਨਕਾਰੀ ਹੋਣ ‘ਤੇ ਪ੍ਰਵਾਸੀ ਦੀ ਖੱਬੀ ਬਾਂਹ ‘ਤੇ ਦਾਤ ਦਾ ਵਾਰ ਕਰਕੇ ਬਾਂਹ ‘ਤੇ ਟੱਕ ਲੱਗਾ ਦਿੱਤਾ। ਫਲ ਵਿਕਰੇਤਾ ਨੇ ਡਰਦੇ ਮਾਰੇ ਆਪਣੀ ਜੇਬ ਵਿੱਚੋਂ ਕੱਢ ਕੇ 2500/- ਰੁਪੈ ਲੁਟੇਰਿਆਂ ਨੂੰ ਦੇ ਦਿਤੇ ਜੋਂ ਕਿ ਜਾਂਦੇ ਹੋਏ ਰੇਹੜੀ ਤੋਂ ਕੇਲੇ ਵੀ ਚੁੱਕ ਕੇ ਧਮਕੀ ਦੇ ਗਏ ਕਿ ਜੇਕਰ ਥਾਣੇ ਗਿਆ ਤਾਂ ਤੈਨੂੰ ਜਾਨੋ ਮਾਰ ਦਿਆਂਗੇ। ਮਾਮਲੇ ਦੀ ਸ਼ਿਕਾਇਤ ‘ਤੇ ਕਾਰਵਾਈ ਨਾਭਾ ਪੁਲਿਸ ਨੇ ਚਾਰ ਕਥਿਤ ਦੋਸ਼ੀਆਂ ਵਿਰੁੱਧ ਬੀਐਨਐਸਐਸ ਦੀ ਧਾਰਾ 309(4), 309(6), 351(2) ਅਧੀਨ ਮਾਮਲਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ।

ਦੌਰਾਨੇ ਤਫਤੀਸ਼ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਇੰਚਾਰਜ ਅਮਨਦੀਪ ਸਿੰਘ ਆਪਣਾ ਅਹੁਦਾ ਸੰਭਾਲਣ ਬਾਦ ਐਕਸ਼ਨ ਮੋਡ ਵਿੱਚ ਆ ਗਏ ਜਿਨ੍ਹਾਂ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਵਾਰਦਾਤ ਵਾਲੀ ਜਗ੍ਹਾ ਪਰ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ਪਰ ਕਥਿਤ ਦੋਸ਼ੀਆਨ ਅਕਾਸ਼ ਕੁਮਾਰ ਉਰਫ ਚੂਚਾ ਪੁੱਤਰ ਰਜਿੰਦਰ ਕੁਮਾਰ ਵਾਸੀ ਪ੍ਰੇਮ ਨਗਰ ਬੌੜਾਂ ਗੇਟ ਨਾਭਾ ਅਤੇ ਕੁਤਾਹੀਕਾਰ ਰਾਮ ਸਿੰਘ ਕਾਲਪਨਿਕ ਨੂੰ ਨਾਮਜਦ ਕੀਤਾ ਗਿਆ। ਇਸ ਤੋਂ ਬਾਦ ਕਾਰਵਾਈ ਕਰਦੇ ਕਥਿਤ ਦੋਸੀ ਅਕਾਸ਼ ਕੁਮਾਰ ਉਰਫ ਚੂਚਾ ਅਤੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories