Home » ਪੰਜਾਬ » ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦਾ ਚਮਕਦਾ ਨਤੀਜਾ – ਖੰਨਾ ਸਰਕਾਰੀ ਹਸਪਤਾਲ ਬਣਿਆ ਸਟੈਮੀ ਦੇ ਇਲਾਜ ਵਿੱਚ ਪੰਜਾਬ ਦਾ ਨੰਬਰ-1 ਸਬ ਡਵੀਜ਼ਨ ਕੇਂਦਰ

ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦਾ ਚਮਕਦਾ ਨਤੀਜਾ – ਖੰਨਾ ਸਰਕਾਰੀ ਹਸਪਤਾਲ ਬਣਿਆ ਸਟੈਮੀ ਦੇ ਇਲਾਜ ਵਿੱਚ ਪੰਜਾਬ ਦਾ ਨੰਬਰ-1 ਸਬ ਡਵੀਜ਼ਨ ਕੇਂਦਰ

Facebook
X
WhatsApp
Email

–ਐੱਸ.ਐੱਮ.ਓ ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ 3 ਸਾਲਾਂ ਵਿੱਚ 100 ਮਰੀਜ਼ਾਂ ਦੀਆਂ ਜਾਨਾਂ ਬਚਾਈਆਂ – ਮਿਸ਼ਨ ਅੰਮ੍ਰਿਤ ਤਹਿਤ ਮੁਫ਼ਤ ਇਲਾਜ ਨੇ ਬਣਾਇਆ ਵਿਸ਼ਵਾਸ

ਟਾਈਮਜ਼ ਆਫ਼ ਪੰਜਾਬ ਬਿਊਰੋ

ਖੰਨਾ, ਲੁਧਿਆਣਾ 04 ਮਈ:–ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਸਿਹਤ ਨੀਤੀਆਂ ਅਤੇ “ਸਿਹਤ ਕ੍ਰਾਂਤੀ” ਦੇ ਸੁਪਨੇ ਨੂੰ ਜ਼ਮੀਨ ‘ਤੇ ਸਾਕਾਰ ਕਰਦੇ ਹੋਏ ਖੰਨਾ ਦਾ ਸਰਕਾਰੀ ਹਸਪਤਾਲ ਇੱਕ ਵੱਡੀ ਉਪਲਬਧੀ ਨਾਲ ਸੂਬੇ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਦਿਲ ਦੇ ਦੌਰੇ (ਸਟੈਮੀ) ਦੇ ਇਲਾਜ ਵਿੱਚ ਇਸ ਹਸਪਤਾਲ ਨੇ ਪਿਛਲੇ ਕਰੀਬ ਤਿੰਨ ਸਾਲਾਂ ਦੌਰਾਨ 100 ਮਰੀਜ਼ਾਂ ਦੀ ਜਾਨ ਬਚਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਮਹੱਤਵਪੂਰਨ ਉਪਲਬਧੀ ਨਾਲ ਖੰਨਾ ਸਰਕਾਰੀ ਹਸਪਤਾਲ ਨੂੰ ਪੰਜਾਬ ਦਾ ਨੰਬਰ-1 ਸਟੈਮੀ ਇਲਾਜ ਕੇਂਦਰ ਮੰਨਿਆ ਜਾ ਰਿਹਾ ਹੈ।
ਇਸ ਵੱਡੀ ਸਫਲਤਾ ਦੇ ਮੌਕੇ ‘ਤੇ ਹਸਪਤਾਲ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਐੱਸ.ਐੱਮ.ਓ ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ ਕੇਕ ਕੱਟ ਕੇ ਇਸ ਉਪਲਬਧੀ ਦਾ ਜਸ਼ਨ ਮਨਾਇਆ ਗਿਆ, ਜਿਸ ਵਿੱਚ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਟਾਫ ਨੇ ਭਾਗ ਲਿਆ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਹਿਲਾਂ ICMR ਦੇ ਅਧੀਨ ਸ਼ੁਰੂ ਕੀਤਾ ਗਿਆ ਸੀ, ਪਰ ਹੁਣ ਪੰਜਾਬ ਸਰਕਾਰ ਵੱਲੋਂ ਇਸਨੂੰ “ਮਿਸ਼ਨ ਅੰਮ੍ਰਿਤ” ਤਹਿਤ ਬਹੁਤ ਹੀ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ ਸ਼ੁਰੂ ਹੋਈ ਸਿਹਤ ਕ੍ਰਾਂਤੀ ਤਹਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਨਿਰਦੇਸ਼ਾਂ ਅਤੇ ਸਿਹਤ ਵਿਭਾਗ ਪੰਜਾਬ ਦੀ ਡਾਇਰੈਕਟਰ ਡਾ. ਹਿਤੇਂਦਰ ਕੌਰ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਮਾਰਗਦਰਸ਼ਨ ਹੇਠ ਇਹ ਯੋਜਨਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਡਾ. ਮਨਿੰਦਰ ਭਸੀਨ ਨੇ ਅੱਗੇ ਦੱਸਿਆ ਕਿ ਇਸ ਮਿਸ਼ਨ ਤਹਿਤ ਦਿਲ ਦੇ ਦੌਰੇ ਨਾਲ ਪੀੜਤ ਮਰੀਜ਼ਾਂ ਨੂੰ 35 ਤੋਂ 40 ਹਜ਼ਾਰ ਰੁਪਏ ਦੀ ਕੀਮਤ ਵਾਲਾ ਜੀਵਨ ਰੱਖਿਆ ਟੀਕਾ( ਟਿਨੈਕਟਿਪਲੇਸ) ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਲਗਾਇਆ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਇਸ ਪ੍ਰੋਜੈਕਟ ਦੇ ਪ੍ਰਿੰਸੀਪਲ ਇਨਵੇਸਟੀਗੇਟਰ ਡੀ.ਐਮ.ਸੀ ਦੇ ਮਸ਼ਹੂਰ ਕਾਰਡੀਓਲੋਜਿਸਟ ਡਾ. ਵਿਸ਼ਵ ਮੋਹਨ ਹਨ, ਜਿਨ੍ਹਾਂ ਦੀ ਮੈਡੀਕਲ ਮਾਰਗਦਰਸ਼ਨ ਹੇਠ ਇਸ ਯੋਜਨਾ ਨੂੰ ਹੋਰ ਮਜ਼ਬੂਤੀ ਮਿਲੀ ਹੈ।
