–ਥਾਣਾ ਇੰਚਾਰਜ ਦੀ ਬਾਂਹ ‘ਤੇ ਲੱਗੀ ਸੱਟ, ਸਮਗਲਰ ਗੱਡੀ ਛੱਡ ਮੌਕੇ ਤੋਂ ਫਰਾਰ ਹੋਏ
ਨਾਭਾ, 9 ਜੁਲਾਈ (ਟੀ.ਕੇ. ਸ਼ਰਮਾ)-ਨਾਭਾ ਸਦਰ ਥਾਣਾ ਪੁਲਿਸ ਦੀ ਸਰਕਾਰੀ ਗੱਡੀ ਉਸ ਸਮੇਂ ਹਾਦਸਾਗ੍ਰਸਤ ਹੋ ਗਈ ਜਦੋਂ ਨਾਭਾ ਪੁਲਿਸ ਵੱਲੋ ਸਰਕਾਰੀ ਗੱਡੀ ਵਿੱਚ ਕਥਿਤ ਰੂਪ ਵਿੱਚ ਸਮੱਗਲਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਹਾਦਸੇ ਵਿੱਚ ਨਾਭਾ ਸਦਰ ਥਾਣਾ ਇੰਚਾਰਜ ਇੰਸਪੇਕਟਰ ਜਸਪ੍ਰੀਤ ਸਿੰਘ ਦੀ ਬਾਂਹ ਤੇ ਸੱਟ ਲੱਗੀ ਜਿਨ੍ਹਾਂ ਨੂੰ ਨਾਭਾ ਸਿਵਲ ਹਸਪਤਾਲ ਵਿਖੇ ਮੈਡੀਕਲ ਸਹਾਇਤਾ ਦੇਣ ਬਾਦ ਪਲਾਸਟਿਕ ਸਰਜਰੀ ਦੇ ਉਪਿਨਿਨ ਦੇ ਹਵਾਲੇ ਨਾਲ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ। ਜਾਣਕਾਰੀ ਅਨੁਸਾਰ ਘਟਨਾ ਨਾਭਾ ਦੇ ਪਿੰਡ ਧਗੇੜਾ ਲਾਗੇ ਵਾਪਰੀ ਜਦੋਂ ਗਸ਼ਤ ਉੱਤੇ ਨਿਕਲੇ ਨਾਭਾ ਸਦਰ ਥਾਣਾ ਇੰਚਾਰਜ ਇੰਸਪੇਕਟਰ ਜਸਪ੍ਰੀਤ ਸਿੰਘ ਨੇ ਸ਼ੱਕੀ ਹਾਲਾਤ ਵਿੱਚ ਇੱਕ ਕਾਰ ਨੰਬਰ ਪੀਬੀ 70-3630 ਨੂੰ ਦੇਖਿਆ ਅਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਕਥਿਤ ਰੂਪ ਵਿੱਚ ਸਮਗਲਰ ਪੁਲਿਸ ਗੱਡੀ ਨੂੰ ਪਿੱਛੇ ਦੇਖ ਘਬਰਾ ਗਏ ਅਤੇ ਗੱਡੀ ਨੂੰ ਭਜਾਉਣ ਦੀ ਕਵਾਇਦ ਕਰਨ ਲੱਗੇ। ਇੱਕ ਮੋੜ ‘ਤੇ ਆ ਕੇ ਪੁਲਿਸ ਦੀ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਸਮਗਲਰਾਂ ਦੀ ਕਾਰ ਵਿੱਚ ਲੱਗ ਕੇ ਕਥਿਤ ਰੂਪ ਵਿੱਚ ਕੰਧ ਵਿੱਚ ਜਾ ਵੱਜੀ। ਕਥਿਤ ਸਮਗਲਰ ਮੌਕੇ ‘ਤੇ ਆਪਣੀ ਕਾਰ ਛੱਡ ਕੇ ਫ਼ਰਾਰ ਹੋ ਗਏ। ਇਸ ਘਟਨਾਕ੍ਰਮ ਵਿੱਚ ਸਦਰ ਥਾਣਾ ਇੰਚਾਰਜ ਇੰਸਪੇਕਟਰ ਜਸਪ੍ਰੀਤ ਸਿੰਘ ਦੇ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਤੁਰੰਤ ਨਾਭਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਤਾਇਨਾਤ ਮੈਡੀਕਲ ਸਟਾਫ ਨੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦੇ ਕੇ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਸਿਵਲ ਹਸਪਤਾਲ ਵਿਖੇ ਤਾਇਨਾਤ ਮਹਿਲਾ ਡਾਕਟਰ ਨੇ ਦੱਸਿਆ ਕਿ ਪੁਲਿਸ ਅਫ਼ਸਰ ਇੰਸਪੈਕਟਰ ਜਸਪ੍ਰੀਤ ਸਿੰਘ ਦੀ ਬਾਂਹ ‘ਤੇ ਸੱਟ ਲੱਗੀ ਹੈ ਜਿਸ ਸੰਬੰਧੀ ਪਲਾਸਟਿਕ ਸਰਜਰੀ ਦੇ ਓਪੀਨੀਅਨ ਲਈ ਰਜਿੰਦਰਾ ਹੋਸਪਿਟਲ ਵਿਖੇ ਰੈਫਰ ਕੀਤਾ ਗਿਆ ਹੈ।
ਕੀ ਕਹਿੰਦੇ ਹਨ ਡੀਐਸਪੀ ਨਾਭਾ
ਉਪਰੋਕਤ ਵਾਪਰੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਸ਼ੱਕੀ ਕਾਰ ਦਾ ਪਿੱਛਾ ਕਰਦਿਆਂ ਸਦਰ ਥਾਣਾ ਇੰਚਾਰਜ ਇੰਸਪੇਕਟਰ ਜਸਪ੍ਰੀਤ ਸਿੰਘ ਦੀ ਗੱਡੀ ਦੇ ਸੰਤੁਲਨ ਵਿਗੜਨ ਕਾਰਨ ਹਾਦਸੇ ਵਿੱਚ ਉਨ੍ਹਾਂ ਦੀ ਬਾਂਹ ‘ਤੇ ਸੱਟ ਲੱਗੀ ਹੈ ਜੌ ਕਿ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਅੱਗੇ ਦਸਿਆ ਕਿ ਮੌਕੇ ਤੋਂ ਫ਼ਰਾਰ ਹੋਏ ਵਿਆਕਤੀ ਦੀ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ
- 0
- 0
- 0
- 0














