Home » ਪੰਜਾਬ » ਭਾਜਪਾ ਨਗਰ ਕੌਂਸਲ ਦੀਆਂ ਚੋਣਾਂ ਆਪਣੇ ਦਮ ਤੇ ਲੜੇਗੀ – ਇੰਚਾਰਜ ਖੋਸਲਾ

ਭਾਜਪਾ ਨਗਰ ਕੌਂਸਲ ਦੀਆਂ ਚੋਣਾਂ ਆਪਣੇ ਦਮ ਤੇ ਲੜੇਗੀ – ਇੰਚਾਰਜ ਖੋਸਲਾ

B J P PUNJAB
Facebook
X
WhatsApp
Email

ਜਸਵੰਤ ਰਾਏ
ਜਗਰਾਓਂ, 8 ਮਈ– ਪੰਜਾਬ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਦੇ ਮੁੱਖ ਦਫਤਰ ਜੀਟੀ ਰੋਡ ਮਲਕ ਚੌਂਕ ਵਿਖੇ ਇੱਕ ਅਹਿਮ ਬੈਠਕ ਬੁਲਾਈ ਗਈ। ਜਿਸ ਵਿੱਚ ਜਗਰਾਓਂ ਦੀ ਨਗਰ ਕੌਂਸਲ ਚੋਣਾਂ ਦੇ ਤਹਿਤ ਜਗਰਾਓਂ ਦੇ ਸਾਰੇ ਵਾਰਡਾਂ ਵਿੱਚ ਉਮੀਦਵਾਰ ਖੜੇ ਕਰਨ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਪ੍ਰਦੇਸ਼ ਭਾਜਪਾ ਵੱਲੋਂ ਜਗਰਾਓਂ ਨਗਰ ਕੌਂਸਲ ਦੇ ਪ੍ਰਭਾਰੀ ਅਨੁਜ ਖੋਸਲਾ ਸਕਤਰ ਯੁਵਾ ਮੋਰਚਾ ਪੰਜਾਬ ਹਾਜ਼ਰ ਹੋਏ। ਜ਼ਿਲਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ’ਚ ਅਨੁਜ ਖੋਸਲਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਆਪਣੇ ਦਮ ਤੇ ਲੜੇਗੀ ਅਤੇ ਜਗਰਾਉਂ ਦੇ ਹਰੇਕ ਵਾਰਡ ਤੋਂ ਭਾਜਪਾ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ।

ਉਹਨਾਂ ਦੱਸਿਆ ਕਿ ਭਾਜਪਾ ਵੱਲੋਂ ਸਾਫ ਸੁਥਰੀ ਅਤੇ ਚੋਣ ਜਿੱਤਣ ਵਾਲੇ ਉਮੀਦਵਾਰਾਂ ਦੀ ਚੋਣ ਆਪਣੇ ਪੱਧਰ ਤੇ ਕਰਨ ਲਈ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਅਤੇ ਜਲਦ ਹੀ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਭਾਜਪਾ ਉਮੀਦਵਾਰਾਂ ਨੂੰ ਚੋਣਾਂ ਵਿੱਚ ਜਿੱਤ ਦਵਾਉਣ ਲਈ ਪਾਰਟੀ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਘਰ ਘਰ ਜਾ ਕੇ ਪੁੱਜਦਾ ਕਰਨ ਵਿੱਚ ਭਾਜਪਾ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਸ ਮੌਕੇ ਤੇ ਸੁਮੀਤ ਅਰੋੜਾ, ਐਡਵੋਕੇਟ ਵਿਕਰਮ ਸ਼ਰਮਾ, ਰਾਜ ਵਰਮਾ, ਕ੍ਰਿਸ਼ਨ ਕੁਮਾਰ, ਸਤੀਸ਼ ਕੁਮਾਰ ਪੱਪੂ, ਨਵਨੀਤ ਗੁਪਤਾ ਸ਼ਿਸ਼ੂ, ਟੋਨੀ ਵਰਮਾ, ਦਰਸ਼ਨ ਗਿੱਲ, ਐਡਵੋਕੇਟ ਵਿਵੇਕ ਭਾਰਦਵਾਜ, ਅਨਿਲ ਕੁਮਾਰ ਸ਼ੰਟੀ, ਰਾਜਪਾਲ ਜੈਨ, ਡਾਕਟਰ ਨਿਰਮਲ ਭੁੱਲਰ, ਸੌਰਵ ਗਰਗ, ਸੁਰੇਸ਼ ਗਰਗ, ਗੌਰਵ ਗੁਪਤਾ, ਰਾਕੇਸ਼ ਕੁਮਾਰ ਹੈਪੀ, ਪੁਲਕਿਤ ਲੂੰਬਾ, ਕਪਿਲ ਪ੍ਰਜਾਪਤੀ, ਹਰਵਿੰਦਰ ਸਿੰਘ, ਪ੍ਰਭਜੋਤ ਕੌਰ, ਗੁਰਤੇਜ ਸਿੰਘ ਗੇਜਾ, ਪ੍ਰਦੀਪ ਸ਼ਰਮਾ, ਪ੍ਰਦੀਪ ਖੰਨਾ, ਆਤਮਾ ਰਾਮ, ਸੁਖਵਿੰਦਰ ਸਿੰਘ, ਦਲਜੀਤ ਸਿੰਘ, ਦਰਸ਼ਨ ਕੁਮਾਰ ਸ਼ੰਮੀ, ਰਜਨੀਸ਼ ਕੁਮਾਰ ਰਾਜੂ ਆਦਿ ਹਾਜ਼ਰ ਸਨ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News