Home » ਪੰਜਾਬ » ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਲਈ ਵਚਨਬੱਧ : ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ

ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਲਈ ਵਚਨਬੱਧ : ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ

Facebook
X
WhatsApp
Email
–ਬਾਬਾ ਅੰਬੇਦਕਰ ਦੇ ਬੁੱਤ ਹੁਣ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੋਣਗੇ
–ਅਨੁਸੂਚਿਤ ਜਾਤੀ ਕਮਿਸ਼ਨ ਨੇ ਇਸ ਸਬੰਧੀ ਦਿੱਤੇ ਜ਼ਿਲ੍ਹਿਆਂ ਨੂੰ ਨਿਰਦੇਸ਼
ਟਾਈਮਜ਼ ਆਫ਼ ਪੰਜ਼ਾਬ ਬਿਊਰੋ 
ਬਠਿੰਡਾ, 20 ਸਤੰਬਰ :– ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਸੂਬੇ ਦੇ ਅਨੁਸੂਚਿਤ ਜਾਤੀ ਵਰਗ ਦੀ ਭਲਾਈ ਲਈ ਵਚਨਬੱਧ ਹੈ। ਕਮਿਸ਼ਨ ਵੱਲੋਂ ਵਰਗ ਨਾਲ ਸਬੰਧਿਤ ਮਸਲੇ ਸੁਲਝਾਉਣ ਲਈ ਡਾ. ਭੀਮ ਰਾਓ ਅੰਬੇਦਕਰ ਦੇ ਵਿਚਾਰ ਨੂੰ ਸਮਰਪਿਤ ਵਿਸ਼ਾਲ ਚੇਤਨਾ ਸਮਾਗਮ ਜ਼ਿਲ੍ਹਾ ਵਾਰ ਕਰਵਾਏ ਜਾ ਰਹੇ ਹਨ। ਇਸ ਨਾਲ ਜਿਥੇ ਜਨਤਾ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ, ਉੱਥੇ ਨਾਲ ਹੀ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਿਤ ਮਸਲਿਆਂ ਉੱਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਮਾਨਯੋਗ ਕਮਿਸ਼ਨ ਦੇ ਮੈਂਬਰ ਸ੍ਰੀ ਗੁਲਜ਼ਾਰ ਸਿੰਘ ਬੌਬੀ, ਸ੍ਰੀ ਰੁਪਿੰਦਰ ਸਿੰਘ ਸ਼ੀਤਲ ਅਤੇ ਸ੍ਰੀ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਅੱਜ ਇਥੇ ਟੀਚਰ ਹੋਮ ਵਿਖੇ ਦਲਿਤ ਸੈਨਾ ਪੰਜਾਬ ਵਲੋਂ ਕਰਵਾਏ ਗਏ ਡਾ. ਭੀਮ ਰਾਓ ਅੰਬੇਡਕਰ ਦੇ ਵਿਚਾਰਾਂ ਨੂੰ ਸਮਰਪਿਤ ਚੇਤਨਾ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਨਾਲ ਸ਼੍ਰੀ ਗੁਰਤੇਜ ਸਿੰਘ ਜੋਧਪੁਰੀ ਸੂਬਾ ਪ੍ਰਧਾਨ ਦਲਿਤ ਸੈਨਾ ਪੰਜਾਬ, ਸ਼੍ਰੀ ਹਰਬੰਸ ਸਿੰਘ ਬਠਿੰਡਾ, ਡਾ. ਦੀਵਾਨ ਚੰਦ, ਸ਼੍ਰੀ ਕੁਲਵੰਤ ਸਿੰਘ ਕਾਲਝਰਾਣੀ ਸੀਨੀਅਰ ਮੀਤ ਪ੍ਰਧਾਨ, ਯੂਥ ਆਗੂ ਸ਼੍ਰੀ ਅਮਨਦੀਪ ਸਿੰਘ ਸਿਵੀਆਂ, ਸ਼੍ਰੀ ਹਰਚਰਨ ਸਿੰਘ, ਮਾਸਟਰ ਜੀਤ ਸਿੰਘ, ਸ਼੍ਰੀ ਗੁਰਤੇਜ ਸਿੰਘ ਕੰਡਿਆਰਾ, ਸ਼੍ਰੀ ਚਰਨਜੀਤ ਸਿੰਘ, ਸ਼੍ਰੀ ਨਿਤਿਨ ਭਾਟੀਆ, ਪ੍ਰਧਾਨ ਤਾਰਾ ਚੰਦ ਗੋਨਿਆਣਾ, ਜ਼ਿਲ੍ਹਾ ਸਮਾਜਿਕ ਤੇ ਨਿਆਂਕਾਰਤਾ ਅਫਸਰ ਸ਼੍ਰੀ ਬਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਖੇ ਬਾਬਾ ਅੰਬੇਦਕਰ ਦੇ ਬੁੱਤ ਨਾਲ ਵਾਪਰੇ ਹਾਦਸੇ ਤੋਂ ਬਾਅਦ ਕਮਿਸ਼ਨ ਵੱਲੋਂ ਸਮੂਹ ਸੂਬੇ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੂਬੇ ਵਿੱਚ ਜਿੱਥੇ ਵੀ ਬਾਬਾ ਅੰਬੇਦਕਰ ਦੇ ਬੁੱਤ ਲੱਗੇ ਹਨ ਉਨ੍ਹਾਂ ਥਾਵਾਂ ਉੱਤੇ ਸੀ.ਸੀ.ਟੀ.ਵੀ. ਕੈਮਰੇ ਬੁੱਤਾਂ ਦੀ ਨਿਗਰਾਨੀ ਲਈ ਲਗਾਏ ਜਾਣ । ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਲੁਧਿਆਣਾ ਵਿਖੇ ਕੈਮਰੇ ਲੱਗ ਚੁੱਕੇ ਹਨ ਅਤੇ ਨਾਲ ਹੀ ਬੁੱਤ ਦੇ ਆਸ ਪਾਸ ਮੋਟਾ ਕੰਚ ਲਗਾਇਆ ਗਿਆ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਨਾ ਕਰ ਸਕੇ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੋਈ ਵੀ ਅਨੁਸੁਸ਼ਿਤ ਜਾਤੀ ਭਾਈਚਾਰੇ ਦਾ ਵਿਅਕਤੀ ਆਪਣੀ ਦੁੱਖ ਤਕਲੀਫ ਕਮਿਸ਼ਨ ਨੂੰ ਦੱਸ ਸਕਦਾ ਹੈ। ਇਸ ਦੇ ਲਈ ਕਮਿਸ਼ਨ ਦੇ ਚੰਡੀਗੜ੍ਹ ਦਫਤਰ ਜਾਣਾ ਜ਼ਰੂਰੀ ਨਹੀਂ ਬਲਕਿ ਕਮਿਸ਼ਨ ਆਪ ਖੁਦ ਜਿਲ੍ਹਿਆਂ ‘ਚ ਸਮਗਾਮ ਕਰ ਰਿਹਾ ਹੈ, ਜਿੱਥੇ ਲੋਕ ਆਪਣੇ ਮੁੱਦੇ ਲੈ ਕੇ ਆ ਸਕਦੇ ਹਨ।
ਇਸ ਮੌਕੇ ਗੁਰਮੇਲ ਸਿੰਘ ਭੋਲੂ ਕਾਲਝਰਾਣੀ, ਚਰਨਜੀਤ ਸਿੰਘ ਰੁਲਦੂ ਵਾਲਾ ਆਦਿ ਮੌਜੂਦ ਸਨ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories