–21ਸਤੰਬਰ ਨੂੰ ਬਲਾਕ ਪੱਧਰਾ ਵੱਡਾ ਇਕੱਠ ਕਰਨ ਦਾ ਐਲਾਨ
ਟਾਈਮਜ਼ ਆਫ਼ ਪੰਜਾਬ ਬਿਊਰੋ /ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ,18 ਸਤੰਬਰ – ਪਿੰਡ ਮਾਛੀਕੇ ਦੇ ਵਿੱਚ ਮਈ ਮਹੀਨੇ ਵਿੱਚ ਹੋਈ ਗੜੇਮਾਰੀ ਕਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਪੱਕਾ ਮੋਰਚਾ ਪੰਜਵੇ ਦਿਨ ਵੀ ਜਾਰੀ ਹੈ।ਜਿਸ ਦੌਰਾਨ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਹੋਣ ਕਰਕੇ 21 ਸਤੰਬਰ ਪ੍ਰਬੰਧਕੀ ਕਮੇਟੀ ਵੱਲੋਂ ਬਲਾਕ ਪੱਧਰਾ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਫਸਲਾਂ ਦਾ ਮੁਆਵਜ਼ਾ ਨਾ ਪਾਉਣ ਕਰਕੇ ਕਿਸਾਨਾਂ ਨੂੰ ਸੰਘਰਸ਼ ਤੇਜ਼ ਕਰਨ ਮਜਬੂਰ ਹੋਣਾ ਪਿਆ ਹੈ।ਪ੍ਰਬੰਧਕੀ ਕਮੇਟੀ ਦੇ ਆਗੂ ਗੁਰਨਾਮ ਸਿੰਘ,ਜਗਸੀਰ ਸਿੰਘ, ਕਿਰਨਦੀਪ ਕੌਰ, ਬਲਵਿੰਦਰ ਕੌਰ ਅਤੇ ਰਣਜੀਤ ਸਿੰਘ ਨੇ ਜਦੋਂ ਤੱਕ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਨਹੀਂ ਮਿਲ ਜਾਂਦਾ ਉਦੋਂ ਧਰਨਾ ਜਾਰੀ ਰਹੇਗਾ।
ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਨਾਜ਼ਰ ਸਿੰਘ ਖਾਈ,ਬੀਕੇਯੂ ਏਕਤਾ ਗਰਾਹਾਂ ਦੇ ਪ੍ਰੈਸ ਸਕੱਤਰ ਗੁਰਮੁਖ ਸਿੰਘ ਹਿੰਮਤਪੁਰਾ ਨੇ ਸੰਬੋਧਨ ਕਰਦਿਆਂ ਮਾਛੀਕੇ ਅਤੇ ਕੁੱਸਾ ਦਾ ਫਸਲਾਂ ਦਾ ਮੁਆਵਜ਼ਾ ਸਿਆਸੀ ਦਖਲਅੰਦਾਜ਼ੀ ਕਰਕੇ ਕਿਸੇ ਹੋਰ ਪਾਸੇ ਵਰਤ ਲਿਆ ਹੈ ਕਿਉਂਕਿ ਐਸ ਡੀ ਐਮ ਨਿਹਾਲ ਸਿੰਘ ਵਾਲਾ ਨਾਲ ਜੱਥੇਬੰਦੀਆਂ ਦੀਆਂ ਜਿੰਨੀਆਂ ਵੀ ਮੰਟਿਗਾਂ ਹੋਈਆ ਨੇ। ਉਹਨਾਂ ਨੇ ਲਗਭਗ 10,11ਕਰੋੜ ਮੁਆਵਜ਼ਾ ਪਾਸ ਹੋਣ ਦੀ ਗੱਲ ਆਖਦੇ ਰਹੇ ਹਨ ਜਦੋਂ ਕਿ ਉਹਨਾ ਆਪ ਹੀ ਦੱਸਿਆ ਅਜੇ ਸਿਰਫ 7 ਕਰੋੜ ਹੀ ਵੰਡਿਆ ਗਿਆ ਹੈ।ਉਹਨਾਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਦੇ ਖਾਤਿਆਂ ਵਿੱਚ ਛੇਤੀ ਤੋਂ ਛੇਤੀ ਪਾਏ ਜਾਣ। ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ 21 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਨਿਹਾਲ ਸਿੰਘ ਵਾਲਾ ਵਿਖੇ ਪਹੁੰਚਣ ਦਾ ਸੱਦਾ ਦਿੱਤਾ।
- 0
- 0
- 0
- 0















