ਟਾਈਮਜ਼ ਆਫ਼ ਪੰਜਾਬ ਬਿਊਰੋ
ਸੁਖਮੰਦਰ ਹਿੰਮਤਪੁਰੀ
ਰਾਏਕੋਟ,23 ਮਈ – ਨਗਰ ਕੌਂਸਲ ਚੌਣਾਂ ਵਿੱਚ ਜਿੱਥੇ ਹਰ ਪਾਰਟੀ ਦਾ ਆਪਣਾ ਆਪਣਾ ਜ਼ੋਰ ਲੱਗਾ ਹੋਇਆ ਹੈ ਉਥੇ ਹਲਕਾ ਰਾਏਕੋਟ ਦੇ ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਚੋਣ ਲੜ ਰਹੀ ਬੀਬੀ ਕਮਲਜੀਤ ਕੌਰ ਪਤਨੀ ਕੁਲਦੀਪ ਸਿੰਘ ਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਨੌਜਵਾਨ ਅਤੇ ਔਰਤਾਂ ਦਾ ਸਤਿਕਾਰ ਕੀਤਾ ਹੈ

ਉਹਨਾਂ ਕਿਹਾ ਕਿ ਵਾਰਡ ਨੰਬਰ ਤਿੰਨ ਤੋਂ ਕਮਲਜੀਤ ਕੌਰ ਪੜੇ ਲਿਖੇ ਅਤੇ ਸੂਝਵਾਨ ਉਮੀਦਵਾਰ ਹਨ ਅਤੇ ਵਾਰਡ ਨੰਬਰ 3 ਦੇ ਲੋਕ ਉਹਨਾਂ ਆਪਣਾ ਕੀਮਤੀ ਵੋਟ ਪਾ ਕੇ ਜਿੱਤ ਦਿਵਾਉਣਗੇ ਇਸ ਮੌਕੇ ਸਾਬਕਾ ਪ੍ਰਧਾਨ ਅਮਨਦੀਪ ਗਿੱਲ ਨੇ ਵੀ ਉਹਨਾਂ ਦੀ ਜਿੱਤ ਨੂੰ ਪੱਕਾ ਕਰਾਰ ਦਿੰਦਿਆਂ ਕਿਹਾ ਇਹ ਗੱਲ ਪੱਕੀ ਹੈ ਕਿ ਲੋਕ ਆਮ ਆਦਮੀ ਪਾਰਟੀ ਦੇ ਡਰਾਮਿਆ ਤੋਂ ਅੱਖ ਚੁੱਕੇ ਹਨ ਅਤੇ ਅਕਾਲੀ ਦਲ ਜਿਹੜੀ ਲੋਕਾਂ ਦੀ ਪਾਰਟੀ ਹੈ ਉਹਨਾਂ ਦੇ ਸਾਰੇ ਉਮੀਦਵਾਰਾਂ ਦੇ ਹੱਕ ਵਿੱਚ 26 ਮਈ ਫਤਵਾ ਦੇਣਗੇ ।ਇਸ ਮੌਕੈ ਕੁਲਦੀਪ ਸਿੰਘ,ਅਜੈਬ ਸਿੰਘ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਿਰ ਸਨ ।
- 0
- 0
- 0
- 0













