–ਪਿੰਡ ਕੁੱਸੇ ਦੇ ਦੋ ਕਿਸਾਨਾਂ ਦੇ ਪੈਸੇ ਜਲਦ ਦੇਣ ਦਾ ਭਰੋਸਾ
ਟਾਈਮਜ਼ ਆਫ਼ ਪੰਜਾਬ ਬਿਊਰੋ
ਨਿਹਾਲ ਸਿੰਘ ਵਾਲਾ, 24 ਸਤੰਬਰ –– ਪਿੰਡ ਮਾਛੀਕੇ ਅਤੇ ਕੁੱਸਾ ਦੇ ਵਿੱਚ ਮਈ ਮਹੀਨੇ ਵਿੱਚ ਹੋਈ ਗੜੇਮਾਰੀ ਕਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਐਸ ਡੀ ਐਮ ਦਫਤਰ ਦੇ ਮੂਹਰੇ ਲਾਇਆ ਪੱਕਾ ਮੋਰਚਾ ਸਾਰੇ ਕਿਸਾਨਾਂ ਦੇ ਪੈਸੇ ਖਾਤਿਆਂ ਵਿੱਚ ਪੈਣ ਤੋਂ ਬਾਅਦ ਅਤੇ ਕੁੱਸੇ ਪਿੰਡ ਦੇ ਦੋ ਕਿਸਾਨਾਂ ਦੇ ਪੈਸੇ ਤਹਿਸੀਲਦਾਰ ਵੱਲੋਂ ਬਹੁਤ ਜਲਦ ਪਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਪੱਕਾ ਮੋਰਚਾ ਅੱਜ ਜੇਤੂ ਰੈਲੀ ਕਰਕੇ ਸਮਾਪਤ ਕਰ ਦਿੱਤਾ।ਅੱਜ ਸਟੇਜ ਸਕੱਤਰ ਦੀ ਭੂਮਿਕਾ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਚਰਨ ਰਾਮਾਂ ਅਤੇ ਤੀਰਥ ਕੁੱਸਾ ਨੇ ਨਿਭਾਈ। ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਬੇਅੰਤ ਸਿੰਘ ਮੱਲੇਆਣਾ,ਜਗਸੀਰ ਸਿੰਘ ਮਾਛੀਕੇ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਕੁਲਦੀਪ ਕੌਰ ਕੁੱਸਾ,ਜੰਗੀਰ ਸਿੰਘ ਹਿੰਮਤਪੁਰਾ, ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ, ਸਰਬਜੀਤ ਸਿੰਘ ਖਾਈ ਅਤੇ ਗੁਰਮੁਖ ਸਿੰਘ ਹਿੰਮਤਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਦੀ ਤਾਕਤ ਨੇ ਮੁਆਵਜ਼ੇ ਲਈ ਬਣਿਆ ਵੋਟ ਵੋਟੋਰੂ ਸਿਆਸੀ ਅਤੇ ਪ੍ਰਸ਼ਾਸਨ ਬੰਨ੍ਹ ਢਹਿ ਢੇਰੀ ਕਰ ਦਿੱਤਾ।
ਉਹਨਾਂ ਕਿਹਾ ਕਿ ਇਸ ਪੱਕਾ ਮੋਰਚੇ ਨੇ ਇਹ ਸਾਬਤ ਕਰ ਦਿੱਤਾ ਕਿ ਲੋਕਾਂ ਦੀ ਜੱਥੇਬੰਦਕ ਸਭ ਤੋਂ ਵੱਡੀ ਹੈ ਜੇ ਉਹ ਦ੍ਰਿੜ੍ਹ ਇਰਾਦੇ ਕਰ ਲੈਣ ਤਾਂ ਉਹ ਕੁੱਝ ਵੀ ਪ੍ਰਾਪਤ ਕਰ ਸਕਦੇ ਹਨ। ਕੋਈ ਵੀ ਲੋਕ ਦੋਖੀ ਤਾਕਤ ਉਹਨਾਂ ਨੂੰ ਜਿੱਤ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦੀ।ਜੇਤੂ ਨਾਹਰਿਆਂ ਨਾਲ ਖੜ੍ਹੇ ਹੋ ਕੇ ਪੱਕਾ ਮੋਰਚੇ ਨੂੰ ਸਮਾਪਤ ਕੀਤਾ ਗਿਆ। ਰਾਮ ਹਠੂਰ ਅਤੇ ਹੁਕਮ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਇਸ ਸਮੇਂ ਗੁਰਨਾਮ ਸਿੰਘ,ਭੋਲਾ ਸਿੰਘ, ਮਹਿੰਦਰ ਸਿੰਘ,ਗੁਰਜੰਟ ਸਿੰਘ ਕੁੱਸਾ, ਬਿੱਕਰ ਸਿੰਘ,ਰਣਜੀਤ ਸਿੰਘ, ਕਿਰਨਦੀਪ ਕੌਰ,ਕਮਲਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਔਰਤਾਂ ਹਾਜ਼ਰ ਸਨ।ਅੰਤ ਵਿੱਚ ਮੋਰਚੇ ਨੂੰ ਸਫ਼ਲ ਬਣਾਉਣ ਪ੍ਰਿਟਿੰਗ ਮੀਡੀਆ, ਸੋਸ਼ਲ ਮੀਡੀਆ, ਤਹਿਸੀਲ ਵਿੱਚ ਕਰਦੇ ਲੋਕਾਂ, ਮੁਲਾਜ਼ਮਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਜਾਰੀ ਕਰਤਾ ਗੁਰਨਾਮ ਸਿੰਘ
- 0
- 0
- 0
- 0