ਹਸਪਤਾਲ ਦੀ ਇਸ ਕਾਮਯਾਬੀ ਦੇ ਪਿੱਛੇ ਇੱਕ ਮਜ਼ਬੂਤ ਅਤੇ ਸਮਰਪਿਤ ਮੈਡੀਕਲ ਟੀਮ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਐੱਸ.ਐੱਮ.ਓ ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਉਨ੍ਹਾਂ ਦੀ ਬਣਾਈ ਟੀਮ ਨੂੰ ਮੈਡੀਸਿਨ ਸਪੈਸ਼ਲਿਸਟ ਡਾ. ਸ਼ਾਇਨੀ ਅਗਰਵਾਲ ਲੀਡ ਕਰ ਰਹੇ ਹਨ। ਉਨ੍ਹਾਂ ਦੇ ਨਾਲ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਆਕਾਸ਼, ਡਾ. ਫਰੈਂਕੀ, ਡਾ. ਨਵਦੀਪ ਜੱਸਲ, ਡਾ. ਤਾਰਿਕਾ, ਡਾ. ਤਾਰਿਤ ਬੈਰੀ, ਨਰਸਿੰਗ ਸਿਸਟਰ ਕੁਲਵੀਰ ਕੌਰ ਅਤੇ ਐਮਰਜੈਂਸੀ ਦੀਆਂ ਹੋਰ ਸਟਾਫ਼ ਨਰਸਾਂ ਲਗਾਤਾਰ ਮਰੀਜ਼ਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਇਸ ਟੀਮ ਦੀ ਮਿਹਨਤ, ਤਜਰਬੇ ਅਤੇ ਸਮੇਂ ‘ਤੇ ਕੀਤੀ ਕਾਰਵਾਈ ਨੇ ਹੀ 100 ਤੋਂ ਵੱਧ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਡਾ.ਮਨਿੰਦਰ ਭਸੀਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਛਾਤੀ ਵਿੱਚ ਦਰਦ ਜਾਂ ਦਿਲ ਨਾਲ ਸੰਬੰਧਤ ਕੋਈ ਵੀ ਲੱਛਣ ਮਹਿਸੂਸ ਹੁੰਦੇ ਹਨ, ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਵਿੱਚ ਪਹੁੰਚਣ। ਉਨ੍ਹਾਂ ਦੱਸਿਆ ਕਿ ਖੰਨਾ ਹਸਪਤਾਲ ਵਿੱਚ ਤੁਰੰਤ ਈ.ਸੀ.ਜੀ ਕੀਤੀ ਜਾਂਦੀ ਹੈ ਅਤੇ ਮਾਹਿਰ ਡਾਕਟਰਾਂ ਦੀ ਟੀਮ ਰਿਪੋਰਟ ਦੇ ਆਧਾਰ ‘ਤੇ ਫੌਰੀ ਇਲਾਜ ਸ਼ੁਰੂ ਕਰਦੀ ਹੈ। ਜੇਕਰ ਮਰੀਜ਼ ਨੂੰ ਸਟੈਮੀ ਦੀ ਪੁਸ਼ਟੀ ਹੁੰਦੀ ਹੈ, ਤਾਂ ਮੁਫ਼ਤ ਜੀਵਨ ਰੱਖਿਆ ਟੀਕਾ ਲਗਾ ਕੇ ਮਰੀਜ਼ ਨੂੰ ਅੱਗੇ ਦੇ ਇਲਾਜ ਲਈ ਡੀ.ਐਮ.ਸੀ ਲੁਧਿਆਣਾ ਜਾਂ ਸੈਕਟਰ-32 ਚੰਡੀਗੜ੍ਹ ਦੇ ਉੱਚ ਸਿਹਤ ਕੇਂਦਰਾਂ ਵਿੱਚ ਰੈਫਰ ਕੀਤਾ ਜਾਂਦਾ ਹੈ। ਓਹਨਾਂ ਦੱਸਿਆ ਕਿ ਇਸ ਟੀਕੇ ਨੂੰ ਛਾਤੀ ਦਰਦ ਸ਼ੁਰੂ ਹੋਣ ਤੋਂ ਬਾਅਦ 6 ਘੰਟੇ ਦਰਮਿਆਨ ਲਗਾਉਣਾ ਜ਼ਰੂਰੀ ਹੁੰਦਾ ਹੈ।
ਇਹ ਉਪਲਬਧੀ ਸਿਰਫ਼ ਖੰਨਾ ਹਸਪਤਾਲ ਦੀ ਨਹੀਂ, ਸਗੋਂ ਪੰਜਾਬ ਸਰਕਾਰ ਦੀ ਉਸ ਦੂਰਦਰਸ਼ੀ ਸੋਚ ਦਾ ਨਤੀਜਾ ਹੈ, ਜਿਸਦਾ ਮਕਸਦ ਹਰ ਨਾਗਰਿਕ ਤੱਕ ਉੱਚ ਗੁਣਵੱਤਾ ਵਾਲੀ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਮਿਸ਼ਨ ਅੰਮ੍ਰਿਤ ਵਰਗੀਆਂ ਯੋਜਨਾਵਾਂ ਨਾਲ ਸਾਬਤ ਹੋ ਰਿਹਾ ਹੈ ਕਿ ਸਰਕਾਰ ਸਿਹਤ ਖੇਤਰ ਵਿੱਚ ਇਨਕਲਾਬੀ ਬਦਲਾਅ ਲਿਆਉਣ ਲਈ ਪੂਰੀ ਤਰ੍ਹਾਂ ਸਫਲ ਅਤੇ ਵਚਨਬੱਧ ਹੈ।
Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News