Home » ਪੰਜਾਬ » ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਹਿੰਮਤਪੁਰਾ ਦੇ ਵਿਦਿਆਰਥੀ ਨੇ NMMS ਸਕਾਲਰਸ਼ਿਪ ਹਾਸਲ ਕੀਤਾ

ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਹਿੰਮਤਪੁਰਾ ਦੇ ਵਿਦਿਆਰਥੀ ਨੇ NMMS ਸਕਾਲਰਸ਼ਿਪ ਹਾਸਲ ਕੀਤਾ

Facebook
X
WhatsApp
Email

–ਅਗਲੇ 4 ਸਾਲ ਵਿੱਚ ਮਿਲਣਗੇ 48000 ਰੁਪਏ

ਟਾਈਮਜ਼ ਆਫ਼ ਪੰਜਾਬ ਬਿਊਰੋ
ਮੋਗਾ,2 ਮਈ – ਰਾਜ ਵਿਦਿਅਕ ਅਤੇ ਸਿਖਲਾਈ ਖੋਜ ਪ੍ਰੀਸ਼ਦ ਪੰਜਾਬ ਵੱਲੋਂ ਨੈਸ਼ਨਲ ਮੀਨਜ ਕੰਮ ਮੈਰਿਟ ਸਕਾਲਰਸ਼ਿਪ ਅਧੀਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹਿੰਮਤਪੁਰਾ ਦੇ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਕਰਨਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਮੈਰਿਟ ਵਿੱਚ ਆ ਕੇ ਆਪਣੇ ਸਕੂਲ ਪਿੰਡ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ । ਜ਼ਿਕਰ ਯੋਗ ਹੈ ਕਿ ਇਸ ਵਿਦਿਆਰਥੀ ਨੇ ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਵੀ 94 % ਅੰਕ ਹਾਸਲ ਕੀਤੇ ਹਨ । ਹੁਣ ਇਸ ਵਿਦਿਆਰਥੀ ਨੂੰ ਅਗਲੇ ਚਾਰ ਸਾਲ ਲਈ 12000 ਸਲਾਨਾ ਵਿਸ਼ੇਸ਼ ਵਜੀਫਾ ਮਿਲੇਗਾ । ਸਮੂਹ ਸਟਾਫ ਵੱਲੋਂ ਕਰਨਵੀਰ ਸਿੰਘ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ । ਸਕੂਲ ਮੁਖੀ ਅਮਨਦੀਪ ਸਿੰਘ ਮਾਛੀਕੇ ਨੇ ਕਿਹਾ ਕਿ ਇਸ ਵਿਦਿਆਰਥੀ ਨੂੰ ਹੁਣ ਸਲਾਨਾ 12 ਹਜਾਰ ਰੁਪਏ ਦੇ ਹਿਸਾਬ ਨਾਲ ਕੁੱਲ ਚਾਰ ਸਾਲਾਂ ਵਿੱਚ 48 ਹਜਾਰ ਰੁਪਏ ਦਾ ਵਜ਼ੀਫਾ ਮਿਲੇਗਾ ।

ਉਹਨਾਂ ਕਿਹਾ ਸਕੂਲ ਅਧਿਆਪਕਾਂ ਦੀ ਮਿਹਨਤ ਅਤੇ ਵਿਸ਼ੇਸ਼ ਤਿਆਰੀ ਸਦਕਾ ਵਿਦਿਆਰਥੀ ਨੇ ਇਹ ਮੁਕਾਮ ਹਾਸਲ ਕੀਤਾ ਹੈ । ਇਸ ਪ੍ਰਾਪਤੀ ਕਰਕੇ ਸਮੂਹ ਸਕੂਲ ਸਟਾਫ ਸਕੂਲ ਮੈਨੇਜਮੈਂਟ ਕਮੇਟੀ ਸਮੂਹ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਹੈ । ਅਧਿਆਪਕਾਂ ਨੇ ਕਿਹਾ ਕਿ ਇਸ ਹੋਣਹਾਰ ਵਿਦਿਆਰਥੀ ਤੋਂ ਪ੍ਰੇਰਨਾ ਲੈਂਦੇ ਹੋਏ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਸ ਪ੍ਰੀਖਿਆ ਵਿੱਚ ਬੈਠ ਕੇ ਇਸ ਵਿਸ਼ੇਸ਼ ਵਜੀਫੇ ਨੂੰ ਹਾਸਲ ਕਰਨਾ ਚਾਹੀਦਾ ਹੈ। ਇਸ ਸਮੇਂ ਕਲਾਸ ਇੰਚਾਰਜ ਮੈਡਮ ਗੁਰਪ੍ਰੀਤ ਕੌਰ,ਮੈਡਮ ਮਨਦੀਪ ਕੌਰ,ਮੈਡਮ ਰਚਨਾ, ਨਵਦੀਪ ਸਿੰਘ, ਜਗਮੀਤ ਸਿੰਘ ਡੀਪੀਈ, ਨਿਰਪਿੰਦਰਦੀਪ ਸਿੰਘ,ਸੋਮਨ ਸਿੰਘ, ਰਣਦੀਪ ਸਿੰਘ, ਬਿਕਰਮ ਸਿੰਘ, ਰੋਹਿਤ ਕੁਮਾਰ, ਚਰਨਜੀਤ ਸਿੰਘ, ਸੰਦੀਪ ਕੌਰ, ਸੁਖਦੀਪ ਕੌਰ, ਜਸਵਿੰਦਰ ਕੌਰ, ਪਵਨਦੀਪ ਕੌਰ, ਪੂਨਮਪ੍ਰੀਤ ਕੌਰ, ਸੁਖਦੀਪ ਸਿੰਘ,ਮਨਦੀਪ ਸਿੰਘ ਕੈਂਪਸ ਮੈਨੇਜਰ ਆਦਿ ਸਟਾਫ ਮੈਂਬਰ ਹਾਜ਼ਰ ਸਨ ।

Times of Punjab24
Author: Times of Punjab24

Times of Punjab 24 is a fast-growing digital news platform dedicated to delivering accurate, timely, and reliable news from Punjab and across the globe.

  • 0
  • 0
  • 0
  • 0

Leave a Reply

Your email address will not be published. Required fields are marked *

Trending Stories

Live Poll

Are You Satisfied Times of Punjab24

Related News